ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 21 ਮਈ ਨੂੰ
- ਸਭਾ ਵੱਲੋਂ ਜਸਵੀਰ ਫ਼ੀਰਾ ਦਾ ਪਲੇਠਾ ਕਾਵਿ-ਸੰਗ੍ਰਹਿ 'ਤੇਰੇ ਕਰਕੇ' ਲੋਕ ਅਰਪਣ ਕੀਤਾ ਜਾਵੇਗਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2023 - ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਚੇਅਰਮੈਨ ਬੀਰ ਇੰਦਰ ਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਅਤੇ *ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ* ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਖੇ ਹੋਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਜੱਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 21 ਮਈ 2023 (ਐਤਵਾਰ) ਨੂੰ ਪੁਸਤਕ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਸਕਿੱਲ ਸੈਂਟਰ, ਕਲਸੀ ਕੰਪਲੈਕਸ ਪਹਿਲੀ ਮੰਜ਼ਿਲ, ਨੇੜੇ ਥਾਣਾ ਸਦਰ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਸਭਾ ਦੇ ਸੀਨੀਅਰ ਮੈਂਬਰ ਜਸਵੀਰ ਫ਼ੀਰਾ ਦਾ ਪਲੇਠਾ ਕਾਵਿ-ਸੰਗ੍ਰਹਿ 'ਤੇਰੇ ਕਰਕੇ' ਲੋਕ ਅਰਪਣ ਕੀਤਾ ਜਾ ਰਿਹਾ ਹੈ।
ਸਭਾ ਦੇ ਸਕੱਤਰ ਸੁਖਵੀਰ ਬਾਬਾ ਅਤੇ ਖਜਾਨਚੀ ਕਸ਼ਮੀਰ ਮਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਗ਼ਜ਼ਲਗੋ ਕੁਲਵੀਰ ਸਿੰਘ ਕੰਵਲ ਅਤੇ ਵਿਸ਼ੇਸ਼ ਮਹਿਮਾਨ ਗੁਲਸ਼ਨ ਮਿਰਜ਼ਾ ਪੁਰੀ, ਅਮਰ ਸੂਫ਼ੀ, ਬਲਵੀਰ ਸਿੰਘ ਸਨੇਹੀ (ਚੇਅਰਮੈਨ, ਗੁਰੂ ਕਾਸ਼ੀ ਸਾਹਿਤਕ ਅਕਾਦਮੀ ਤਲਵੰਡੀ ਸਾਬੋ), ਅਮਰਿੰਦਰ ਸੋਹਲ ਸਪਰੈੱਡ ਪਬਲੀਕੇਸ਼ਨ ਰਾਮਪੁਰ ਹੋਣਗੇ। ਇਸ ਸਮਾਰੋਹ ਦੀ ਪ੍ਰਧਾਨਗੀ ਬਲਵੀਰ ਕੌਰ 'ਬੱਬੂ' ਸੈਣੀ ਕਰਨਗੇ। ਮੰਚ ਸੰਚਾਲਕ ਦੀ ਭੂਮਿਕਾ ਸਿਕੰਦਰ ਚੰਦਭਾਨ ਅਤੇ ਕਸ਼ਮੀਰ ਮਾਨਾ ਨਿਭਾਉਣਗੇ। ਪੁਸਤਕ ਬਾਰੇ ਵਿਚਾਰ ਚਰਚਾ ਗੁਰਜੰਟ ਰਾਜਿਆਣਾ ਅਤੇ ਜਗਮੀਤ ਹਰਫ਼ ਕਰਨਗੇ। ਇਸ ਮੌਕੇ ਸਭਾ ਵੱਲੋਂ ਹਾਜ਼ਰ ਕਵੀ ਸਾਹਿਬਾਨ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।