ਹਰਦਮ ਮਾਨ
ਸਰੀ, 11 ਫਰਵਰੀ,2020-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਾਸਿਕ ਸਮਾਗਮ ਇੰਡੋ ਕਨੇਡੀਅਨ ਸੀਨੀਅਰ ਸੈਂਟਰ, ਸਰੀ ਵਿਖੇ ਹੋਇਆ, ਜਿਸ ਵਿਚ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਨਾਵਲਕਾਰ ਡਾ: ਦਲੀਪ ਕੌਰ ਟਿਵਾਣਾ ਦੇ ਸਦੀਵੀ ਵਿਛੋੜੇ ਉਪਰ ਦੁੱਖ ਪ੍ਰਗਟ ਕਰਦਿਆਂ ਹਾਜਰ ਲੇਖਕਾਂ ਅਤੇ ਪਾਠਕਾਂ ਵੱਲੋਂ ਦੋਹਾਂ ਸਾਹਿਤਕਾਰਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇੰਡੋ-ਕਨੇਡੀਅਨ ਸੀਨੀਅਰ ਸੈਂਟਰ ਦੇ ਹਾਸ ਰਸ ਕਵੀ ਮੋਹਨ ਸਿੰਘ ਮਠਾਰੂ ਦੇ ਵਿਛੋੜੇ ਉਪਰ ਵੀ ਦੁੱਖ ਪ੍ਰਗਟ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਰਚੰਦ ਸਿੰਘ ਬਾਗੜੀ ਅਤੇ ਇੰਦਰ ਪਾਲ ਸਿੰਘ ਸੰਧੂ ਨੇ ਕੀਤੀ।
ਸਮਾਗਮ ਦੌਰਾਨਡਾਂ ਪ੍ਰਥੀਪਾਲ ਸਿੰਘ ਸੋਹੀ ਅਤੇ ਅਜੈਬ ਸਿੰਘ ਸਿੱਧੂ ਨੇ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਦੀ ਜੀਵਨੀ ਅਤੇ ਰਚਨਾ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ। ਚਮਕੌਰ ਸਿੰਘ ਸੇਖੋਂ ਨੇ ਮਰਹੂਮ ਲੇਖਕ ਨਾਲ ਆਪਣੀ ਸਾਂਝ ਕਵਿਤਾ ਰਾਹੀਂ ਪੇਸ਼ ਕੀਤੀ ਗਈ। ਸੁਰਜੀਤ ਸਿੰਘ ਮਾਧੋਪੁਰੀ ਅਤੇ ਰੂਪਿੰਦਰ ਖੈਰਾ ਰੂਪੀ ਨੇ ਗੀਤਾਂ ਰਾਹੀਂ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਹਰਚੰਦ ਸਿੰਘ ਬਾਗੜੀ, ਹਰਚੰਦ ਸਿੰਘ ਗਿੱਲ, ਦਿਲਜੋਤ ਸਿੰਘ, ਹਰਸ਼ਰਨ ਕੌਰ, ਦਵਿੰਦਰ ਕੌਰ ਜੌਹਲ, ਅਮਰੀਕ ਸਿੰਘ ਲੇਲ੍ਹ, ਕ੍ਰਿਸ਼ਨ ਭਨੋਟ, ਗੁਰਮੀਤ ਸਿੰਘ ਸਿੱਧੂ, ਦਵਿੰਦਰ ਸਿੰਘ ਬਚੜਾ, ਸੁੱਖੀ ਸਿੱਧੂ, ਹਰਜਿੰਦਰ ਸਿੰਘ ਚੀਮਾ, ਬੇਅੰਤ ਸਿੰਘ ਢਿੱਲੋਂ, ਹਰਜੀਤ ਬੱਸੀ, ਜਸਵੰਤ ਕੌਰ, ਪਵਿੱਤਰ ਕੌਰ, ਰਣਜੀਤ ਸਿੰਘ ਨਿੱਝਰ, ਪਲਵਿੰਦਰ ਸਿੰਘ ਰੰਧਾਵਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਹਾਜ਼ਰ ਸਰੋਤਿਆਂ ਵਿੱਚ ਪਰਮਿੰਦਰ ਬਾਗੜੀ, ਜਸਵੰਤ ਕੌਰ, ਮੋਹਨ ਬਚੜਾ, ਭੁਪਿੰਦਰ ਕੌਰ, ਕੈਪਟਨ ਬੀ. ਐਸ. ਮਾਂਗਟ, ਜਗਦੇਵ ਢਿੱਲੋਂ, ਕਮਿਕਰਜੀਤ ਜੌਹਲ, ਰਜਿੰਦਰ ਸਿੰਘ ਬਰਾੜ, ਗੁਣਵੰਤ ਕੌਰ, ਸ਼ਾਹਗੀਰ ਸਿੰਘ ਗਿੱਲ ਸ਼ਾਮਿਲ ਸਨ। ਸਟੇਜ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ। ਅੰਤ ਵਿਚ ਇੰਦਰਪਾਲ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com