ਪੰਜਾਬੀਆਂ ਚੋਂ ਗੈਰਤ ਮਰਦੀ ਜਾ ਰਹੀ ਹੈ
ਪਤਾ ਨਹੀਂ ਕਿਉਂ,
ਮੇਰੇ ਲੋਕਾਂ ਦੀ ਜ਼ਮੀਰ,
ਦਿਨੋਂ ਦਿਨ ਮਰਦੀ ਜਾ ਰਹੀ ਹੈ ।
ਜਿਹੜੀ ਸਭ ਕੁੱਝ ਸਮਝਦੇ ਹੋਏ,
ਜਾਣਦੇ ਹੋਏ ਵੀ,
ਨਾਬਰਾਂ ਦੀ ਹਾਮੀਂ ਭਰਦੀ ਜਾ ਰਹੀ ਹੈ
ਜਾਂ ਡਰਦੀ ਜਾ ਰਹੀ ਹੈ ।
ਜਾਂ ਤਾਂ ਵਿਕਾਊ ਹੀ ਹੋ ਗਿਆ ਹੈ
"ਘੁਮਾਣ",
ਸੱਚਮੁੱਚ ਇਨਸਾਨ,
ਜਾਂ ਫਿਰ ਪੰਜਾਬੀਆਂ ਦੇ ਖ਼ੂਨ ਚੋਂ ,
ਸੱਚਮੁੱਚ ਗੈਰਤ ਮਰਦੀ ਜਾ ਰਹੀ ਹੈ ।
ਸਮਝ ਤੋਂ ਬਾਹਰ ਹੈ ਮੇਰੇ ਤਾਂ ਦੋਸਤੋ,
ਬਹਾਦਰਾਂ ਦੀ ਕੌਮ ,
ਇਹ ਕਿਉ ?
ਕੀਹਦੇ ਲਈ ?
ਕੀ ਕੀ ਕਰਦੀ ਜਾ ਰਹੀ ਹੈ ।।
ਜਰਨੈਲ ਸਿੰਘ " ਘੁਮਾਣ