ਚੰਡੀਗੜ੍ਹ, 18 ਅਗਸਤ, 2016 : ਕੰਨਿਆ ਭਰੂਣ ਹੱਤਿਆ 'ਤੇ ਕੰਮ ਕਰਨ ਦੇ ਲਈ ਰਾਜਪਾਲ ਅਤੇ ਗ੍ਰਹਿ ਸਕੱਤਰ ਤੋਂ ਚੰਡੀਗੜ੍ਹ ਦਾ ਸਭ ਤੋਂ ਬਿਹਤਰੀਨ ਗੈਰ ਸਰਕਾਰੀ ਸੰਗਠਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਐਨਜੀਓ, ਤੁਸ਼ਾਰ ਫਾਊਂਡੇਸ਼ਨ ਨੇ 'ਇੰਡੀਆ ਬੁੱਕ ਰਿਕਾਰਡਸ' ਦੇ ਨਾਲ ਮਿਲ ਕੇ ਇੰਦਰਧਨੁਸ਼ ਆਡੀਟੋਰੀਅਮ, ਸੈਕਟਰ 5, ਪੰਚਕੂਲਾ 'ਚ 20 ਅਗਸਤ ਨੂੰ ਸ਼ਾਮੀ 6 ਵਜੇ ਤੋਂ 8 ਵਜੇ ਤੱਕ 'ਸ਼ੂਗਰ ਨੂੰ ਕੰਟਰੋਲ ਕਿਵੇਂ ਕਰੀਏ' ਵਿਸ਼ੇ 'ਤੇ ਇੱਕ ਸੈਮੀਨਾਰ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਜਾਣਕਾਰੀ ਚੰਡੀਗੜ੍ਹ ਪ੍ਰੈਸ ਕਲੱਬ 'ਚ ਇੰਡੀਆ ਬੁੱਕ ਆਫ ਰਿਕਾਰਡਸ ਦੇ ਪ੍ਰਧਾਨ ਸੰਪਾਦਕ ਡਾ. ਬਿਸਵਰੂਪ ਰਾਏ ਚੌਧਰੀ ਅਤੇ ਤੁਸ਼ਾਰ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਯਾਦਵਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ 'ਚ ਦਿੱਤੀ। ਇਸ ਮੌਕੇ 'ਤੇ ਡਾ. ਬਿਸਵਰੂਪ ਦੀ ਪੁਸਤਕ 'ਡਾਯਬਿਟੀਜ ਐਜੁਕੇਟਰਸ ਸਕਸੈਸ ਸਟੋਰੀਜ' ਦੀ ਲਾਂਚਿੰਗ ਵੀ ਕੀਤੀ ਗਈ।
ਸੈਮੀਨਾਰ ਨੂੰ ਸ਼ੂਗਰ ਮਾਹਿਰ ਡਾ. ਬਿਸਵਰੂਪ ਰਾਏ ਚੌਧਰੀ ਖੁਦ ਸੰਚਾਲਿਤ ਕਰਨਗੇ। ਦਿਮਾਗ, ਸ਼ਰੀਰ ਅਤੇ ਸਿਹਤ ਨਾਲ ਜੁੜੇ ਵਿਸ਼ਿਆਂ 'ਤੇ ਉਨ੍ਹਾਂ ਦੀਆਂ ਹੁਣ ਤੱਕ 25 ਤੋਂ ਜ਼ਿਆਦਾ ਕਿਤਾਬਾਂ ਛਪ ਚੁੱਕੀਆਂ ਹਨ, ਜਿਨ੍ਹਾਂ 'ਚ ਬੈਸਟਸੇਲਰ ਬਣ ਚੁੱਕੀਆਂ ਕਿਤਾਬਾਂ 'ਲਾਸਟ ਡੇਜ ਆਫ ਡਾਯਬਿਟੀਜ', 'ਹਾਰਟ ਮਾਫੀਆ' ਅਤੇ 'ਡਾਯਬਿਟੀਜ ਟਾਈਪ 1 ਅਤੇ 2, 72 ਘੰਟਿਆਂ 'ਚ ਇਲਾਜ' ਆਦਿ ਖਾਸ ਰੂਪ ਨਾਲ ਜਿਕਰਯੋਗ ਹਨ। ਉਨ੍ਹਾਂ ਦੀ ਨਵੀਂ ਕਿਤਾਬ 'ਡਾਯਬਿਟੀਜ ਐਜੁਕੇਟਰਸ ਸਕਸੈਸ ਸਟੋਰੀਜ' ਹੈ। ਉਹ ਨਾ ਸਿਰਫ ਇੱਕ ਲੇਖਕ ਹਨ, ਸਗੋਂ ਵੀਅਤਨਾਮ ਤੋਂ ਡਾਯਬਿਟੀਜ ਸਿੱਖਿਆ 'ਤੇ ਪੋਸਟ ਗਰੈਜੁਏਟ ਕੋਰਸ ਵੀ ਕਰ ਚੁੱਕੇ ਹਨ। ਗਿਨੀਜ ਬੁੱਕ 'ਚ ਉਨ੍ਹਾਂ ਦੇ ਨਾਂਅ ਦੋ ਰਿਕਾਰਡ ਵੀ ਦਰਜ ਹਨ। ਉਹ ਇੱਕ ਮਸ਼ਹੂਰ ਮੈਡੀਕਲ ਨਿਊਟ੍ਰੀਸ਼ਨਿਸਟ ਅਤੇ ਪਬਲਿਕ ਹੈਲਥ ਅਤੇ ਵੀਅਤਨਾਮ ਤੋਂ ਡਾਕਟਰੇਟ ਦੀ ਉਪਾਧੀ ਵੀ ਲੈ ਚੁੱਕੇ ਹਨ।
ਯਾਦਵਿੰਦਰ ਸਿੰਘ ਨੇ ਦੱਸਿਆ, 'ਸੈਮੀਨਾਰ ਦਾ ਸਮਾਂ ਸ਼ਾਮੀ 6 ਤੋਂ 8 ਵਜੇ ਤੱਕ ਰਹੇਗਾ। ਇਹ ਟ੍ਰਾਈਸਿਟੀ ਨੂੰ ਕੁਦਰਤੀ ਰੂਪ ਨਾਲ ਸ਼ੂਗਰ ਮੁਕਤ ਕਰਨ ਦੇ ਲਈ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਸ 'ਚ ਭਾਗ ਲੈਣ ਦੇ ਇਛੁੱਕ ਵਿਅਕਤੀ 98154-09107 ਨੰਬਰ 'ਤੇ ਕਾਲ ਕਰਕੇ ਜਾਂ www.bookmyevent.com ਵੈਬਸਾਈਟ 'ਤੇ ਲਾਗਇਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਡਾ. ਬਿਸਵਰੂਪ ਨੇ ਜੀਵਨਸ਼ੈਲੀ 'ਚ ਸੁਧਾਰ ਦੇ ਲਈ ਕੁਝ ਵਿਗਿਆਨਕ ਤੱਥਾਂ 'ਤੇ ਚਾਨ੍ਹਣਾ ਪਾਇਆ ਅਤੇ ਤਿੰਨ ਦਿਨਾਂ 'ਚ ਸ਼ੂਗਰ ਤੋਂ ਛੁਟਕਾਰਾ ਦਵਾਉਣ ਦੇ ਉਪਾਅ ਦੇ ਬਾਰੇ 'ਚ ਵੀ ਦੱਸਿਆ। ਉਨ੍ਹਾਂ ਨੇ ਆਪਣੀ ਕਿਤਾਬ 'ਡਾਯਬਿਟੀਜ ਟਾਈਪ 1 ਅਤੇ 2, 72 ਘੰਟਿਆਂ 'ਚ ਇਲਾਜ' ਉਤੇ ਵੀ ਚਰਚਾ ਕੀਤੀ।
ਡਾ. ਬਿਸਵਰੂਪ ਨੇ ਦੱਸਿਆ, 'ਸੈਮੀਨਾਰ 'ਚ ਅਸੀਂ ਸ਼ੂਗਰ ਰੋਗ ਦੇ ਵਿਗਿਆਨ, ਵਾਣਿਜ ਅਤੇ ਕਲਾ 'ਤੇ ਵੀ ਗੱਲ ਕਰਾਂਗੇ ਅਤੇ ਇਨਸੁਲਿਨ ਜਿਹੀਆਂ ਕੁਝ ਸ਼ੂਗਰ ਦਵਾਈਆਂ ਦੇ ਸਾਈਡ ਇਫੈਕਟਸ ਦੇ ਬਾਰੇ 'ਚ ਵੀ ਦੱਸਾਂਗੇ। ਮੈਂ ਲੋਕਾਂ ਨੂੰ ਦੱਸਾਂਗਾ ਕਿ ਕਿਵੇਂ ਤਿੰਨ ਦਿਨਾਂ ਦੇ ਅੰਦਰ ਸ਼ੂਗਰ ਮੁਕਤ ਹੋ ਸਕਦੇ ਹੋ। ਇਸਦੇ ਲਈ ਕੁਝ ਅਸਾਨ ਪਰ ਸ਼ਕਤੀਸ਼ਾਲੀ ਤਕਨੀਕਾਂ 'ਤੇ ਵਿਚਾਰ ਕੀਤਾ ਜਾਵੇਗਾ। ਜੀਵਨਸ਼ੈਲੀ 'ਚ ਕੁਝ ਹਲਕੇ ਫੁਲਕੇ ਬਦਲਾਅ ਕਰਕੇ ਅਤੇ ਡਾਈਟ ਦੀਆਂ ਕੁਝ ਸਾਵਧਾਨੀਆਂ ਵਰਤ ਕੇ ਨਾ ਸਿਰਫ ਸ਼ੂਗਰ ਸਗੋਂ ਹੋਰ ਸੰਬੰਧਿਤ ਰੋਗਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।' ਜਿਕਰਯੋਗ ਹੈ ਕਿ ਉਨ੍ਹਾਂ ਦੀਆਂ ਤਕਨੀਕਾਂ ਨਵੀਨਤਮ ਵਿਗਿਆਨਕ ਰਿਸਰਚਾਂ ਅਤੇ ਨੋਬਲ ਪੁਰਸਕਾਰ ਪ੍ਰਾਪਤ ਵਿਗਿਆਨ ਅਧਾਰਿਤ ਹਨ।
ਡਾ. ਬਿਸਵਰੂਪ ਨੇ ਆਪਣੀ ਤਾਜਾ ਕਿਤਾਬ 'ਡਾਯਬਿਟੀਜ ਐਜੁਕੇਟਰਸ ਸਕਸੈਸ ਸਟੋਰੀਜ' ਵਿਚ ਅਜਿਹੇ ਮਰੀਜਾਂ ਦੇ ਅਨੁਭਵ ਛਾਪੇ ਹਨ, ਜਿਨ੍ਹਾਂ ਨੇ ਡਾਈਟ ਪਲਾਨ ਅਤੇ ਜੀਵਨਸ਼ੈਲੀ 'ਚ ਸੁਧਾਰ ਕਰਕੇ ਨਾ ਸਿਰਫ ਸ਼ੂਗਰ ਤੋਂ ਛੁਟਕਾਰਾ ਪਾਇਆ ਹੈ, ਸਗੋਂ ਹੁਣ ਉਹ ਕੁਝ ਹੋਰ ਸੰਬੰਧਿਤ ਰੋਗਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟ੍ਰਾਲ ਅਤੇ ਮੋਟਾਪੇ ਆਦਿ ਤੋਂ ਵੀ ਬਚ ਗਏ ਹਨ। ਡਾ. ਬਿਸਵਰੂਪ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਵਿਸ਼ਵਾਸ ਹੈ ਕਿ ਦਵਾਈਆਂ ਦੀ ਜ਼ਰੂਰਤ ਨਹੀਂ ਹੈ, ਜੇਕਰ ਜੀਵਨਸ਼ੈਲੀ 'ਚ ਜ਼ਰੂਰੀ ਬਦਲਾਅ ਕਰ ਲਏ ਜਾਣ।
ਡਾ. ਬਿਸਵਰੂਪ ਨੇ ਦੁਨੀਆਂ ਭਰ 'ਚ ਘੁੰਮ ਫਿਰ ਕੇ ਆਪਣਾ ਗਿਆਨ ਵਧਾਇਆ ਅਤੇ ਫਿਲਹਾਲ ਉਹ ਵੀਅਤਨਾਮ 'ਚ ਜ਼ਿਆਦਾ ਸਮਾਂ ਬਿਤਾਉਂਦੇ ਹਨ। ਹੁਣ ਉਹ ਟ੍ਰਾਈਸਿਟੀ ਦੇ ਲੋਕਾਂ ਨੂੰ ਸ਼ੂਗਰ ਮੁਕਤ ਕਰਨ ਅਤੇ ਵਿਆਪਕ ਰੂਪ ਨਾਲ ਕੰਮ ਕਰਨ ਦੇ ਇਛੁੱਕ ਹਨ। ਤੁਸ਼ਾਰ ਫਾਊਂਡੇਸ਼ਨ ਨੇ ਅਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸ਼ੂਗਰ ਤੋਂ ਮੁਕਤੀ ਸੈਸ਼ਨ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਡਾ. ਬਿਸਵਰੂਪ ਰਾਏ ਚੌਧਰੀ ਦੀ ਥਿਓਰੀ 'ਤੇ ਅਧਾਰਿਤ ਪ੍ਰੋਗਰਾਮ ਹੈ। ਐਨਜੀਓ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਸ਼ੂਗਰ ਦੇ ਬਾਰੇ 'ਚ ਜਾਗਰੁਕਤਾ ਵਧਾਈ ਜਾ ਸਕਦੀ ਹੈ। ਅੱਗੇ ਵੀ ਅਜਿਹੇ ਕਈ ਹੋਰ ਕਦਮ ਚੁੱਕੇ ਜਾਣ ਦੀ ਯੋਜਨਾਂ ਹੈ।