ਚੰਗਾ ਕੀਤਾ,
ਚੰਗਾ ਕੀਤਾ ਤੂੰ ਕੁੜੀਏ।
ਮੰਚਲਿਆਂ ਦੇ ਮੂੰਹ 'ਤੇ
ਜੋ ਤੂੰ ਬਹਾਦਰੀ ਦੇ ਲਫੇੜੇ ਧਰੇ।
ਦੇਖ।
ਅੱਜ ਤੇਰੇ ਬੋਲਾਂ ਨਾਲ,
ਫਿਜ਼ਾ, ਫਿਰ ਤੋਂ,
ਆਜ਼ਾਦੀ ਆਜ਼ਾਦੀ ਚੀਕਾਣ ਲੱਗ ਪਈ ਆ।
ਤੇਰੇ ਹੋਂਸਲੇ ਨੇ,
ਸੁਤਿਆਂ ਮਰੀਆਂ ਰੂਹਾਂ ਚ ਅੱਗ ਫੂਕ ਦਿੱਤੀ।
ਦੇਖ ਅੱਜ ਚੜ੍ਹਦਾ ਸੂਰਜ,
ਫਿਰ ਤੋਂ ਲਾਲੀ ਖਿਲਾਰ ਰਿਹਾ,
ਮੇਰੇ ਦੇਸ਼ ਚ ਕੰਮ ਕਰਦੇ,
ਕਿਰਤੀ ਮਜਦੂਰਾਂ ਕਿਸਾਨਾਂ ਦੇ ਚਿਹਰਿਆਂ 'ਤੇ
ਤੇਰਾ ਬੋਲਣਾ,
ਤੇਰਾ ਹੀ ਨਹੀਂ,
ਹਰ ਉਸ ਭੁੱਖੇ ਨੰਗੇ ਦਾ ਵਿਦਰੋਹ ਹੈ।
ਜੋ ਡਿਗਰੀਆਂ ਦਾ ਭਾਰ ਪਿੱਠ 'ਤੇ ਲੱਦ ਕੇ,
ਬੇਰੁਜਗਾਰੀ ਦੀ ਮੈਰਾਥਨ ਦੌੜ ਚ,
ਹਫੋ ਹਫੀ ਕਰਦਾ ਭੱਜ ਰਿਹਾ ਆ।
ਤੇਰਾ ਵਿਰੋਧ ਕਰਨਾ,
ਤੈਨੂੰ ਧਮਕਾਉਣ,
ਤੇਰਾ ਨਿੱਜੀ ਨਹੀਂ।
ਸਗੋਂ ਉਨ੍ਹਾਂ ਸਾਰਿਆਂ ਦਾ,
ਬਲਾਤਕਾਰ ਕਰਨ ਦੀ ਕੋਸ਼ਿਸ਼ ਹੈ।
ਜੋ ਜਵਾਨੀ ਚ,
ਬੇਖੌਫ ਆਜ਼ਾਦ ਉਡਾਰੀ ਮਾਰਦੇ ਨੇ।
ਆ ਗੁਰਮੇਹਰ,
ਕਾਫਲੇ ਬਣਾਈਏ।
ਹੁਣ ਸਾਰਿਆਂ ਲਈ ਕੁੱਝ ਵੀ ਨਹੀਂ ਹੈ,
ਜੋ ਬਚਿਆਂ ਹੋਵੇ।
ਆ,
ਆਪਾਂ ਤੇਰੇ ਪਿਓ ਵਾਂਗ ਖੜਦੇ ਆਂ,
ਰੱਖਿਆ ਦੇ ਠੀਕਰੀ ਪਹਿਰੇ 'ਤੇ।
ਆ,
ਮੈਂ ਤੇ ਮੇਰੇ ਵਰਗੇ ਲੱਖਾਂ,
ਬੇਰੁਜਗਾਰ ਨੌਜਵਾਨ ਤੇਰੇ ਨਾਲ ਹਾਂ।
ਇਸ ਸਮਾਜ ਦੇ ਰਾਜਨੀਤਿਕ,
ਪ੍ਰਬੰਧ ਨੂੰ ਪਲਟਣ ਲਈ।
ਆ,
ਆਪਾਂ ਸਬ ਨੂੰ ਰੁਜਗਾਰ ਦੇਣ ਲਈ,
ਨਿਟਕ ਭਵਿੱਖ ਚੁ,
ਕੰਮ ਦੇ ਘੰਟਿਆਂ ਤੇ ਸਟ ਮਾਰੀਏ।
ਆ,
ਹੌਂਸਲੇ ਦੀ ਕੁੱਖੋਂ ਜੰਮੀਏ।
ਸਾਰੀ ਵਿਹਲ ਸ਼ਕਤੀ ਨੂੰ,
ਜੰਗ ਤੇ ਪਿਆਰ ਵਿਚਲਾ ਫਰਕ ਦੱਸੀਏ।
ਪਰਮ ਪੜਤੇਵਾਲਾ
+61 430 018 118