ਅਣੂ (ਮਿੰਨੀ ਪੱਤ੍ਰਿਕਾ)ਦਾ ਦਸੰਬਰ 2022 ਅੰਕ ਲੋਕ ਅਰਪਣ
ਚੰਡੀਗੜ੍ਹ, 26 ਅਕਤੂਬਰ 2022 - ਮਿੰਨੀ ਕਹਾਣੀ ਲੇਖਕ ਮੰਚ ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਰਚਾਏ ਸਮਾਗਮ ਦੌਰਾਨ "ਅਣੂ"(ਮਿੰਨੀ ਪੱਤ੍ਰਿਕਾ) ਦਾ ਦਸੰਬਰ 2022 ਅੰਕ ਰੀਲੀਜ ਕੀਤਾ ਗਿਆ। ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਬੀਬੀ ਇੰਦਰਜੀਤ ਕੌਰ, ਡਾ.ਹਰਜਿੰਦਰ ਸਿੰਘ ਅਟਵਾਲ,ਡਾ.ਲਖਵਿੰਦਰ ਸਿੰਘ ਜੌਹਲ, ਡਾ.ਸਿਆਮ ਸੁੰਦਰ ਦੀਪਤੀ, ਸੁਰਿੰਦਰ ਕੈਲੇ,ਡਾ.ਮਨਜਿੰਦਰ ਸਿੰਘ, ਜਗਦੀਸ਼ ਰਾਏ ਕੁਲਰੀਆਂ ਤੇ ਸੁਰਿੰਦਰ ਸਿੰਘ ਸੁੰਨੜ ਨੇ ਕੀਤੀ।
ਸੁਰਿੰਦਰ ਕੈਲੇ ਨੇ ਦੱਸਿਆ ਕਿ ਅਣੂ ਜੋ "ਅਣੂਰੂਪ" ਦੇ ਨਾਂ ਹੇਠ ਛਪਦਾ ਸੀ ,ਦਾ ਅਰੰਭ ਜੁਲਾਈ 1972 ਨੂੰ ਮਾਸਿਕ ਪੱਤਰ ਵਜੋਂ ਹੋਇਆ ਸੀ ਜੋ ਭਾਰਤ ਸਰਕਾਰ ਵਲੋਂ 1975 ਵਿੱਚ "ਅਣੂ" ਰਜਿਸਟਰ ਹੋਇਆ ਸੀ।ਇਸ ਮਗਰੋੰ ਇਹ ਪੱਤ੍ਰਿਕਾ ਅਣੂ ਦੇ ਨਾਂ ਹੇਠ ਨਿਰੰਤਰ ਛਪ ਰਹੀ ਹੈ।ਉਨ੍ਹਾ ਅੱਗੋਂ ਦੱਸਿਆ ਕਿ ਹਥਲੇ ਅੰਕ ਨਾਲ ਇਸ ਪੱਤ੍ਰਿਕਾ ਨੇ ਇਕਵੰਜਾ ਸਾਲ ਪੂਰੇ ਕਰ ਲਏ ਹਨ। ਇਹ ਅੰਕ 'ਮਿੰਨੀ ਕਹਾਣੀ ਵਿਸੇਸ਼ ਅੰਕ' ਹੈ ਜਿਸ ਵਿੱਚ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵਲੋਂ ਜੂਨ 2022 ਨੂੰ ਕਰਵਾਏ ਮਿੰਨੀ ਕਹਾਣੀ ਦਰਬਾਰ ਵਿੱਚ ਪੜ੍ਹੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।
'ਇਸ ਅੰਕ ਵਿੱਚ ਪਰੋੜ ਤੇ ਚਰਚਿਤ ਲੇਖਕਾਂ ਦੇ ਨਾਲ-ਨਾਲ ਨਵਲੇਖਕ ਸ਼ਾਮਿਲ ਹਨ ਜੋ ਮਿੰਨੀ ਕਹਾਣੀ ਦੇ ਰੌਸ਼ਨ ਭਵਿੱਖ ਦੀ ਆਸ ਦਿਵਾਉਂਦੇ ਹਨ।' ਇਹ ਸ਼ਬਦ ਡਾ.ਸਿਆਮ ਸੁੰਦਰ ਦੀਪਤੀ ਨੇ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਕਹੇ।
ਇਸ ਸਮਾਗਮ ਵਿੱਚ ਹਰਭਜਨ ਸਿੰਘ ਖੇਮਕਰਨੀ,ਡਾ.ਨਾਇਬ ਸਿੰਘ ਮੰਡੇਰ ਡਾ.ਸਾਧੂ ਰਾਮ ਲੰਗੇਆਣਾ, ਜਗਦੀਸ਼ ਰਾਏ ਕੁਲਰੀਆਂ ,ਦਵਿੰਦਰ ਪਟਿਆਲਵੀ,ਡਾ.ਹਰਪ੍ਰੀਤ ਰਾਣਾ,ਮੰਗਤ ਕੁਲਜਿੰਦ, ਡਾ.ਹਰਜਿੰਦਰਪਾਲ ਕੌਰ ਕੰਗ,ਡਾ.ਕੁਲਦੀਪ ਸਿੰਘ ਦੀਪ, ਅਰਤਿੰਦਰ ਸੰਧੂ,ਡਾ.ਕ੍ਰਿਸ਼ਨ ਕੁਮਾਰ ਆਸੂ,ਅੰਜੂ ਖਰਬੰਦਾ,ਪ੍ਰੋ. ਗੁਰਦੀਪ ਸਿੰਘ ਢਿੱਲੋੰ,ਸੁਭਾਸ਼ ਨੀਰਵ ,ਕਾਂਤਾ ਰਾਏ, ਡਾ.ਸ਼ੀਲ ਕੌਸ਼ਿਕ, ਬਲਰਾਮ ਅਗਰਵਾਲ, ਡਾ.ਭਵਾਨੀ ਸ਼ੰਕਰ ਗਰਗ, ਡਾ.ਦੀਪਾ ਕੁਮਾਰ ਸਮੇਤ ਬਹੁਤ ਸਾਰੇ ਲੇਖਕ ਹਾਜਿਰ ਸਨ।
ਸਮਾਗਮ ਦੀ ਕਾਰਵਾਈ ਕੁਲਵਿੰਦਰ ਕੌਸ਼ਿਲ ਨੇ ਬਾਖੂਬੀ ਨਿਭਾਈ।