ਨਾਮਵਰ ਆਲੋਚਕ ਡਾ ਸੁਰਜੀਤ ਬਰਾੜ ਦੇ ਪਲੇਠੇ ਨਾਵਲ ਚਿੱਟਾ ਪਰਬਤ ਉਪਰ ਗੋਸ਼ਟੀ ਕਰਵਾਈ
ਮਾਲਵਾ ਸਾਹਿਤ ਸਭਾ ਵੱਲੋਂ ਕਿਸਾਨੀ ਘੋਲ ਦੀ ਜਿੱਤ ਦੀ ਖੁਸ਼ੀ ਨੂੰ ਸਮਰਪਿਤ ਸਾਹਿਤਕ ਸਮਾਗਮ ਪੰਜਾਬ ਆਈਟੀਆਈ ਵਿਖੇ ਕਰਵਾਇਆ
ਚੰਡੀਗੜ੍ਹ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 13 ਦਸੰਬਰ 2021- ਮਾਲਵਾ ਸਾਹਿਤ ਸਭਾ ਵੱਲੋਂ ਕਿਸਾਨੀ ਘੋਲ ਦੀ ਜਿੱਤ ਦੀ ਖੁਸ਼ੀ ਨੂੰ ਸਮਰਪਿਤ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਨਾਮਵਰ ਆਲੋਚਕ ਡਾ ਸੁਰਜੀਤ ਬਰਾੜ ਦੇ ਪਲੇਠੇ ਨਾਵਲ ਚਿੱਟਾ ਪਰਬਤ ਉਪਰ ਗੋਸ਼ਟੀ ਕਰਵਾਈ ਗਈ । ਜਿਸ ਉੱਪਰ ਪਰਚਾ ਪਡ਼੍ਹਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਨਾਵਲ ਆਪਣੇ ਵਿਸ਼ੇ ਨੂੰ ਸਮੇਟਦਾ ਹੋਇਆ ਪੰਜਾਬ ਅੰਦਰ ਫੈਲੇ ਨਸ਼ਾ ਤਸਕਰਾਂ ਦੀਆਂ ਪਰਤਾਂ ਫਰੋਲਦਾ ਨਿਵੇਕਲੀ ਜਾਣਕਾਰੀ ਪ੍ਰਦਾਨ ਕਰਦਾ ਹੈ ਨਾਲ ਹੀ ਨਿਮਨ ਕਿਸਾਨੀ ਦੇ ਸੰਕਟ ਅਤੇ ਧੜਾ ਧੜ ਵਿਦੇਸ਼ਾਂ ਨੂੰ ਜਾ ਰਹੇ ਲੋਕਾਂ ਦੀ ਅਸਲ ਮਾਨਸਿਕਤਾ ਨੂੰ ਪੇਸ਼ ਕਰਦਾ ਹੈ ।ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਇਸ ਨਾਵਲ ਵਿੱਚ ਮੌਜੂਦਾ ਸਿਆਸੀ ਸਮਾਜਿਕ ਅਤੇ ਕਿਸਾਨੀ ਦ੍ਰਿਸ਼ਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ ।ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸੁਰਜੀਤ ਬਰਾੜ ਦੇ ਇਸ ਨਾਵਲ ਵਿੱਚ ਪੰਜਾਬ ਦਾ ਸਮਕਾਲੀ ਸਮਾਜਿਕ ਢਾਂਚਾ ਸਾਂਭਿਆ ਗਿਆ ਹੈ ।ਨਸ਼ਾ ਤਸਕਰ ਅਤੇ ਸਿਆਸੀ ਲੋਕ ਕਿਵੇਂ ਇੱਕ ਦੂਜੇ ਨੂੰ ਵਰਤਦੇ ਹਨ ਦਾ ਵਰਣਨ ਇਸ ਨਾਵਲ ਵਿੱਚ ਬਾਖੂਬੀ ਕੀਤਾ ਗਿਆ ਹੈ ।ਇਨ੍ਹਾਂ ਤੋਂ ਇਲਾਵਾ ਪਰਮਜੀਤ ਮਾਨ ਤੇਜਾ ਸਿੰਘ ਤਿਲਕ ਭੋਲਾ ਸਿੰਘ ਸੰਘੇੜਾ ਦਰਸ਼ਨ ਸਿੰਘ ਗੁਰੂ ਸਾਗਰ ਸਿੰਘ ਸਾਗਰ ਜੰਗੀਰ ਸਿੰਘ ਖੋਖਰ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਰਘਵੀਰ ਸਿੰਘ ਗਿੱਲ ਕੱਟੂ ਦੀ ਬੋਲੀਆਂ ਦੀ ਪੁਸਤਕ ਬੋਲ ਕਿਸਾਨੀ ਦੇ ਦਾ ਲੋਕ ਅਰਪਣ ਵੀ ਕੀਤਾ ਗਿਆ ਜਿਸ ਬਾਰੇ ਵਿਚਾਰ ਪੇਸ਼ ਕਰਦਿਆਂ ਜੁਗਰਾਜ ਧੌਲਾ ਨੇ ਕਿਹਾ ਕਿ ਰਘਵੀਰ ਸਿੰਘ ਗਿੱਲ ਨੇ ਬੋਲੀਆਂ ਰਾਹੀਂ ਸਮੁੱਚੇ ਕਿਸਾਨੀ ਘੋਲ ਨੂੰ ਇਕ ਥਾਂ ਤੇ ਕਲਮ ਬੱਧ ਕੀਤਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਸਿੱਧ ਹੋਵੇਗਾ ।ਇਸ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਹਥਲੀ ਪੁਸਤਕ ਵਿੱਚ ਗਿੱਲ ਕੱਟੂ ਵਾਲੇ ਨੇ ਕਿਸਾਨ ਦੀ ਕੀਤੀ ਜਾ ਰਹੀ ਲੁੱਟ ਅਤੇ ਕਿਸਾਨੀ ਮੋਰਚੇ ਦਾ ਬਾਖ਼ੂਬੀ ਵਰਨਣ ਕੀਤਾ ਹੈ ।
ਇਸ ਮੌਕੇ ਨਛੱਤਰ ਸਿੰਘ ਗਿੱਲ ਵੱਲੋਂ ਅਨੁਵਾਦਤ ਪੁਸਤਕ ਮਿੱਟੀ ਦੀ ਮੋਨਾ ਲੀਜ਼ਾ ਅਤੇ ਜੰਗੀਰ ਸਿੰਘ ਖੋਖਰ ਦੇ ਕਾਵਿ ਸੰਗ੍ਰਹਿ ਬਾਣ ਸ਼ਬਦਾਂ ਦੇ ਦਾ ਲੋਕ ਅਰਪਣ ਵੀ ਕੀਤਾ ਗਿਆ । ਸਭਾ ਦੀ ਰਵਾਇਤ ਮੁਤਾਬਕ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿਚ ਡਾ ਸੁਰਿੰਦਰ ਸਿੰਘ ਭੱਠਲ, ਡਾ ਉਜਾਗਰ ਸਿੰਘ ਮਾਨ, ਸੁਖਵਿੰਦਰ ਸਿੰਘ ਸਨੇਹ, ਮੇਜਰ ਸਿੰਘ ਰਾਜਗਡ਼੍ਹ ,ਸ਼ਿੰਦਰ ਧੌਲਾ, ਜਗਤਾਰ ਬੈਂਸ, ਬੂਟਾ ਖਾਨ,ਸੁੱਖੀ ਗੁਰਮੀਤ ਸਿੰਘ ਰਾਮਪੁਰੀ, ਐੱਸਪੀ ਕਾਲੇਕੇ, ਪਰਗਟ ਸਿੰਘ ਕਾਲੇਕੇ,ਅਸ਼ੋਕ ਚਟਾਨੀ, ਗੁਰਜਿੰਦਰ ਸਿੰਘ ਰਸੀਆ, ਨਿਰਮਲ ਸਿੰਘ ਕਾਹਲੋਂ, ਸੁਰਜੀਤ ਸਿੰਘ ਦੇਹਡ਼, ਤੇਜਿੰਦਰ ਚੰਡਿਹੋਕ, ਲਖਵਿੰਦਰ ਸਿੰਘ ਠੀਕਰੀਵਾਲਾ, ਜਗਮੋਹਣ ਸ਼ਾਹ ਰਾਏਸਰ, ਅੰਜਨਾ ਮੈਨਨ, ਜੁਗਰਾਜ ਚੰਦ ਰਾਏਸਰ, ਮਨਜੀਤ ਸਿੰਘ ਠੀਕਰੀਵਾਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਕਲਾਕਾਰ ਸਾਹਿਤਕ ਦੇ ਸੰਪਾਦਕ ਕੰਵਰਜੀਤ ਭੱਠਲ, ਡਾ ਤਰਸਪਾਲ ਕੌਰ, ਡਾ ਹਰਪ੍ਰੀਤ ਕੌਰ ਰੂਬੀ,ਪ੍ਰਿੰਸੀਪਲ ਅੰਗਰੇਜ਼ ਕੌਰ, ਰੂਪ ਕੌਰ ਚਹਿਲ, ਸਵਰਨਜੀਤ ਕੌਰ, ਅਮਰ ਕੌਰ , ਕੁਲਭੂਸ਼ਨ ਰਾਣਾ ,ਪੂਨਮ ਸ਼ਰਮਾ ਅਤੇ ਡਾ ਸਬਦੀਪ ਸਿੰਘ ਚਹਿਲ ਵੀ ਹਾਜ਼ਰ ਸਨ ।