ਲੁਧਿਆਣਾ, 6 ਦਸੰਬਰ 2020 - ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ ਨੇ ਕਿਹਾ ਕਿ ਗਮਦੂਰ ਕੋਲ ਗਹਿਰੇ ਅਹਿਸਾਸ ਹਨ ਅਤੇ ਗੰਭੀਰ ਸੋਚ ਹੈ। ਉਸ ਕੋਲ ਪੰਜਾਬੀ ਵਿਰਸੇ ਨਾਲ ਜੁੜੀ ਸ਼ਬਦਾਵਲੀ ਦਾ ਭਰਪੂਰ ਭੰਡਾਰ ਹੈ ਵਰਤਮਾਨ ਹਾਲਾਤਾਂ ਤੇ ਸਮੱਸਿਆਵਾਂ ਪ੍ਰਤੀ ਉਹ ਚੇਤੰਨ ਹੈ ਤੇ ਇਨ੍ਹਾਂ ਪ੍ਰਤੀ ਚਿੰਤਤ ਵੀ ਹੈ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਗਮਦੂਰ ਸਿੰਘ ਰੰਗੀਲਾ ਆਪਣੀਆਂ ਕਵਿਤਾਵਾਂ ਵਿੱਚ ਵਿਲੱਖਣ ਕਿਸਮ ਦੀ ਇਬਾਰਤ ਬਣਕੇ ਪਰਤ ਦਰ ਪਰਤ ਕਿਸੇ ਰਹੱਸ ਦੀ ਤਰਜਮਾਨੀ ਕਰਦਾ ਜਾਪਦਾ ਹੈ ਉਸ ਦੇ ਇਸ ਅੰਦਾਜ਼ ਨੂੰ ਸਾਰਥਕ ਸੁਨੇਹੇ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ।
ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਗਮਦੂਰ ਦੀਆਂ ਰਚਨਾਵਾਂ ਮਨੁੱਖ ਨੂੰ ਆਸ਼ਾਵਾਦੀ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਦੀਆਂ ਰਚਨਾਵਾਂ ਮਨੁੱਖ ਦੀ ਅੰਦਰਲੀ ਚੇਤਨਤਾ ਨੂੰ ਪ੍ਰਭਾਸ਼ਿਤ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਨਾਵਲਕਾਰ ਓਮ ਪ੍ਰਕਾਸ਼ ਗਾਸੋ ਮੇਘ ਰਾਜ ਮਿੱਤਰ ਸੁਰਿੰਦਰਪ੍ਰੀਤ ਘਣੀਆ ਡਾ ਜੋਗਿੰਦਰ ਸਿੰਘ ਨਿਰਾਲਾ ਜੁਗਰਾਜ ਧੌਲਾ ਸਾਗਰ ਸਿੰਘ ਸਾਗਰ ਭੋਲਾ ਸਿੰਘ ਸੰਘੇੜਾ ਤਰਸੇਮ ਡਾ ਭੁਪਿੰਦਰ ਸਿੰਘ ਬੇਦੀ ਕਹਾਣੀਕਾਰ ਪਰਮਜੀਤ ਮਾਨ ਪ੍ਰੋ ਤਰਸਪਾਲ ਕੌਰ ਕੁਲਵੰਤ ਸਿੰਘ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਭਾ ਦੀ ਰਵਾਇਤ ਮੁਤਾਬਕ ਸਭਾ ਵੱਲੋਂ ਗਮਦੂਰ ਸਿੰਘ ਰੰਗੀਲਾ ਦਾ ਸਨਮਾਨ ਕੀਤਾ ਗਿਆ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਜਗਤਾਰ ਬੈਂਸ ਰਾਮ ਸਰੂਪ ਸ਼ਰਮਾ ਮਾਲਵਿੰਦਰ ਸ਼ਾਇਰ ਡਾ ਸੁਰਿੰਦਰ ਭੱਠਲ ਹਾਕਮ ਸਿੰਘ ਰੂੜੇਕੇ ਸੁਖਵਿੰਦਰ ਸਨੇਹ ਰਾਜਿੰਦਰ ਸ਼ੌਂਕੀ ਰਘਵੀਰ ਸਿੰਘ ਗਿੱਲ ਕੱਟੂ ਅਸ਼ੋਕ ਚਟਾਨੀ ਸਰੂਪ ਚੰਦ ਹਰੀਗੜ ਉਂਕਾਰ ਸਿੰਘ ਮੇਜਰ ਸਿੰਘ ਰਾਜਗੜ੍ਹ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।