ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਾਹਿਤਕ ਸਮਾਗਮ, ਮਹਿੰਦਰ ਸਿੰਘ ਜੱਗੀ ਦੀ ਪੁਸਤਕ 'ਖੋਲ੍ਹ ਕਲਾਵਾ' ਦਾ ਲੋਕ ਅਰਪਣ
- ਪੰਜਾਬੀਅਤ ਦੀ ਮਜ਼ਬੂਤੀ ਵਿਚ ਪੰਜਾਬੀਆਂ ਦੀ ਕੁਰਬਾਨੀ ਬੇਮਿਸਾਲ - ਪਦਮਸ੍ਰੀ ਜਗਜੀਤ ਸਿੰਘ ਦਰਦੀ
- ਮਹਿੰਦਰ ਸਿੰਘ ਜੱਗੀ ਦੀ ਪੁਸਤਕ 'ਖੋਲ੍ਹ ਕਲਾਵਾ' ਦਾ ਲੋਕ ਅਰਪਣ
- ਪੰਜਾਬੀ ਸਾਹਿਤ ਵਿਸ਼ਵ ਪੱਧਰ ਦੇ ਹਾਣ ਦਾ ਹੈ- ਡਾ. ਦਰਸ਼ਨ ਸਿੰਘ 'ਆਸ਼ਟ'
ਪਟਿਆਲਾ, 14.8.2022 - ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਉਘੇ ਕਵੀ ਮਹਿੰਦਰ ਸਿੰਘ ਜੱਗੀ ਦੀ ਪੁਸਤਕ 'ਖੋਲ੍ਹ ਕਲਾਵਾ' (ਸੰਪਾਦਕ : ਸਾਗਰ ਸੂਦ ਸੰਜੇ) ਦਾ ਲੋਕ ਅਰਪਣ ਭਾਸ਼ਾ ਵਿਭਾਗ,ਪਟਿਆਲਾ ਵਿਖੇ ਕੀਤਾ ਗਿਆ। ਇਸ ਯਾਦਗਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ',ਮੁੱਖ ਮਹਿਮਾਨ ਪਦਮਸ੍ਰੀ ਅਤੇ ਚੜ੍ਹਦੀਕਲਾ ਟਾਈਮ.ਟੀ.ਵੀ.ਦੇ ਮੈਨੇਜਿੰਗ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ ਸਨ ਜਦੋਂ ਕਿ ਪ੍ਰਧਾਨਗੀ ਉਘੇ ਕਵੀ ਨਰੇਸ਼ ਨਾਜ਼ ਨੇ ਕੀਤੀ।ਸਭ ਤੋਂ ਪਹਿਲਾਂ ਸਭਾ ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ' ਨੇ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿਸ਼ਵ ਪੱਧਰ ਦੇ ਹਾਣ ਦਾ ਹੈ ਅਤੇ ਇਸ ਦੇ ਹਰ ਖੇਤਰ ਵਿਚ ਸਮਾਜ ਦੀ ਸਾਹਿਤਕ ਪੇਸ਼ਕਾਰੀ ਨੇ ਵਿਸ਼ਵ ਸਾਹਿਤ ਨੂੰ ਪ੍ਰਭਾਵਿਤ ਕਰਕੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ।
ਪਦਮਸ੍ਰੀ ਅਤੇ ਉਘੇ ਪੰਜਾਬੀ ਪੱਤਰਕਾਰ ਸ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪੰਜਾਬੀਅਤ ਦੀ ਮਜ਼ਬੂਤੀ ਵਿਚ ਪੰਜਾਬੀਆਂ ਦੀ ਕੁਰਬਾਨੀ ਬੇਮਿਸਾਲ ਹੈ ਜਿਸ ਕਰਕੇ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਅਤੇ ਪੰਜਾਬੀ ਲੋਕਾਂ ਨੇ ਆਪਣੀ ਮਿਹਨਤ,ਲਗਨ ਅਤੇ ਸਿਰੜ ਨਾਲ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਮਹਿੰਦਰ ਸਿੰਘ ਜੱਗੀ ਦੀ ਪੁਸਤਕ ਉਪਰ ਮੁੱਲਵਾਨ ਪੇਪਰ ਉਘੇ ਵਿਦਵਾਨ ਡਾ. ਹਰਜੀਤ ਸਿੰਘ ਸੱਧਰ ਨੇ ਵਿਸ਼ੈ ਤੇ ਕਲਾ ਪੱਖ ਦੇ ਅਹਿਮ ਨੁਕਤਿਆਂ ਉਪਰ ਚਰਚਾ ਕੀਤੀ ਜਦੋਂ ਕਿ ਪ੍ਰਧਾਨਗੀ ਕਰ ਰਹੇ ਨਰੇਸ਼ ਨਾਜ਼ ਨੇ ਸਭਾ ਅਤੇ ਸ੍ਰੀ ਜੱਗੀ ਦੀ ਕਾਵਿ ਸ਼ੈਲੀ ਦੀ ਵਡਿਆਈ ਕੀਤੀ। ਸ੍ਰੀ ਪ੍ਰਵੀਨ ਕੁਮਾਰ ਨੇ ਭਾਸ਼ਾ ਵਿਭਾਗ ਦੇ ਹਵਾਲੇ ਸਾਹਿਤਕਾਰਾਂ ਦੀ ਮਜ਼ਬੂਤ ਸਾਂਝ ਬਾਰੇ ਗੱਲਾਂ ਕੀਤੀਆਂ ਜਦੋਂ ਕਿ ਕਵੀ ਮਹਿੰਦਰ ਸਿੰਘ ਜੱਗੀ ਨੇ ਆਪਣੀ ਲੋਕ ਅਰਪਣ ਹੋਈ ਪੁਸਤਕ ਵਿਚੋ਼ ਆਤਮਾ-ਪ੍ਰਮਾਤਮਾ ਦੀ ਪਰਸਪਰ ਸਾਂਝ ਨੂੰ ਦਰਸਾਉਂਦੀ ਇਕ ਖ਼ੂਬਸੂਰਤ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਬਹੁਪੱਖੀ ਲਿਖਾਰੀਆਂ ਵਿਚੋਂ ਵਿਜੇਤਾ ਭਾਰਦਵਾਜ,ਡਾ.ਜੀ.ਐਸ.ਆਨੰਦ,ਡਾ. ਗੁਰਬਚਨ ਸਿੰਘ ਰਾਹੀ, ਸੁਖਦੇਵ ਸਿੰਘ ਚਹਿਲ,ਹਰਜਿੰਦਰ ਕੌਰ ਸੱਧਰ,ਬਲਬੀਰ ਸਿੰਘ ਜਲਾਲਾਬਾਦੀ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਸੁਖਮਿੰਦਰ ਸਿੰਘ ਸੇਖੋਂ,ਪਰਮਿੰਦਰ ਕੌਰ ਅਮਨ,ਦਵਿੰਦਰ ਪਟਿਆਲਵੀ,ਰਮਾ ਰਾਮੇਸ਼ਵਰੀ, ਤ੍ਰਿਲੋਕ ਸਿੰਘ ਢਿੱਲੋਂ, ਕੁਲਦੀਪ ਕੌਰ ਚੱਠਾ, ਕ੍ਰਿਪਾਲ ਸਿੰਘ ਮੂਨਕ,ਸਤੀਸ਼ ਵਿਦਰੋਹੀ, ਬਚਨ ਸਿੰਘ ਗੁਰਮ,ਅਮਰ ਗਰਗ ਕਲਮਦਾਨ,ਜਸਵਿੰਦਰ ਸਿੰਘ ਖਾਰਾ,ਜੋਗਾ ਸਿੰਘ ਧਨੌਲਾ,ਰਘਬੀਰ ਸਿੰਘ ਮਹਿਮੀ,ਸੁਰਿੰਦਰ ਕੌਰ ਬਾੜਾ,ਗੁਰਚਰਨ ਸਿੰਘ ਪੱਬਾਰਾਲੀ,ਹਰੀਦੱਤ ਹਬੀਬ,ਜੱਗਾ ਸਿੰਘ ਰੰਗੂਵਾਲ,ਕੁਲਵੰਤ ਸਿੰਘ ਸੈਦੋਕੇ,ਮਨਦੀਪ ਕੌਰ ਤੰਬੂਵਾਲਾ,ਅਮਨਜੋਤ ਕੌਰ ਧਾਲੀਵਾਲ,ਕੈਪਟਨ ਚਮਕੌਰ ਸਿੰਘ ਚਹਿਲ,ਗੁਰਿੰਦਰ ਸਿੰਘ ਪੰਜਾਬੀ, ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਸਿਮਰਨਜੀਤ ਕੌਰ ਸਿਮਰ,ਤ੍ਰਿਲੋਕ ਸਿੰਘ ਢਿੱਲੋਂ,ਕੁਲਦੀਪ ਪਟਿਆਲਵੀ,ਨਾਇਬ ਸਿੰਘ ਬਦੇਸ਼ਾ, ਕ੍ਰਿਸ਼ਨ ਲਾਲ ਧੀਮਾਨ,ਸ਼ਾਮ ਸਿੰਘ,ਲੱਕੀ ਸ਼ੇਰਮਾਜਰਾ,ਲਛਮਣ ਸਿੰਘ ਤਰੌੜਾ,ਅਤੇ ਡਾ. ਅਨੂ ਗੌੜ,ਰਘੂਵੰਸ਼ਮ,ਬੱਚੇ ਚੰਦਰ ਸਵਪਨਿਲ,ਮੋਨਿਕਾ ਠਾਕੁਰ, ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ।
ਇਸ ਸਮਾਗਮ ਵਿਚ ਧਰਮ ਕੰਮੇਆਣਾ,ਸਤਨਾਮ ਸਿੰਘ ਮੱਟੂ,ਗੁਰਪ੍ਰੀਤ ਸਿੰਘ ਢਿੱਲੋਂ,ਅਮਰਜੀਤ ਸਿੰਘ,ਸੀਟਾ ਵੈਰਾਗੀ,ਰਵਿੰਦਰ ਕਾਲੇਕਾ, ਇੰਜੀ.ਜੈ ਸਿੰਘ ਮਠਾੜੂ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।ਮੰਚ ਸੰਚਾਲਨ ਜਨਰਲ ਸਕੱਤਰ ਵਿਜੇਤਾ ਭਾਰਦਵਾਜ ਅਤੇ ਦਵਿੰਦਰ ਪਟਿਆਲਵੀ ਨੇ ਕਾਵਿਕ ਅੰਦਾਜ਼ ਵਿਚ ਬਾਖੂਬੀ ਨਿਭਾਇਆ। ਅੰਤ ਵਿਚ ਸ. ਹਰੀ ਸਿੰਘ ਚਮਕ ਨੇ ਖ਼ੂਬਸੂਰਤ ਅੰਦਾਜ਼ ਵਿਚ ਧੰਨਵਾਦ ਕੀਤਾ।
ਅੰਤ ਵਿਚ ਪੰਜਾਬੀ ਸਾਹਿਤ ਸਭਾ ਵੱਲੋਂ ਸ. ਦਰਦੀ, ਨਰੇਸ਼ ਨਾਜ਼,ਪ੍ਰਵੀਨ ਕੁਮਾਰ, ਮਨਜੀਤ ਪੱਟੀ ਅਤੇ ਡਾ. ਹਰਜੀਤ ਸਿੰਘ ਸੱਧਰ ਨੂੰ ਸਨਮਾਨਿਤ ਵੀ ਕੀਤਾ ਗਿਆ।
ਫੋਟੋ ਕੈਪਸ਼ਨ : ਮਹਿੰਦਰ ਸਿੰਘ ਜੱਗੀ ਦੀ ਪੁਸਤਕ 'ਖੋਲ੍ਹ ਕਲਾਵਾ' ਦਾ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ',ਮੁੱਖ ਮਹਿਮਾਨ ਪਦਮਸ੍ਰੀ ਅਤੇ ਚੜ੍ਹਦੀਕਲਾ ਟਾਈਮ.ਟੀ.ਵੀ.ਦੇ ਮੈਨੇਜਿੰਗ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ, ਕਵੀ ਨਰੇਸ਼ ਨਾਜ਼, ਡਾ. ਗੁਰਬਚਨ ਸਿੰਘ ਰਾਹੀ,ਮਨਜੀਤ ਪੱਟੀ,ਡਾ. ਹਰਜੀਤ ਸਿੰਘ ਸੱਧਰ, ਪ੍ਰਵੀਨ ਕੁਮਾਰ, ਵਿਜੇਤਾ ਭਾਰਦਵਾਜ, ਰਘਬੀਰ ਸਿੰਘ ਮਹਿਮੀ,ਦਵਿੰਦਰ ਪਟਿਆਲਵੀ, ਗੁਰਪ੍ਰੀਤ ਸਿੰਘ ਜਖਵਾਲੀ ਆਦਿ।