ਡਾ. ਹਰਚੰਦ ਸਿੰਘ ਬੇਦੀ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਸਦਾ ਜਿਊੰਦੇ ਰਹਿਣਗੇ
ਵਿਸ਼ਵਕੋਸ਼ ਭਾਈ ਵੀਰ ਸਿੰਘ ਦੇ ਤਿੰਨ ਭਾਗ ਰਲੀਜ਼
ਅੰਮ੍ਰਿਤਸਰ 30 ਮਈ, 2022: ਨਾਟਸ਼ਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਰਹੂਮ ਡਾ ਹਰਚੰਦ ਸਿੰਘ ਬੇਦੀ ਵੱਲੋਂ ਰਚਿਤ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਪ੍ਰਕਾਸ਼ਿਤ, ਵਿਸ਼ਵਕੋਸ਼ ਭਾਈ ਵੀਰ ਸਿੰਘ ਦਾ ਰਿਲੀਜ਼ ਸਮਾਰੋਹ ਕੀਤਾ ਗਿਆ। ਇਹ ਵਿਸ਼ਵ ਕੋਸ਼ ਪੰਜਾਬੀ ਸਾਹਿਤ ਦੇ ਸਿਰਜਨਧਾਰਾ ਵਿੱਚ ਕਿਸੇ ਲੇਖਕ ਸਾਹਿਤਕਾਰ ਬਾਬਤ ਪਹਿਲਾ ਕੋਸ਼ ਹੈ। ਜਿਸ ਵਿੱਚ ਭਾਈ ਵੀਰ ਸਿੰਘ ਜੀ ਦੇ ਜੀਵਨ ਕਾਲ ਦੇ ਵੇਰਵਿਆਂ ਨੂੰ ਪੂਰਵ-ਕਾਲ ਤੋਂ ਸਮਕਾਲ ਤੇ ਸਮਕਾਲ ਤੋਂ ਉਤਰਕਾਲ ਤੱਕ ਉੱਨਾਂ ਦੁਆਰੇ ਕੀਤੇ ਅਤੇੇ ਉੱਨਾਂ ਉਪਰ ਹੋਏ ਕੰਮਾਂ ਦੇ ਵੇਰਵੇ ਵਿਸਤਾਰ ਸਹਿਤ ਦਰਜ ਹਨ। ਇਹ ਕੋਸ਼ ਡਾ ਹਰਚੰਦ ਸਿੰਘ ਬੇਦੀ ਦੀ 9 ਸਾਲ ਦੀ ਕਠਿਨ ਤਪੱਸਿਆ ਤੇ ਸਿਰੜ ਦਾ ਪ੍ਰਮਾਣ ਹੈ ਢਾਈ ਹਜ਼ਾਰ ਪੰਨਿਆਂ ਦੇ ਇਸ ਕੋਸ਼ ਨੂੰ ਤਿੰਨ ਭਾਗਾਂ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ। ਨਾਟ-ਸ਼ਾਲਾ ਸਾਹਮਣੇ ਖ਼ਾਲਸਾ ਕਾਲਜ ਵਿੱਚ ਹੋਏ ਪ੍ਰਾਭਵਸਾਲੀ ਸਮਾਰੋਹ ਵਿੱਚ ਵਿਸ਼ਵ-ਕੋਸ਼ ਨੂੰ ਰਿਲੀਜ ਕੀਤਾ ਗਿਆ ਜਿਸ ਵਿੱਚ ਇਸ ਸਮਾਗਮ ਦੇ ਸਰਪ੍ਰਸਤ ਡਾ. ਸ. ਪ ਸਿੰਘ ਤੇ ਪ੍ਰੋ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ , ਮੁੱਖ ਮਹਿਮਾਨ ਪ੍ਰੋ ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਹਾਜ਼ਰ ਹੋਏ । ਮੁਖ ਭਾਸ਼ਣ ਡਾ. ਆਤਮ ਸਿੰਘ ਰੰਧਾਵਾ, ਮੁਖੀ ਪੰਜਾਬੀ ਵਿਭਾਗ ਖ਼ਾਲਸਾ ਕਾਲਜ ਨੇ ਪੇਸ਼ ਕੀਤਾ ।ਉੱਨਾਂ ਕਿਹਾ ਕਿ ਸਾਹਿਤ ਖੇਤਰ ਵਿੱਚ ਡਾ. ਬੇਦੀ ਨੇ ਹਰ ਪੱਖੋਂ ਪਹਿਲ ਕੀਤੀ ਮੁਲਾਕਾਤਾਂ ਦੀ ਪਹਿਲੀ ਪੁਸਤਕ ਗੁਫ਼ਤਗੂ 1884 ਵਿੱਚ ਅਤੇ ਪਰਵਾਸੀ ਪੰਜਾਬੀ ਸਾਹਿਤ ਦੇ 1੦ ਕੋਸ਼ਾਂ ਦੀ ਸਿਰਜਣਾ ਕੀਤੀ। ਵਿਸ਼ਵ-ਕੋਸ਼ ਉਹ ਵੀ ਕਿਸੇ ਸਾਹਿਤਕਾਰ ਸਬੰਧੀ ਇਸ ਕਰਕੇ ਬੇਦੀ ਦੀ ਹਿੰਮਤ ਤੇ ਜਜ਼ਬੇ ਦੀ ਦਾਦ ਦੇਣੀ ਬਣਦੀ ਹੈ । ਡਾ ਬੇਦੀ ਨੇ 7੦ ਪੁਸਤਕਾਂ ਦੀ ਸਿਰਜਨਾ ਕਰਕੇ ਪੰਜਾਬੀ ਸਾਹਿਤ ਦੀ ਅਮੀਰ ਪਰੰਪਰਾ ਨੂੰ ਹੋਰ ਵੀ ਅਮੀਰੀ ਬਖ਼ਸ਼ੀ ਜਿਸ ਦੀ ਚਰਚਾ ਸਾਹਿਤਕ ਸਫਾ ਵਿੱਚ ਨਿਰੰਤਰ ਹੁੰਦੀ ਰਹੇਗੀ । ਇਸ ਮੌਕੇ ਬੋਲਦਿਆਂ ਪ੍ਰੋ ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਡਾ. ਬੇਦੀ ਦੀ ਇਸ ਸਾਹਿਤਕ ਪ੍ਰਾਪਤੀ ਨੂੰ ਸਦਾ ਯਾਦ ਰੱਖਿਆ ਜਾਵੇਗਾ ਕਿਉਂਕਿ ਅਜਿਹੇ ਵੱਡੇ ਕੰਮ ਵੱਡੇ ਇਨਸਾਨ ਹੀ ਕਰ ਸਕਦੇ ਹਨ।ਗੁ: ਨ: ਦੇਵ ਯੂਨੀ: ਦੇ ਸਾਬਕਾ ਵੀ.ਸੀ ਡਾ. ਸ. ਪ ਸਿੰਘ ਨੇ ਬੋਲਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਡਾ. ਬੇਦੀ ਮੇਰਾ ਵਿਦਿਆਰਥੀ ਸੀ। ਉਸ ਦੀ ਪਰਵਾਸੀ ਸਾਹਿਤ ਨੂੰ ਇੱਕ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ,ਭਾਈ ਵੀਰ ਸਿੰਘ ਬਾਰੇ ਕੀਤਾ ਗਿਆ ਇਹ ਕਾਰਜ ਹਮੇਸ਼ਾ ਯਾਦ ਕੀਤਾ ਜਾਵੇਗਾ। ਪ੍ਰੋ ਜਸਪਾਲ ਸਿੰਘ ਸੰਧੂ ਨੇ ਡਾ. ਬੇਦੀ ਦੀ ਘਾਲ ਨੂੰ ਦਿਲ ਦੀਆਂ ਗਹਿਰਾਹੀਆ ਵਿੱਚੋਂ ਸਿਜਦਾ ਕੀਤਾ। ਇਸ ਮੌਕੇ ਡਾ. ਹਰਚੰਦ ਸਿੰਘ ਬੇਦੀ ਦੇ ਨਿਕਟਵਰਤੀ ਡਾ. ਗੁਰਉਪਦੇਸ਼ ਸਿੰਘ, ਕਰਨਲ ਸੰਤੋਖ ਸਿੰਘ ਭੱਟੀ, ਡਾ. ਇੰਦਰਾ ਵਿਰਕ ਅਤੇ ਉਨ੍ਹਾਂ ਦੀ ਵਿਦਿਆਰਥਣ ਡਾ. ਤਜਿੰਦਰ ਕੌਰ ਨੇ ਭਾਵਪੂਰਤ ਤਰੀਕੇ ਨਾਲ ਯਾਦ ਕੀਤਾ ਗਿਆ।ਸਮਾਗਮ ਦੀ ਅਰੰਭਤਾ ਤੇ ਸ: ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋ: ਗੁ: ਪ੍ਰ: ਕਮੇਟੀ ਨੇ ਹਾਜ਼ਰੀਨ ਨੂੰ ਜੀ ਅਇਆ ਕਿਹਾ ਤੇ ਸਮਾਗਮ ਚ’ਸਮੂਲੀਅਤ ਕਰਨ ਲਈ ਵਿਸ਼ੇਸ਼ ਸ਼ਬਦਾ ਚ’ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਕੰਵਲਜੀਤ ਸਿੰਘ ਬੱਲ ਅਤੇ ਸਮਾਪਤੀ ਤੇ ਧੰਨਵਾਦ ਡਾ. ਗੁਰਬੀਰ ਸਿੰਘ ਬਰਾੜ ਵੱਲੋਂ ਭਾਵਪੂਰਤ ਸ਼ਬਦਾਂ ਵਿੱਚ ਕੀਤਾ ਗਿਆ।ਉਨ੍ਹਾਂ ਕਿਹਾ ਕਿ ਡਾ. ਬੇਦੀ ਯਾਦਗਾਰੀ ਕਮੇਟੀ ਵਲੋਂ ਹਰ ਸਾਲ ਸਮਾਗਮ ਕੀਤਾ ਜਾਵੇਗਾ ਜਿਸ ਵਿਚ ਡਾ. ਹਰਚੰਦ ਸਿੰਘ ਬੇਦੀ ਨਾਲ ਦੋ ਵਿਸ਼ੇਸ਼ ਵਿਦਵਾਨ ਸਨਮਾਨਿਤ ਹੋਣਗੇ।ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਨੂੰ ਡਾ. ਬੇਦੀ ਯਾਦਗਾਰੀ ਕਮੇਟੀ ਵਲੋਂ ਯਾਦਗਾਰੀ ਸਨਮਾਨ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਸ੍ਰ ਦਿਲਜੀਤ ਸਿੰਘ ਬੇਦੀ, ਸਰਦਾਰਨੀ ਸਤਵੰਤ ਕੌਰ ਬੇਦੀ, ਹਰਨੂਰ ਬੇਦੀ, ਅੰਬਰਮੀਤ ਬੇਦੀ, ਸ: ਹਰਕੇਵਲ ਸਿੰਘ ਬੇਦੀ, ਡਾ. ਨਵਤੇਜ ਸਿੰਘ ਬੇਦੀ, ਸ: ਜੋਗਿੰਦਰ ਪਾਲ ਸਿੰਘ ਕੁੰਦਰਾ, ਰੁਪਿੰਦਰ ਸਿੰਘ ਬੇਦੀ, ਸਮੂਹ ਬੇਦੀ ਪਰਿਵਾਰ ਅਤੇ ਡਾ. ਸੁਖਬੀਰ ਕੌਰ ਮਾਹਲ ਆਨਰੇਰੀ ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ ਸਥਾਨ, ਡਾ. ਰਮਿੰਦਰ ਕੌਰ ਸਾਬਕਾ ਮੁਖੀ ਅਤੇ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਹਰਿੰਦਰ ਕੌਰ ਸੋਹਲ, ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋਫ਼ੈਸਰ ਨਿਰਮਲ ਸਿੰਘ ਰੰਧਾਵਾ, ਦੀਪ ਦਵਿੰਦਰ, ਦੀਪ ਜਗਦੀਪ, ਪ੍ਰੋ ਸਰਚਾਂਦ ਸਿੰਘ, ਡਾ. ਆਇਆ ਸਿੰਘ, ਡਾ. ਸੁਖਬੀਰ ਸਿੰਘ, ਡਾ. ਨਿਰੰਕਾਰ ਸਿੰਘ ਨੇਕੀ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਪਰਮਜੀਤ ਸਿੰਘ, ਡਾ. ਸੁਖਵਿੰਦਰ ਕੌਰ ਅੰਮ੍ਰਿਤ, ਡਾ. ਰੁਪਿੰਦਰ ਕੌਰ, ਡਾ. ਹਰਜੀਤ ਕੌਰ, ਸ੍ਰ: ਤਜਿੰਦਰ ਪਾਲ ਸਿੰਘ ਰਵੀ, ਸ੍ਰੀ ਮੋਹਿਤ ਸਹਦੇਵ।