← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 14 ਸਤੰਬਰ, 2017 : "ਗੁਰਬਾਣੀ ਅਤੇ ਰੂਹਾਨੀ ਇਲਾਜ" ਦੇ ਪ੍ਰਸਿੱਧ ਪ੍ਰਚਾਰਕ ਸ਼੍ਰੀ ਹਰਦਿਆਲ ਸਿੰਘ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਨਾਸੁਧਰਨਯੋਗ ਬੀਮਾਰੀਆਂ ਦਾ ਇਲਾਜ ਕਰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਰੱਥਾ ਸ਼ਕਤੀ ਬਾਰੇ ਵਿਆਖਿਆ ਕੀਤੀ ਗਈ। ਝੂਠੇ ਡੇਰਿਆਂ ਅਤੇ ਬਾਬਿਆਂ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜ ਵਿਕਾਰਾਂ ਦਾ ਤਿਆਗ ਕਰਕੇ ਅਤੇ ਰੋਜਾਨਾ ਸਿਮਰਨ ਆਰਾਧਨਾ ਕਰਨ ਨਾਲ ਹਰ ਕਿਸਮ ਦੇ ਰੋਗਾਂ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ। ਸ਼੍ਰੀ ਹਰਦਿਆਲ ਸਿੰਘ ਨੇ ਅੱਗੇ ਕਿਹਾ ਕਿ ਹਉਮੈ ਵਰਗੀ ਭੈੜੀ ਬੁਰਾਈ ਤੋਂ ਬੱਚ ਕੇ ਅਤੇ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਨਾਲ ਅਸ਼ਾਂਤੀ ਅਤੇ ਮੁਸੀਬਤਾਂ ਤੇ ਠੱਲ ਪਾਈ ਜਾ ਸਕਦੀ ਹੈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਸ਼੍ਰੀ ਹਰਦਿਆਲ ਸਿੰਘ ਨੂੰ ਯੂਨੀਵਰਸਿਟੀ ਵਿਖੇ ਇੱਕ ਕੈਂਪ ਲਗਾਉਣ ਦੀ ਬੇਨਤੀ ਕੀਤੀ ਤਾਂ ਕਿ ਖੁਦ ਇੱਕ ਭਿਆਨਕ ਬੀਮਾਰੀ ਦਾ ਇਲਾਜ ਕਰਕੇ ਠੀਕ ਹੋਣ ਉਪਰੰਤ ਵਾਲੇ ਉਨ੍ਹਾਂ ਦੇ ਰਸਤੇ ਤੇ ਚੱਲ ਕੇ ਯੂਨੀਵਰਸਿਟੀ ਭਾਈਚਾਰਾ ਵੀ ਲਾਭ ਉਠਾ ਸਕੇ। ਡਾ. ਘੁੰਮਣ ਨੇ ਸ਼੍ਰੀ ਹਰਦਿਆਲ ਸਿੰਘ ਦਾ ਗੁਰਬਾਣੀ ਦੀਆਂ ਸਿਖਿਆਵਾਂ ਤੇ ਅਮਲ ਕਰਕੇ ਆਪਣਾ ਇਲਾਜ ਕਰਨ ਦੀ ਵਿਧੀ-ਪ੍ਰਣਾਲੀ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਵਲੋਂ ਛਪਵਾਈ ਗਈ ਪੁਸਤਕ "ਪਵਿੱਤਰ ਕੁਰਾਨ" ਵੀ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।
Total Responses : 267