ਗ਼ਜ਼ਲ ਲੇਖਕ ਜਸਪਾਲ ਮਾਨਸਾ ਦਾ ਪਹਿਲਾ ਨਿੱਜੀ ਗ਼ਜ਼ਲ ਸੰਗ੍ਰਹਿ 'ਅਪਸਰਾ ਕੋਈ' ਰਿਲੀਜ਼
ਮਾਨਸਾ, 24 ਅਗਸਤ 2022 - ਪਿਛਲੇ ਦਿਨੀਂ ਸਾਦਿਕ ਤਖਤੂਪੁਰੀਆ ( ਆਸਟ੍ਰੇਲੀਆ ) ਬਾਨੀ / ਸੰਸਥਾਪਕ ਅਦਾਰਾ ' ਪੰਜਾਬੀ 'ਤੇ ਪੰਜਾਬ, ਆਸਟ੍ਰੇਲੀਆ ' ਵੱਲੋਂ ਗ਼ਜ਼ਲ ਲੇਖਕ ਜਸਪਾਲ ਮਾਨਸਾ ਦਾ ਪਹਿਲਾ ਨਿਜੀ ਗ਼ਜ਼ਲ ਸੰਗ੍ਰਹਿ ' ਅਪਸਰਾ ਕੋਈ ' ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਜਸਪਾਲ ਦੇ ਦੋ ਗ਼ਜ਼ਲ ਸੰਗ੍ਰਹਿ ' ਅਖਰਾਂ ਦੀ ਗੋਦ ਅਤੇ ਪਿੰਡੋਂ ਆਈਆਂ ਚਿੱਠੀਆਂ ' ਦੇ ਰੂਪ 'ਚ ਉਪਰੋਕਤ ਅਦਾਰੇ ਵੱਲੋਂ ਹੀ ਪਾਠਕਾਂ ਦੀ ਝੋਲੀ ਪਾਏ ਜਾ ਚੁੱਕੇ ਹਨ।
ਇਸ ਗ਼ਜ਼ਲ ' ਅਪਸਰਾ ਕੋਈ ' ਲਈ ਮੁੱਖ ਬੰਦ - ਕਮਲਜੀਤ ਕੌਰ ਧਾਲੀਵਾਲ, ਦੋ ਸ਼ਬਦ - ਗੁਰਪ੍ਰੀਤ ਕੌਰ ਗ਼ੈਦੂ ( ਗਰੀਸ ) ਸ਼ਿੱਦਤ ਨਾਲ - ਡਾ. ਸਤਿੰਦਰਜੀਤ ਕੌਰ ਬੁੱਟਰ, ਰੂਹ ਤੇ ਹੰਢਾਇਆ - ਹਰਿੰਦਰ ਮਾਨ ( ਸ਼ੇਖਪੁਰਾ ) ਲਫਜ਼ਾਂ ਨੂੰ ਪਾਣੀ ਦੇ ਵਹਾਅ ਵਾਂਗ ਲਿਖਣਾ - ਸਾਬ ਲਾਧੂਪੁਰੀਆ ਜਿਹਿਆਂ ਪੰਜਾਬੀ ਸਾਹਿਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਤਰੀਕੇ ਗ਼ਜ਼ਲ ਸੰਗ੍ਰਹਿ ' ਅਪਸਰਾ ਕੋਈ ' ਦੇ ਸ਼ੁਰੂਆਤੀ ਪੰਨਿਆਂ 'ਤੇ ਜਸਪਾਲ ਮਾਨਸਾ ਦੀ ਲੇਖਣੀ ਬਾਰੇ ਆਪਣੇ ਦਿਲ ਦੀਆਂ ਤੈਹਾਂ ਚੋਂ ਜਸਪਾਲ ਮਾਨਸਾ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਿਆ ਵੀ ਹੈ ਅਤੇ ਹੁਣ ਤੱਕ ਮਾਂ ਬੋਲੀ ਪੰਜਾਬੀ ਪ੍ਰਤੀ ਉਸਦੇ ਸਮਰਪਣ ਬਾਰੇ ਉਸਨੂੰ ਵਧਾਈ ਦਿੱਤੀ ਹੈ। ਗ਼ਜ਼ਲ ਸੰਗ੍ਰਹਿ ' ਅਪਸਰਾ ਕੋਈ ' ਦਾ ਕਵਰ ਬੈਕ ਨਾਰੀ ਗ਼ਜ਼ਲ ਦੀ ਅਹਿਮ ਹਸਤਾਖ਼ਰ ਕੁਲਜੀਤ ਕੌਰ ਗ਼ਜ਼ਲ ( ਮੈਲਬੌਰਨ, ਆਸਟ੍ਰੇਲੀਆ ) ਦੁਆਰਾ ਕਲਮਬੱਧ ਕੀਤਾ ਗਿਆ ਹੈ।
ਆਪਣਾ ਪਹਿਲਾ ਈ - ਗ਼ਜ਼ਲ ਸੰਗ੍ਰਹਿ ਜਸਪਾਲ ਨੇ ਕਿਸਾਨ ਅੰਦੋਲਨ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਨੌਜਵਾਨਾਂ, ਨਿਜੀ ਜੀਵਨ 'ਚ ਆਪਣੇ ਆਦਰਸ਼ ਕੈਪਟਨ ਲਖਵਿੰਦਰ ਸਿੰਘ ਜਾਖੜ ( ਐਕਸ ਆਈ. ਜੀ - ਜੇਲ੍ਹਾਂ, ਪੰਜਾਬ ) ਐਡਵੋਕੇਟ ਹਰਸੁੱਖਚੈਨ ਸਿੰਘ ( ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ) ਐਡਵੋਕੇਟ ਬਿਮਲਜਿਤ ਸਿੰਘ ( ਡਿਸਟ੍ਰਿਕਟ ਕੋਰਟ, ਮਾਨਸਾ ) ਪ੍ਰਿੰਸੀਪਲ ਸਵ. ਸ੍ਰ. ਭਰਪੂਰ ਸਿੰਘ ( ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ) ਪ੍ਰਿੰਸੀਪਲ ਸਵ. ਸ੍ਰ. ਪ੍ਰੀਤਮ ਸਿੰਘ ਸਰਾਏ ( ਸਤਲੁਜ ਪਬਲਿਕ ਸਕੂਲ ( ਪੰਚਕੂਲਾ) ਪ੍ਰਿੰਸੀਪਲ ਸਵ. ਸ੍ਰੀ ਮਤੀ ਬਰਜਿੰਦਰ ਕੌਰ ਮਾਨ ( ਸੈਂਟ ਸੋਲਜਰ ਕੌਨਵੈਂਟ ਸਕੂਲ, ਮੁਕਤਸਰ ਸਾਹਿਬ ) ਪ੍ਰਿੰਸੀਪਲ ਸਵ. ਸ੍ਰ. ਮਨਮੋਹਨ ਸਿੰਘ ਗਿੱਲ ਦਸ਼ਮੇਸ਼ ਪਬਲਿਕ ਸਕੂਲ ( ਮਾਨਸਾ ) ਅਤੇ ਸਾਹਿਤਿਕ ਜੀਵਨ ਵਿੱਚ ਆਪਣੇ ਆਦਰਸ਼ ਨਾਰੀ ਗ਼ਜ਼ਲ ਦੇ ਉੱਚਤਮ ਹਸਤਾਖ਼ਰ ਡਾ. ਗੁਰਚਰਨ ਕੌਰ ਕੋਚਰ ( ਲੁਧਿਆਣਾ ) ਕੁਲਜੀਤ ਕੌਰ ਗ਼ਜ਼ਲ, ਮੈਲਬੌਰਨ ( ਆਸਟ੍ਰੇਲੀਆ ) ਅਤੇ ਜ਼ਿੰਦਗੀ ਦੇ ਔਖੇ ਵਰ੍ਹਿਆਂ ਦੌਰਾਨ ਉਸਦੀ ਬਾਂਹ ਫੜ੍ਹਨ ਵਾਲੇ ਬਚਪਨ ਦੇ ਪਰਮ ਮਿੱਤਰ ਗੁਰਲਾਲ ਸਿੰਘ ( ਓਨਟਾਰੀਓ, ਕੈਨੇਡਾ ) ਰਸ਼ਪਾਲ ਸਿੰਘ ( ਬਰੈਂਪਟਨ, ਕੈਨੇਡਾ ) ਗੁਰਕੀਰਤ ਸੰਧੂ ( ਮੋਹਾਲੀ ) ਨੌਨਿਹਾਲ ਸਿੰਘ ਸੰਘਾ ( ਮਾਨਸਾ ) ਦਲਜੀਤ ਮਾਨ ( ਮਾਨਸਾ) ਅਤੇ ਉਸ ' ਅਪਸਰਾ ਕੋਈ ' ਨੂੰ ਸਮਰਪਿਤ ਕੀਤਾ ਹੈ।