ਕੰਵਲਜੀਤ ਹਿੰਮਤੀ ਨੌਜਵਾਨ ਹੈ। ਡਾ: ਮਹਿੰਦਰ ਸਿੰਘ ਰੰਧਾਵਾ ਬਾਰੇ ਉਸ ਨੇ ਕਿਤਾਬ ਸੰਪਾਦਿਤ ਕੀਤੀ ਹੈ। ਖੁਸ਼ਵੰਤ ਬਰਗਾੜੀ ਨੇ ਪੀਪਲਜ ਫੋਰਮ ਵੱਲੋਂ ਛਾਪੀ ਹੈ। ਅਗਲੇ ਸੈੱਟ ਚ ਤੁਹਾਨੂੰ ਪੜ੍ਹਾਵੇਗਾ।
ਪਹਿਲਾਂ ਅਮਿਤੋਜ ਬਾਰੇ ਕਿਤਾਬ ਸੰਪਾਦਿਤ ਕਰ ਚੁਕਾ ਹੈ। ਸ਼ਮਸ਼ੇਰ ਸਿੰਘ ਸੰਧੂ, ਭੂਸ਼ਨ ਤੇ ਸ ਸ ਮੀਸ਼ਾ ਬਾਰੇ ਕਿਤਾਬਾਂ ਲੜੀ ਚ ਹਨ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਦਾ ਜੰਮਪਲ ਕੰਵਲਜੀਤ ਬੇਰਿੰਗ ਕਾਲਜ ਬਟਾਲਾ ਤੋਂ ਪੜ੍ਹ ਕੇ ਪੀ ਏ ਯੂ ਲੁਧਿਆਣਾ ਚ ਬੀ ਐੱਸ ਸੀ ਖੇਤੀਬਾੜੀ ਕਰਨ ਆ ਗਿਆ। ਇਥੋਂ ਪੜ੍ਹ ਕੇ ਐੱਚ ਡੀ ਐੱਫ ਸੀ ਬੈਂਕ ਚ ਰੁਜ਼ਗਾਰ ਕਮਾਉਣ ਲੱਗ ਪਿਆ।
ਕਿਤਾਬਾਂ ਪੜ੍ਹ ਪੜ੍ਹ ਹੋਰ ਅਗੇਰੇ ਤੁਰ ਰਿਹਾ ਹੈ।
ਡਾ: ਰੰਧਾਵਾ ਬਾਰੇ ਇਸ ਕਿਤਾਬ ਦੇ 282 ਪੰਨਿਆਂ ਚ ਬੜੇ ਮੁੱਲਵਾਨ ਲੇਖ ਹਨ। ਹੋਰ ਤਾਂ ਹੋਰ ਉਹ ਸਿਹਰਾ ਵੀ ਹੈ ਜੋ ਚੌਧਰੀ ਗੁਲਾਮ ਜੀਲਾਨੀ ਸਾਹਿਬ ਆਸੀ ਨੇ 16 ਅਗਸਤ 1932 ਨੂੰ ਡਾ: ਰੰਧਾਵਾ ਦੇ ਵਿਆਹ ਤੇ ਪੜ੍ਹਿਆ ਸੀ।
ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਜਗਦੇਵ ਸਿੰਘ ਜੱਸੋਵਾਲ, ਗੁਰਦਿਆਲ ਸਿੰਘ,ਨ੍ਰਿਪਿੰਦਰ ਸਿੰਘ ਰਤਨ, ਸ਼ੰਗਾਰਾ ਸਿੰਘ ਭੁੱਲਰ, ਸਿੱਧਾਰਥ,ਭੂਸ਼ਨ,ਸਰਵਣ ਸਿੰਘ, ਗੁਰਭਜਨ ਗਿੱਲ,ਡਾ: ਨਾਹਰ ਸਿੰਘ, ਸਤੀਸ਼ ਕੁਮਾਰ ਵਰਮਾ, ਪ੍ਰੇਮ ਸਿੰਘ, ਮਲਕੀਤ ਸਿੰਘ ਆਰਟਿਸਟਤੇ ਮੇਰੇ ਵਰਗੇ ਕਈ ਹੋਰਨਾਂ ਦੇ ਲੇਖ ਹਨ।
ਪੜ੍ਹਨਯੋਗ ਪੁਸਤਕ ਮੰਗਵਾਉਣ ਲਈ ਤੁਸੀਂ 9872989313 ਜਾਂ 9876710809 ਤੇ ਗੱਲ ਕਰ ਸਕਦੇ ਹੋ ਖੁਸ਼ਵੰਤ ਨਾਲ।
ਕੀਮਤ ਕੇਵਲ 200 ਰੁਪਏ ਹੈ 282 ਪੰਨਿਆਂ ਦੀ।
ਮੈਨੂੰ ਲੱਗਦੈ ਕਿ ਡਾਕ ਖ਼ਰਚ ਦੇ ਕੇ ਕਿਤਾਬ 100 ਰੁਪਏ ਚ ਮਿਲ ਜਾਵੇਗੀ।
ਬਾਕੀ ਭਾਈ ਸਿੱਧੀ ਗੱਲ ਕਰ ਲਵੋ। ਆਪਾਂ ਬਾਹਰ ਪਰ ਕਿਤਾਬ ਕੰਮ ਦੀ ਹੈ ਤੇ ਸੋਹਣੀ ਵੀ।
ਗੁਰਭਜਨ ਗਿੱਲ
ਲੇਖਕ
gurbhajansinghgill@gmail.com
9872631199