ਹਰੀਸ਼ ਕਾਲੜਾ
ਬੇਲਾ, 16 ਅਗਸਤ 2020 : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਜਨਮੀ ਤੇਰਾ ਸਾਲਾਂ ਦੀ ਛੋਟੀ ਬੱਚੀ ਪਰਵਾਜ ਸਿੰਘ ਨੇ 41 ਕਵਿਤਾਵਾਂ ਦੇ ਸੰਗ੍ਰਹਿ ਵਾਲੀ ਇੱਕ ਕਿਤਾਬ 'ਏ ਪੋਅਮਜ ਲੀਗੇਸੀ' ਲਿਖੀ ਹੈ। ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਇੱਕ ਸੰਖੇਪ ਸਮਾਗਮ ਦੌਰਾਨ ਪਰਵਾਜ ਲਿਖਤ ਕਿਤਾਬ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਰਿਲੀਜ਼ ਕੀਤਾ।
ਪਰਵਾਜ ਵਲੋਂ ਲਿਖਤ 41 ਕਵਿਤਾਵਾਂ ਦੇ ਸੰਗ੍ਰਹਿ ਵਿੱਚ ਉਸਨੇ ਨਾਇਗਰਾ ਫਾਲ ਤੋਂ ਲੈਕੇ ਕੋਵਿਡ-19, ਮਾਂ, ਦੋਸਤ, ਵਿਸ਼ਵਾਸ, ਪਾਪਾਡੇ, ਜਿੰਦਗੀ ਦੇ ਹਰ ਪਹਿਲੂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਸਾਨੂੰ ਇਸ ਤਰ੍ਹਾ ਦੀਆਂ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਕੋਸ਼ਿਸ ਕਰਨੀ ਚਾਹੀਦੀ ਹੈ।
ਉਹਨਾਂ ਨੇ ਇੰਨੀ ਛੋਟੀ ਉਮਰ ਵਿੱਚ ਪਰਵਾਜ ਦੀ ਉਪਲੱਬਧੀ ਦੀ ਪ੍ਰਸ਼ੰਸ਼ਾ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਮਰੀਕਾ 'ਚ ਰਹਿ ਰਹੀ ਪਰਵਾਜ ਨਾਲ ਆਨਲਾਇਨ ਗੱਲਬਾਤ ਕਰਦਿਆ ਉਸ ਨੂੰ ਆਪਣੇ ਦਿੇ ਹੁਨਰ ਨੂੰ ਹੋਰ ਨਿਖਾਰਣ ਲਈ ਉਤਸਾਹਿਤ ਵੀ ਕੀਤੀ। ਪਰਵਾਜ ਦੇ ਨਾਨਾ ਜੀ ਸ. ਦੇਵਿੰਦਰ ਸਿੰਘ ਜਟਾਣਾ ਨੇ ਇਸ ਮੌਕੇ ਕਿਹਾ ਪਰਵਾਜ ਦੀ ਇਹ ਕਲਾ ਨੇ ਉੇਹਨਾਂ ਨੂੰ ਇਸ ਨੂੰ ਇੱਕ ਕਿਤਾਬ ਦਾ ਰੂਪ ਦੇਣ ਲਈ ਪ੍ਰੇਰਿਤ ਕੀਤਾ ਅਤੇ ਇਸ ਕਿਤਾਬ ਵਿੱਚ ਕਵਿਤਾਵਾਂ ਦੇ ਨਾਲ-ਨਾਲ ਅਸਲ ਤਸਵੀਰਾਂ ਵੀ ਹਨ।
ਜਿਸ ਵਿੱਚ ਯੂ.ਐਸ.ਏ. ਪਲ ਰਹੀ ਪਰਵਾਜ ਨੇ ਆਪਣੇ ਆਪਣੇ ਹਾਵ-ਭਾਵ ਪੇਸ਼ ਕੀਤੇ ਹਨ। ਉਹ ਤਵਿੰਦਰ ਸਿੰਘ ਅਤੇ ਸਹਿਨਾਜ਼ ਸਿੰਘ ਦੀ ਧੀ ਹੈ, ਇਹ 20 ਜੁਲਾਈ 2007 ਨੂੰ ਕੈਲੀਫੋਰਨੀਆ ਵਿੱਚ ਪੈਦਾ ਹੋਈ ਹੈ। ਇਸ ਕਿਤਾਬ ਵਿੱਚ ਪਰਵਾਜ ਨੇ ਕਵਿਤਾ ਦੀਆ ਵੱਖ-ਵੱਖ ਵੰਨਗੀਆਂ ਨੂੰ ਪੇਸ਼ ਕੀਤਾ ਹੈ, ਜਿਸ ਵਿੱਚ ਟਾਂਕਾਂ, ਹਾਇਕੂ, ਸਿਨਕਿਉਨੇ ਆਦਿ ਸ਼ਾਮਿਲ ਹਨ। ਇਸ ਮੌਕੇ ਕਾਲਜ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ, ਡਾ. ਬਲਜੀਤ ਸਿੰਘ ,ਡਾ. ਕ੍ਰਿਪਾਲ ਸਿੰਘ ਆਦਿ ਸ਼ਾਮਿਲ ਸਨ।