ਗੁਰਭਜਨ ਗਿੱਲ
ਲੁਧਿਆਣਾ, 1 ਅਗਸਤ 2020 - ਸਾਹਿਤ ਸੁਰ ਸੰਗਮ ਸਭਾ ਇਟਲੀ ਜੋ ਪਿਛਲੇ 10 ਸਾਲਾਂ ਤੋਂ ਇਟਲੀ ਸਮੇਤ ਯੂਰੋਪ ਦੇ ਦੂਜੇ ਮੁਲਕਾਂ ਵਿੱਚ ਵੀ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਸੰਗੀਤ ਲਈ ਯਤਨਸ਼ੀਲ ਹੈ ਨੇ ਅਪਣੀ 10ਵੀਂ ਵਰੇਗੰਢ 8 ਅਤੇ 9 ਅਗਸਤ 2020 ਨੂੰ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਵਿਸ਼ਵ ਪੱਧਰੀ ਆਨ ਲਾਈਨ ਸਾਹਿਤਿਕ ਸਮਾਗਮ ਵਿੱਚ ਦੁਨੀਆਂ ਭਰ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ ਸਨਮਾਨਯੋਗ ਸ਼ਖਸੀਅਤਾਂ, ਬੁਲਾਰੇ ਅਤੇ ਕਵੀ ਸੱਜਣ ਭਾਗ ਲੈਣਗੇ।
ਜਿਨ੍ਹਾਂ ਵਿੱਚ ਡਾ ਐਸ ਪੀ ਸਿੰਘ (ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਪ੍ਰੋ ਗੁਰਭਜਨ ਸਿੰਘ ਗਿੱਲ (ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ), ਸਤਿਕਾਰਯੋਗ ਸੁੱਖੀ ਬਾਠ (ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ), ਮੋਤਾ ਸਿੰਘ ਸਰਾਏ ( ਸੰਚਾਲਕ ਯੂਰੋਪੀ ਪੰਜਾਬੀ ਸੱਥ ਯੂ ਕੇ) ਵਿਸ਼ੇਸ਼ ਹਨ
ਮੁੱਖ ਬੁਲਾਰਿਆਂ ਵਿੱਚ ਡਾ ਦੇਵਿੰਦਰ ਸੈਫੀ, ਕਹਾਣੀਕਾਰ ਸੁਖਜੀਤ, ਪ੍ਰੋ ਜਸਪਾਲ ਸਿੰਘ (ਇਟਲੀ) ਡਾ ਸ਼ੁਸ਼ਮਿੰਦਰ ਕੌਰ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ , ਮਨਦੀਪ ਖੁਰਮੀ (ਯੂ ਕੇ), ਵਿਸ਼ਾਲ ਬਿਆਸ (ਮੁੱਖ ਸੰਪਾਦਕ ਤ੍ਰੈਮਾਸਿਕ ਅੱਖਰ) , ਬਿੰਦਰ ਕੋਲੀਆਂ ਵਾਲ ਇਟਲੀ , ਹਰਬਿੰਦਰ ਸਿੰਘ ਧਾਲੀਵਾਲ (ਮੁੱਖ ਸੰਪਾਦਕ ਪੰਜਾਬ ਐਕਸਪ੍ਰੈਸ ਇਟਲੀ) ਵਿਸ਼ੇਸ਼ ਤੌਰ ਤੇ ਭਾਗ ਲੈਣਗੇ।
ਇਸ ਮੌਕੇ ਹੋ ਰਹੇ ਕਵੀ ਦਰਬਾਰ ਵਿੱਚ - ਤ੍ਰੈਲੋਚਨ ਲੋਚੀ, ਕੰਵਰ ਇਕਬਾਲ (ਕਪੂਰਥਲਾ), ਮਲਕੀਤ ਸਿੰਘ ਧਾਲੀਵਾਲ (ਇਟਲੀ), ਪ੍ਰਕਾਸ਼ ਸੋਹਲ (ਯੂ ਕੇ) ਕੁਲਵੰਤ ਕੌਰ ਢਿਲੋਂ (ਯੂ ਕੇ), ਜਸਵਿੰਦਰ ਪਾਲ ਸਿੰਘ ਰਾਠ (ਜਰਮਨ), ਹਰਜਿੰਦਰ ਸਿੰਘ ਸੰਧੂ (ਯੂ ਕੇ), ਗੁਰਪ੍ਰੀਤ ਕੌਰ ਗਾਇਦੂ (ਗ੍ਰੀਸ) ਸੁਖਵਿੰਦਰ ਸਿੰਘ ਸੰਧੂ (ਫਰਾਂਸ), ਰਾਣਾ ਅਠੌਲਾ (ਇਟਲੀ), ਬਲਿਹਾਰ ਸਿੰਘ ਲਹਿਲ (ਸਿਆਟਲ) ਮਨਜੀਤ ਨੱਥੂਚਾਹਲੀਆ (ਯੂ ਕੇ) ਸਿੱਕੀ ਝੱਜੀ ਪਿੰਡ ਵਾਲਾ (ਇਟਲੀ), ਅਮਜਦ ਅਲੀ ਆਰਫ਼ੀ (ਜਰਮਨੀ), ਕੇਹਰ ਸ਼ਰੀਫ (ਜਰਮਨੀ), ਬਿੰਦਰ ਕੋਲੀਆਂ ਵਾਲ (ਇਟਲੀ), ਗੁਰਚਰਨ ਰੁਪਾਣਾ (ਆਸਟ੍ਰੇਲੀਆ), ਸਰਬਜੀਤ ਕੌਰ (ਇਟਲੀ, ਨਿਰਵੈਲ ਸਿੰਘ ਢਿਲੋਂ (ਇਟਲੀ), ਮੇਜਰ ਸਿੰਘ ਖੱਖ (ਇਟਲੀ), ਰਾਜੂ ਹਾਠੂਰੀਆ ( ਇਟਲੀ), ਹੋਠੀ ਬੱਲਾਂ ਵਾਲਾ (ਇਟਲੀ), ਵਾਸਦੇਵ (ਇਟਲੀ) ਪ੍ਰਭਜੀਤ ਨਿਰਵਾਲ (ਕਨੇਡਾ), ਸਤਵੀਰ ਸਾਂਝ (ਇਟਲੀ) ਹਾਜਰੀ ਭਰਨਗੇ।
ਸਵਾਗਤੀ ਭਾਸ਼ਣ ਬਲਵਿੰਦਰ ਸਿੰਘ ਚਾਹਲ (ਪ੍ਰਧਨ ਸਾਹਿਤ ਸੁਰ ਸੰਗਮ ਸਭਾ ਇਟਲੀ) ਅਤੇ ਸਮਾਗਮ ਦਾ ਸੰਚਾਲਨ ਦਲਜਿੰਦਰ ਰਹਿਲ ਦੁਆਰਾ ਕੀਤਾ ਜਾਵੇਗਾ।