ਮਾਲਵਾ ਸਾਹਿਤ ਸਭਾ ਵਲੋਂ ਪੰਜਾਬ ਆਈ ਟੀ ਵਿਖੇ ਸਾਹਿਤਕ ਸਮਾਗਮ ਕਰਵਾਇਆ
ਬਾਬੂਸ਼ਾਹੀ ਨੈਟਵਰਕ
ਬਰਨਾਲਾ, 14 ਨਵੰਬਰ 2022- ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ ਟੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਤੇ ਪਰਿਵਾਰ ਵੱਲੋਂ ਬੇਬੇ ਗੁਰਦਿਆਲ ਕੌਰ ਤੇ ਬਾਪੂ ਹਰਚੰਦ ਸਿੰਘ ਟੱਲੇਵਾਲੀਆ ਦੀ ਨਿੱਘੀ ਯਾਦ ਨੂੰ ਸਮਰਪਿਤ ਛੇਵਾਂ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ਦਿੱਤਾ ਗਿਆ । ਸਨਮਾਨ ਸਮਾਰੋਹ ਬਾਰੇ ਗੱਲਬਾਤ ਕਰਦਿਆਂ ਕਹਾਣੀਕਾਰ ਜਸਵੀਰ ਕਲਸੀ ਨੇ ਕਿਹਾ ਕਿ ਲੇਖਕਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਭਾਵਾਂ ਦਾ ਫ਼ਰਜ਼ ਹੈ ਮਾਲਵਾ ਸਾਹਿਤ ਸਭਾ ਵੱਲੋਂ ਆਪਣੇ ਵਡੇਰਿਆਂ ਨੂੰ ਯਾਦ ਕਰਦਿਆਂ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਪਾਈ ਪਿਰਤ ਬਹੁਤ ਸ਼ਲਾਘਾਯੋਗ ਕਾਰਜ ਹੈ । ਕਹਾਣੀਕਾਰ ਪਵਨ ਪਰਿੰਦਾ ਨੇ ਕਿਹਾ ਕਿ ਇਹ ਸਨਮਾਨ ਗੁਰਮੀਤ ਕੜਿਆਲਵੀ ਨੂੰ ਉਸ ਦੀਆਂ ਕਿਰਤੀਆਂ ,ਹਾਸ਼ੀਏ ਤੇ ਧੱਕੇ ਲੋਕਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਆਪਣੀਆਂ ਲਿਖਤਾਂ ਰਾਹੀਂ ਬੁਲੰਦ ਕਰਨ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਦਿੱਤਾ ਗਿਆ ਸਨਮਾਨ ਹੈ ਜੋ ਕਿਸੇ ਵੀ ਸਰਕਾਰੀ ਸਨਮਾਨ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ ।
ਸਮਾਗਮ ਦੇ ਦੂਜੇ ਪੜਾਅ ਦੌਰਾਨ ਪੰਜਾਬੀ ਕਵਿੱਤਰੀ ਰਜਨੀਸ਼ ਕੌਰ ਬਬਲੀ ਦੇ ਕਾਵਿ ਸੰਗ੍ਰਹਿ ਪ੍ਰਥਮ ਪੁਲਾਂਘ ਉੱਤੇ ਗੋਸ਼ਟੀ ਕਰਵਾਈ ਗਈ ਜਿਸ ਬਾਰੇ ਪੇਪਰ ਪੜ੍ਹਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿੱਚ ਰਜਨੀਸ਼ ਕੌਰ ਬਬਲੀ ਨੇ ਨਾਰੀ ਮਨ ਦੀ ਸੰਵੇਦਨਾ ਨੂੰ ਬਹੁਤ ਢੁੱਕਵੇਂ ਲਫ਼ਜ਼ਾਂ ਵਿੱਚ ਬਿਆਨ ਕੀਤਾ ਹੈ ।ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਰਜਨੀਸ਼ ਕੌਰ ਬਬਲੀ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨੂੰ ਨਵੇਂ ਰੂਪ 'ਚ ਬਿਆਨ ਕਰਦੀਆਂ ਉਪਦੇਸ਼ਮਈ ਕਵਿਤਾਵਾਂ ਹਨ ।ਇਨ੍ਹਾਂ ਤੋਂ ਇਲਾਵਾ ਜੁਗਰਾਜ ਧੌਲਾ ਦਰਸ਼ਨ ਸਿੰਘ ਗੁਰੂ ਕੰਵਰਜੀਤ ਭੱਠਲ ਸਾਗਰ ਸਿੰਘ ਸਾਗਰ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਗੁਰਜੰਟ ਸਿੰਘ ਪੰਜਾਬੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਹੋਏ ਕਵੀ ਦਰਬਾਰ ਵਿੱਚ ਮਾ ਸੁਰਜੀਤ ਸਿੰਘ ਦਿਹੜ ਰਾਮ ਸਰੂਪ ਸ਼ਰਮਾ ਸੁਖਵਿੰਦਰ ਸਿੰਘ ਸਨੇਹ ਹਾਕਮ ਰੂੜੇਕੇ ਪਾਲ ਸਿੰਘ ਲਹਿਰੀ ਤੇਜਿੰਦਰ ਚੰਡਿਹੋਕ ਮਾਲਵਿੰਦਰ ਸ਼ਾਇਰ ਸਿੰਦਰ ਧੌਲਾ ਦੀਪਕ ਸਿੰਗਲਾ ਮਮਤਾ ਸੇਤੀਆ ਸੇਖਾ ਰਜਨੀਸ਼ ਕੌਰ ਬਬਲੀ ਡਾ ਹਰਪ੍ਰੀਤ ਰੂਬੀ ਅੰਜਨਾ ਮੈਨਨ ਮਨਦੀਪ ਕੌਰ ਭਦੌੜ ਚਰਨ ਸਿੰਘ ਭਦੌੜ ਜਸਪਾਲ ਸਿੰਘ ਪਾਲੀ ਮੇਜਰ ਸਿੰਘ ਰਾਜਗਡ਼੍ਹ ਸੁਦਾਗਰ ਸਿੰਘ ਟੱਲੇਵਾਲੀਆ ਜਗਜੀਤ ਗੁਰਮ ਸਰੂਪ ਚੰਦ ਹਰੀਗੜ੍ਹ ਪਰਗਟ ਸਿੰਘ ਕਾਲੇਕੇ ਦਲਵਾਰ ਸਿੰਘ ਧਨੌਲਾ ਸੁਖਵਿੰਦਰ ਸਿੰਘ ਆਜ਼ਾਦ ਜਗਜੀਤ ਕੌਰ ਢਿੱਲਵਾਂ ਰਾਜਿੰਦਰ ਸ਼ੌਂਕੀ ਗੁਰਚਰਨ ਸਿੰਘ ਭੋਤਨਾ ਜਸਵਿੰਦਰ ਧਰਮਕੋਟ ਹਾਕਮ ਸਿੰਘ ਨੂਰ ਨਵਗੁਲਸ਼ਨ ਸਿੰਘ ਬੂਟਾ ਖ਼ਾਨ ਸੁੱਖੀ ਗੁਰਮੀਤ ਸਿੰਘ ਰਾਮਪੁਰੀ ਜੁਗਰਾਜ ਚੰਦ ਰਾਏਸਰ ਰਾਮ ਸਿੰਘ ਹਠੂਰ ਮਨਜੀਤ ਸਿੰਘ ਸਾਗਰ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ।