ਮਾਂ ਬੋਲੀ ਨਾ ਹੁੰਦੀ,
ਮੈਂ ਵੀ ਗੂੰਗਿਆਂ
ਵਰਗਾ ਹੋਣਾ ਸੀ ।
ਵਿੱਚ ਉਜਾੜਾਂ ਭਟਕਿਆਂ ਵਾਂਗਰ,
ਭੁਬਾਂ ਮਾਰ ਕੇ ਰੋਣਾ ਸੀ ।
ਮਾਂ ਬੋਲੀ ਨਾ ਹੁੰਦੀ ,
ਮੈਂ ਵੀ,
ਗੂੰਗਿਆਂ ਵਰਗਾ ਹੋਣਾ ਸੀ ।।
ਆਪਣੀ ਬੋਲੀ ਵਿੱਚ ਮੈਂ ਆਪਣੀ,
ਸਾਰੀ ਗੱਲ ਸਮਝਾ ਸਕਦਾ ਹਾਂ ।
ਖੁਸ਼ੀਆਂ ਗ਼ਮੀਆਂ ਸਾਂਝੀਆਂ ਕਰਕੇ,
ਦਿਲ ਦੇ ਦਰਦ ਵੰਡਾਅ ਸਕਦਾ ਹਾਂ ।
ਕਿੰਝ ਪ੍ਰਗਟਾਉਂਦਾ ਜਜ਼ਬਾਤਾਂ ਨੂੰ,
ਕੀ ਖੱਟਾ ਸੀ, ਕੀ ਮਿੱਠਾ ਸੀ,
ਕੀ ਗਰਮ ਸੀ, ਕੀ ਠੰਡਾ ਸੀ,
ਕੀ ਘਟੀਆ ਸੀ, ਕੀ ਵਧੀਆ ਸੀ,
ਕੀ ਸੋਹਣਾ,
ਕੀ ਮਨਮੋਹਣਾ ਸੀ ।
ਮਾਂ ਬੋਲੀ ਨਾ ਹੁੰਦੀ,
ਮੈਂ ਵੀ,
ਗੂੰਗਿਆਂ ਵਰਗਾ ਹੋਣਾ ਸੀ ।।