ਲੁਧਿਆਣਾ: 14 ਅਪ੍ਰੈਲ 2021 - ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿ) ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ)ਤੇ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਲੁਧਿਆਣਾ ਵੱਲੋਂ ਪੰਜਾਬੀ ਕਵੀ ਤੇ ਅੰਤਰਰਾਸ਼ਟਰੀ ਭੰਗੜਾ ਕਲਾਕਾਰ ਸਰਦਾਰ ਹਰਜੀਤ ਸਿੰਘ ਬੇਦੀ ਆਈ. ਆਰ. ਐਸ. (ਰੀਟਾਇਰਡ)ਬਾਨੀ ਚੇਅਰਮੈਨ ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ 18 ਵੀਂ ਬਰਸੀ ਮੌਕੇ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਕਵੀ ਦਰਬਾਰ 14 ਅਪ੍ਰੈਲ, 2021 ਸਵੇਰੇ 10:30 ਵਜੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਤੇ ਵਿਸ਼ਵ ਪ੍ਰਸਿੱਧ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਵਿਸ਼ੇਸ਼ ਮਹਿਮਾਨ ਸਨ ਜਦ ਕਿ ਪ੍ਰਧਾਨਗੀ ਉੱਘੇ ਕਵੀ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ ਵੱਲੋਂ ਕੀਤੀ ਗਈ। ਸੁਆਗਤੀ ਭਾਸ਼ਨ ਤੇ ਹਰਜੀਤ ਸਿੰਘ ਬੇਦੀ ਬਾਰੇ ਮੁੱਢਲੀ ਜਾਣਕਾਰੀ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਵਲੋਂ ਦਿੱਤੀ ਗਈ।
ਕਵੀ ਦਰਬਾਰ ਵਿਚ ਸੁਖਵਿੰਦਰ ਕੰਬੌਜ (ਅਮਰੀਕਾ) ਸੁਖਵਿੰਦਰ ਅੰਮ੍ਰਿਤ ਮੋਹਾਲੀ,ਅਰਤਿੰਦਰ ਸੰਧੂ ਅੰਮ੍ਰਿਤਸਰ,ਬਲਵਿੰਦਰ ਸੰਧੂ ਪਟਿਆਲਾ,ਦਲਜਿੰਦਰ ਰਹਿਲ ਇਟਲੀ,ਡਾ. ਅਸ਼ਵਨੀ ਭੱਲਾ , ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਲੁਧਿਆਣਾ ਸੁਰਿੰਦਰ ਨੀਰ ਜੰਮੂ, ਰਾਜਦੀਪ ਸਿੰਘ ਤੂਰ ਜਗਰਾਉਂ,ਅਮਰਜੀਤ ਵੜੈਚ ਪਟਿਆਲਾ,ਰਣਜੀਤ ਸਰਾਂਵਾਲੀ ਫੀਰੋਜ਼ਪੁਰ,ਹਰਦਿਆਲ ਸਿੰਘ ਪ੍ਰਵਾਨਾ ਲੁਧਿਆਣਾ, ਹਰਪ੍ਰੀਤ ਕੌਰ ਸੰਧੂ ਪਟਿਆਲਾ,ਜਗਸੀਰ ਜੀਦਾ ਬਠਿੰਡਾ ਤੇ ਪ੍ਰਿੰਸੀਪਲ ਨਵਜੋਤ ਕੌਰ ਜਲੰਧਰ ਸ਼ਾਮਲ ਹੋਏ।
ਹਰਜੀਤ ਸਿੰਘ ਬੇਦੀ ਭਾਵੇਂ ਪਿੰਡ ਸੱਖੋਵਾਲ(ਗੁਰਦਾਸਪੁਰ) ਦੇ ਜੰਮਪਲ ਸਨ ਪਰ ਜ਼ਿੰਦਗੀ ਦਾ ਵੱਡਾ ਸਮਾਂ ਉਨ੍ਹਾਂ ਲੁਧਿਆਣਾ 'ਚ ਗੁਜ਼ਾਰਿਆ। ਸੇਭਾ ਸਿੰਘ ਸਿਮਰਤੀ ਗਰੰਥ ਵੀ ਉਨ੍ਹਾਂ ਦੇ ਯਤਨਾਂ ਨਾਲ ਹੀ ਪੁਰਦਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ ਤੇ ਗੁਰਭਜਨ ਗਿੱਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੀਆਂ ਦੋ ਮੌਲਿਕ ਕਾਵਿ ਪੁਸਤਕਾਂ ਆਂਦਰਾਂ ਦੀ ਡੋਰ ਤੇ ਅਧੂਰੀ ਗੁਫ਼ਤਗੂ ਸਨ।
ਇਹ ਜਾਣਕਾਰੀ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਅਹੁਦੇਦਾਰਾਂ ਪਿਰਥੀਪਾਲ ਸਿੰਘ ਹੇਅਰ, ਤੇਜਿੰਦਰ ਸਿੰਘ ਪੰਨੂ, ਤੇਜਪ੍ਰਤਾਪ ਸਿੰਘ ਸੰਧੂ ਨੇ ਦਿੱਤੀ ਹੈ। ਪੰਜਾਬੀ ਕਵੀ ਡਾ: ਅਸ਼ਵਨੀ ਭੱਲਾ ਗੌਰਮਿੰਟ ਕਾਲਿਜ ਲੁਧਿਆਣਾ ਕਵੀ ਦਰਬਾਰ ਦਾ ਸੰਚਾਲਨ ਕੀਤਾ। ਹਰਜੀਤ ਸਿੰਘ ਬੇਦੀ ਦੇ ਸਪੁੱਤਰ ਡਾ: ਹਰਮਨਦੀਪ ਸਿੰਘ ਬੇਦੀ ਧੰਨਵਾਦੀ ਸ਼ਬਦ ਕਹੇ।