ਚੰਡੀਗੜ੍ਹ, 15 ਮਾਰਚ, 2017 : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਲਗਾਤਾਰ ਲੜ੍ਹ ਰਹੇ ਪ੍ਰੋ. ਪੰਡਿਤਰਾਓ ਨੂੰ 'ਪੰਜਾਬ ਦੀ ਗੂੰਜ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਲਗਭਗ ਦਸ ਵਰ੍ਹਿਆਂ ਤੋਂ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਕੰਨੜ ਵਿਦਵਾਨ ਪੰਡਿਤਰਾਓ ਧਰਨੇਵਰ ਨੇ ਪੰਜਾਬੀ ਬੋਲੀ ਦਾ ਸੱਚਾ ਸਪੂਤ ਹੋਣ ਕਾਰਨ ਇਹ ਅਵਾਰਡ ਦਿੱਤਾ ਗਿਆ ਹੈ। ਪੰਡਿਤਰਾਓ ਨੇ ਪੰਜਾਬੀ ਤੋਂ ਕੰਨੜ ਵਿਚ ਤੇ ਕੰਨੜ ਦੀਆਂ ਲਿਖਤਾ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ। ਜਿਸ ਦੇ ਵਿਚ ਸ਼੍ਰੀ ਸੁਖਮਨੀ ਸਾਹਿਬ, ਸ਼੍ਰੀ ਜਪੁਜੀ ਸਾਹਿਬ ਅਤੇ ਜਫ਼ਰਨਾਮਾ ਵੀ ਸ਼ਾਮਿਲ ਹਨ। ਇਸ ਵੰਡਮੁੱਲ ਸੇਵਾਵਾਂ ਕਾਰਨ ਕੈਨੇਡਾ ਦੇ ਪੰਜਾਬ ਦੀ ਗੂੰਜ ਰੇਡੀਓ ਦੇ ਨਿਰਦੇਸ਼ਕ ਕੁਲਦੀਪ ਦੀਪਕ ਨੇ ਪੰਡਿਤਰਾਓ ਧਰੇਨਵਰ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਪੰਜਾਬ ਸਰਕਾਰ ਦੇ ਅਧਿਕਾਰੀ ਕਾਹਨ ਸਿੰਘ ਪੰਨੂ, ਆਈ.ਏ.ਐਸ., ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਯੋਗਰਾਜ, ਕੈਨੇਡਾ ਦੀ ਮਹਿਲਾ ਪੱਤਰਕਾਰ ਸ਼ਰਨ ਕੁਲਦੀਪ, ਰਿਟਾਈਰਡ ਜੱਜ ਖੁਸ਼ਦਿਲ ਅਤੇ ਰਿਟਾਇਰਡ ਪੁਲਿਸ ਕਮਿਸ਼ਨਰ ਐਸ.ਪੀ. ਜੋਸ਼ੀ ਸਮੇਤ ਬਹੁਤ ਸਾਰੇ ਬੁੱਧੀਜੀਵੀ ਇਸ ਅਨੌਖੇ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਸਿੱਧ ਵਿਦਵਾਨ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਪੰਡਿਤਰਾਓ ਧਰੇਨਵਰ ਨੇ ਗੈਰ-ਪੰਜਾਬੀ ਹੋ ਕੇ ਵੀ ਪੰਜਾਬੀ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਡਿਤਰਾਓ ਦੇ ਹਰ ਵੇਲੇ ਹੱਥ ਵਿੱਚ ਓ ਅ ੲ ਵਾਲਾ ਫੱਟਾ, ਸਾਈਕਲ ਉਤੇ ਰੱਖ ਕੇ ਯਾਤਰਾ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜ਼ਕਲ੍ਹ ਪੰਡਿਤਰਾਓ ਨੇ ਚੰਡੀਗੜ੍ਹ ਦੇ ਪੀ.ਜੀ.ਆਈ. ਵਿਖੇ ਡਾਕਟਰਾ ਨੂੰ ਪੰਜਾਬੀ ਸਿਖਾਉਣ ਦੀ ਸੇਵਾ ਨਿਭਾਅ ਰਹੇ ਹਨ ਤਾਂਕਿ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਨਾਲ ਪੰਜਾਬੀ ਵਿੱਚ ਗਲ ਹੋਵੇ ਅਤੇ ਬੇਹਤਰੀਨ ਇਲਾਜ ਹੋਵੇ।
ਸੋਹਣ ਸਿੰਘ ਸੋਨੀ,
ਮੋਬਾ : 99156-28853
ਈਮੇਲ : awalpreetsinghalam@gmail.com