ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰਿੰ. ਵਿਦਵਾਨ ਸਿੰਘ ਸੋਨੀ ਦੀ ਪੁਸਤਕ ‘ਦਿਲਚਸਪ ਕਹਾਣੀ 'ਧਰਤੀ-ਅੰਬਰ ਦੀ' ਦਾ ਲੋਕ ਅਰਪਣ
- ਵਿਗਿਆਨ ਦੇ ਪ੍ਰਚਾਰ—ਪ੍ਰਸਾਰ ਲਈ ਪੰਜਾਬੀ ਭਾਸ਼ਾ ਇਕ ਕਾਰਗਰ ਮਾਧਿਅਮ ਹੈ - ਡਾ. ਦਰਸ਼ਨ ਸਿੰਘ ‘ਆਸ਼ਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 8 ਅਕਤੂਬਰ 2023:- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸ਼੍ਰੋਮਣੀ ਪੰਜਾਬੀ ਲੇਖਕ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰ.ਵਿਦਵਾਨ ਸਿੰਘ ਸੋਨੀ ਦੀ ਨੈਸ਼ਨਲ ਬੁੱਕ ਟਰੱਸਟ,ਇੰਡੀਆ ਵੱਲੋਂ ਛਾਪੀ ਪੁਸਤਕ ‘ਦਿਲਚਸਪ ਕਹਾਣੀ ਧਰਤੀ—ਅੰਬਰ ਦੀ* ਦਾ ਲੋਕ—ਅਰਪਣ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਤੋਂ ਇਲਾਵਾ ਖ਼ਾਲਸਾ ਕਾਲਜ,ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਉਘੇ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਪ੍ਰਧਾਨਗੀ ਕੀਤੀ।
ਪੰਜਾਬ ਦੇ ਵੱਖ ਵੱਖ ਜ਼ਿਲਿ੍ਆਂ ਤੋਂ ਇਲਾਵਾ ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਅਤੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਨੇ ਡਾ. ਸੋਨੀ ਦੀ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਵਿਗਿਆਨ ਦੇ ਪ੍ਰਚਾਰ—ਪ੍ਰਸਾਰ ਲਈ ਪੰਜਾਬੀ ਭਾਸ਼ਾ ਇਕ ਕਾਰਗਰ ਮਾਧਿਅਮ ਹੈ ਜਿਸ ਰਾਹੀਂ ਵਿਗਿਆਨਕ ਦੇ ਗੁੰਝਲਦਾਰ ਮਸਲਿਆਂ ਅਤੇ ਵਰਤਾਰਿਆਂ ਨੂੰ ਆਸਾਨੀ ਨਾਲ ਸੰਚਾਰ ਕਰਨ ਦੀ ਸਮਰੱਥਾ ਮੌਜੂਦ ਹੈ। ਡਾ. ਧਰਮਿੰਦਰ ਸਿੰਘ ਉੱਭਾ ਦੀ ਧਾਰਣਾ ਸੀ ਕਿ ਇਹ ਪੰਜਾਬੀ ਭਾਸ਼ਾ ਦੀ ਖ਼ੁਸ਼ਕਿਸਮਤੀ ਅਤੇ ਵਡਿਆਈ ਵਾਲੀ ਗੱਲ ਹੈ ਕਿ ਇਸ ਕੋਲ ਡਾ. ਸੋਨੀ ਵਰਗੇ ਸਿਰੜੀ ਅਤੇ ਪ੍ਰਤਿਬੱਧ ਵਿਗਿਆਨਕ—ਲੇਖਣੀ ਵਾਲੇ ਵਿਦਵਾਨ ਹਨ ਜਿਨ੍ਹਾਂ ਨੇ ਮਾਤ ਭਾਸ਼ਾ ਦਾ ਗੌਰਵ ਵਧਾਇਆ ਹੈ।
ਵਿਦਵਾਨ ਡਾ.ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਡਾ. ਵਿਦਵਾਨ ਸਿੰਘ ਸੋਨੀ ਦੀ ਲੇਖਣੀ ਨਵੀਂ ਪੀੜ੍ਹੀ ਦੇ ਕਲਮਕਾਰਾਂ,ਖੋਜੀਆਂ ਅਤੇ ਵਿਦਵਾਨਾਂ ਲਈ ਇਕ ਵੰਗਾਰ ਹੈ ਕਿ ਆਪਣੀ ਪੰਜਾਬੀ ਭਾਸ਼ਾ ਵਿਚ ਵੀ ਧਰਤੀ ਅਤੇ ਅੰਬਰਾਂ ਦੀ ਬਾਤ ਪਾ ਕੇ ਦੁਨੀਆ ਵਿਚ ਵਿਗਿਆਨ ਚੇਤਨਾ ਦਾ ਚਾਨਣ ਵੰਡਿਆ ਜਾ ਸਕਦਾ ਹੈ।ਵਿਸ਼ੇਸ਼ ਮਹਿਮਾਨਾਂ ਵਜੋਂ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਗੱਲ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਗਿਆਨ—ਵਿਗਿਆਨ ਅਤੇ ਪੰਜਾਬੀ ਭਾਸ਼ਾ ਦਾ ਸੰਸਾਰ ਅਟੁੱਟ ਕੜੀਆਂ ਵਾਂਗ ਜੁੜੇ ਹੋਏ ਹਨ ਅਤੇ ਪੰਜਾਬੀ ਭਾਸ਼ਾ ਕੋਲ ਹਰ ਸੰਕਲਪ ਨੂੰ ਦਰਸਾਉਣ ਦਾ ਹੁਨਰ ਹੈ।ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਦਵਿੰਦਰ ਬੋਹਾ ਨੇ ਸਭਾ ਦੇ ਇਸ ਉਪਰਾਲੇ ਨੂੰ ਗਿਆਨ—ਵਿਗਿਆਨਕ ਖੇਤਰ ਵਿਚ ਇਕ ਸਾਰਥਿਕ ਉਦਮ ਨਾਲ ਤੁਲਨਾ ਦਿੱਤੀ ਜਦੋਂ ਕਿ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ,ਰਿਪਨਜੋਤ ਕੌਰ ਸੋਨੀ ਬੱਗਾ ਅਤੇ ਬਲਦੇਵ ਸਿੰਘ ਬਿੰਦਰਾ ਨੇ ਵੀ ਸੁੰਦਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਕਵੀ ਅਤੇ ਨੈਸ਼ਨਲ ਐਵਾਰਡੀ ਪਾਲੀ ਖ਼ਾਦਿਮ ਨੇ ਆਪਣੇ ਵਿਸ਼ੇਸ਼ ਕਾਵਿ—ਕਲਾਮ ਨੇ ਸ੍ਰੋਤਿਆਂ ਨੂੰ ਕੀਲਿਆ।ਡਾ. ਸੋੋਨੀ ਦੀ ਪੁਸਤਕ ਉਪਰ ਮੁੱਖ ਪੇਪਰ ਪੜ੍ਹਦਿਆਂ ਖ਼ਾਲਸਾ ਕਾਲਜ ਪਟਿਆਲਾ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਨਿਪੁੰਨਜੋਤ ਕੌਰ ਨੇ ਕਿਹਾ ਕਿ ਇਹ ਪੁਸਤਕ ਆਕਾਸ਼,ਬ੍ਰਹਿਮੰਡ,ਧੂਮਕੇਤੂ,ਉਲਕਾਵਾਂ,ਸੂਰਜਾਂ,ਚੰਨ,ਤਾਰਿਆਂ,ਮੰਗਲ ਗ੍ਰਹਿ,ਸਾਗਰ,ਬਰਫ਼ਾਨੀ ਯੁੱਗਾਂ,ਡਾਇਨਾਸੋਰਾਂ,ਸ਼ਿਵਾਲਕ—ਜਗਤ ਅਤੇ ਵਿਗਿਆਨੀਆਂ ਦੀ ਧਾਰਣਾਵਾਂ ਨੂੰ ਬੜੇ ਸਪੱਸ਼ਟ ਅਤੇ ਦਿਲਚਸਪ ਤਰੀਕੇ ਨਾਲ ਪੇਸ਼ ਕਰਦੀ ਹੈ।ਇਸ ਪੁਸਤਕ ਦੇ ਹੋਰ ਵੱਖ ਵੱਖ ਪਹਿਲੂਆਂ ਬਾਰੇ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਡਾ.ਮਨਜਿੰਦਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ ਡਾ.ਅਣੁਜੋਤ ਸਿੰਘ ਸੋਨੀ,ਗੁਰਪ੍ਰੀਤ ਸਿੰਘ ਪੰਜਾਬੀ (ਰਾਜਸਥਾਨ) ਅਤੇ ਤਰਿੰਨਮਜੋਤ ਕੌਰ ਬੱਗਾ ਆਦਿ ਪੁਸਤਕ ਦੇ ਵੱਖ ਵੱਖ ਪਹਿਲੂਆਂ ਉਪਰ ਡੂੰਘੀ ਚਰਚਾ ਕੀਤੀ।ਇਸ ਦੌਰਾਨ ਕੈਨੇਡੀਅਨ ਸਰਵਸ੍ਰੇਸ਼ਟ ਪੁਰਸਕਾਰ ਵਿਜੇਤਾ ਸ. ਸੁਰਜੀਤ ਸਿੰਘ ਮਾਧੋਪੁਰੀ ਦੇ ਸਹਿਯੋਗ ਨਾਲ ਪਟਿਆਲਾ ਦੇ ਵੱਖ ਵੱਖ ਸਕੂਲਾਂ ਦੇ ਉਭਰ ਰਹੇ ਸਕੂਲੀ—ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਪ੍ਰਿੰ. ਵਿਦਵਾਨ ਸਿੰਘ ਸੋਨੀ ਨੇ ਆਪਣੇ ਵਿਗਿਆਨਕ—ਸਾਹਿਤ ਦੀ ਰਚਨਾ ਪ੍ਰਕਿਰਿਆ ਬਾਰੇ ਪਾਠਕਾਂ ਨਾਲ ਡੂੰਘੇ ਅਨੁਭਵ ਸਾਂਝੇ ਕਰਦਿਆਂ ਸਭਾ ਦੇ ਉਪਰਾਲੇ ਦੀ ਵਿਸ਼ੇਸ਼ ਸ਼ਲਾਘਾ ਵੀ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਲੈਫਟੀਨੈਂਟ ਕਰਨਲ ਜਸਵਿੰਦਰ ਸਿੰਘ ਬੱਗਾ,ਜਸਵੰਤ ਸਿੰਘ ਜਨਾਗਲ, ਚਰਨਜੀਤ ਸਿੰਘ ਚੰਨੀ,ਰਵਿੰਦਰ ਰਵੀ (ਲੁਧਿਆਣਾ),ਮੰਗਤ ਖ਼ਾਨ,ਬਾਬੂ ਸਿੰਘ ਰੈਹਲ,ਡਾ. ਸੰਤੋਖ ਸਿੰਘ ਸੁੱਖੀ,ਬਿੱਕਰ ਮਾਣਕ ਗਿੱਦੜਬਾਹਾ,ਸੁਖਦੇਵ ਸਿੰਘ ਚਹਿਲ,ਡਾ. ਰਾਕੇਸ਼ ਸ਼ਰਮਾ,ਸੁਰਿੰਦਰ ਸ਼ਰਮਾ ਨਾਗਰਾ, ਗੁਰਪ੍ਰੀਤ ਸਿੰਘ ਜਖਵਾਲੀ,ਕੁਲਦੀਪ ਕੌਰ ਧੰਜੂ,ਨੈਬ ਸਿੰਘ ਬਦੇਸ਼ਾ,ਹਰਦੀਪ ਕੌਰ ਜੱਸੋਵਾਲ,ਰਾਜ ਸਿੰਘ ਬਧੌਛੀ,ਆਸ਼ਾ ਸ਼ਰਮਾ,ਜੋਗਾ ਸਿੰਘ ਧਨੌਲਾ,ਅਮਰ ਗਰਗ ਕਲਮਦਾਨ, ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਗੁਰਮੁਖ ਸਿੰਘ ਜਾਗੀ,ਐਡਵੋਕੇਟ ਹਰਦੀਪ ਸਿੰਘ ਭੱਟੀ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਨਵਪ੍ਰੀਤ ਕੌਰ,ਸੁਰਿੰਦਰ ਬੇਦੀ,ਬਚਨ ਸਿੰਘ ਗੁਰਮ,ਕੁਲਵੰਤ ਸਿੰਘ ਸੈਦੋਕੇ,ਬਲਬੀਰ ਸਿੰਘ ਦਿਲਦਾਰ, ਰਾਜੇਸ਼ ਕੋਟੀਆ,ਕੁਲਦੀਪ ਕੌਰ ਧੰਜੂ,ਕਵੀ ਗੋਪਾਲ ਸ਼ਰਮਾ,ਸ਼ਾਮ ਸਿੰਘ ਪ੍ਰੇਮ,ਅਵਤਾਰ ਸਿੰਘ,ਸੁਖਵਿੰਦਰ ਸਿੰਘ,ਸਤੀਸ਼ ਵਿਦਰੋਹੀ,ਸਰਦੂਲ ਸਿੰਘ ਭੱਲਾ,ਕਿਰਨ ਸਿੰਗਲਾ,ਜਗਦੀਪ ਸਿੰਘ ਨਾਗਰਾ,ਪ੍ਰਿੰ. ਜਰਨੈਲ ਸਿੰਘ ਆਦਿ ਨੇ ਲਿਖਤਾਂ ਪੜ੍ਹੀਆਂ।
ਇਸ ਸਮਾਗਮ ਵਿਚ ਪ੍ਰੋ. ਮਹਿੰਦਰ ਸਿੰਘ ਸੱਲ੍ਹ,ਸੁਰਿੰਦਰ ਬੇਦੀ,ਕਵਿੱਤਰੀ ਕਮਲ ਸੇਖੋਂ,ਡਾ. ਗੁਰਮੀਤ ਸਿੰਘ ਬਿੰਦਰਾ,ਸੋਨੂ ਸੋਨੀ,ਪ੍ਰੋ. ਐਮ.ਪੀ.ਸਿੰਘ,ਹਰਵਿੰਦਰ ਸਿੰਘ ਵਿੰਦਰ,ਅਲੰਕਾਰ ਕੌਰ,ਗੁਰਿੰਦਰ ਸਿੰਘ ਸੇਠੀ,ਪ੍ਰਕਾਸ਼ ਚੰਦ,ਗੋਪਾਲ ਸ਼ਰਮਾ (ਰੰਗਮੰਚ) ਅਜੀਤ ਸਿੰਘ,ਰਾਜੇਸ਼ ਕੋਟੀਆ,ਇੰਦਰਜੀਤ ਸਿੰਘ ਸਿੱਧੂ,ਭਰਪੂਰ ਸਿੰਘ,ਏਕਮ ਸਿੰਘ ਬੱਗਾ,ਵਰਿੰਦਰ ਖੁਰਾਣਾ,ਭਰਪੂਰ ਸਿੰਘ, ਸੁਸ਼ਮਜੋਤ ਕੌਰ ਸੋਨੀ,ਅਗਮਜੋਤ,ਮਿਹਰਜੋਤ ਕੌਰ ਸੋਨੀ,ਜੋਰਾਵਰਜਸਜੋਤ ਸਿੰਘ,ਯਸ਼ਜੋਤ ਸਿੰਘ, ਆਦਿ ਕਲਮਕਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ।ਅੰਤ ਵਿਚ ਸਭਾ ਵੱਲੋਂ ਪ੍ਰਿੰ. ਵਿਦਵਾਨ ਸਿੰਘ ਸੋਨੀ ਸਮੇਤ ਸਾਰੇ ਵਿਦਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਨਵਦੀਪ ਸਿੰਘ ਮੁੰਡੀ ਨੇ ਮੰਚ ਸੰਚਾਲਨ ਸੁਚੱਜੇ ਢੰਗ ਨਾਲ ਨਿਭਾਇਆ।