ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਿਤਾਬ “ਪਾਣੀ ਦਾ ਜਿਸਮ” 11 ਮਈ ਨੂੰ ਹੋਵੇਗੀ ਲੋਕ ਹਵਾਲੇ
ਚੰਡੀਗੜ੍ਹ, 10 ਮਈ 2024 - ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਿਤਾਬ “ਪਾਣੀ ਦਾ ਜਿਸਮ” 11 ਮਈ ਨੂੰ ਲੋਕ ਹਵਾਲੇ ਕੀਤੀ ਜਾਵੇਗੀ। ਸੁਰ ਸਾਂਝ ਕਲਾ ਮੰਚ (ਰਜਿ) ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਿਤਾਬ “ਪਾਣੀ ਦਾ ਜਿਸਮ” 11 ਮਈ ਨੂੰ ਸ਼ਨੀਵਾਰ ਸੇਵੇਰੇ 10 ਵਜੇ ਪੰਜਾਬ ਕਲਾ ਪਰਿਸ਼ਦ, ਸੈਕਟਰ 16 ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਯੋਗਰਾਜ ਅੰਗਰੀਸ਼ ਹੋਣਗੇ।