ਪੰਜਾਬ ਦੇ ਨਾਮਵਰ ਸ਼ਾਇਰਾਂ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਕਵੀ ਦਰਬਾਰ 'ਚ ਸਾਹਿਤ ਪ੍ਰੇਮੀਆਂ ਨੂੰ ਸ਼ਰਸਾਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 25 ਨਵੰਬਰ 2023 - ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ 2023 ਤਹਿਤ ਦੇ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਾਬੀ ਬੋਲੀ ਦੇ ਪਿਤਾਮਾ ਬਾਬਾ ਸ਼ੇਖ ਫ਼ਰੀਦ ਜੀ ਦੀ 850ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਕਵੀ ਦਰਬਾਰ 'ਚ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਸੰਬੋਧਨ ਕਰਦੇ ਹੋਏ ਡਾ.ਵੀਰਪਾਲ ਕੌਰ ਵਧੀਕ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਵਨੀਤ ਕੁਮਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ, ਸ਼ਾਇਰਾ ਸੁਖਵਿੰਦਰ ਅਮਿ੍ੰਤ, ਪਿ੍ੰਸੀਪਲ ਜਗਦੀਪ ਸਿੰਘ, ਮਨਜੀਤ ਪੁਰੀ ਭਾਸ਼ਾ ਅਫ਼ਸਰ ਫ਼ਰੀਦਕੋਟ, ਪ੍ਰੋ.ਸਾਧੂ ਸਿੰਘ, ਵਿਜੈ ਵਿਵੇਕ, ਪ੍ਰੋ.ਸੁਰਜੀਤ ਜੱਜ, ਪ੍ਰੋ.ਗੁਰੇਤਜ ਕੋਹਾਰਵਾਲਾ, ਸਵਰਨਜੀਤ ਸਵੀ, ਜਗਵਿੰਦਰ ਜੋਧਾ, ਜਸਬੀਰ ਸਿੰਘ ਜੱਸੀ, ਜੋਗਿੰਦਰ ਨੂਰਮੀਤ, ਰਮਨ ਵਿਰਕ, ਕੁਮਾਰ ਜਗਦੇਵ ਸਿੰਘ ਬਰਾੜ, ਰਮਨ ਸੰਧੂ,ਕੰਵਰ ਇਕਬਾਲ ਸਿੰਘ, ਬਲਕਾਰ ਔਲਖ, ਪ੍ਰੋ.ਰਾਜੇਸ਼ ਮੋਹਨ, ਪਿ੍ੰਸੀਪਲ ਨਵਰਾਹੀ ਘੁਗਿਆਣੀ ਅਤੇ ਜਗਦੀਪ ਸਿੱਧੂ ਮੁਹਾਲੀ | ਇਸ ਕਵੀ ਦਰਬਾਰ 'ਚ ਪੰਜਾਬ ਦੇ ਨਾਮਵਰ ਸ਼ਾਇਰਾਂ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਾਹਿਤ ਪ੍ਰੇਮੀਆਂ ਨੂੰ ਵਾਰ-ਵਾਰ ਸ਼ਰਸਾਰ ਕੀਤਾ |