ਲੁਧਿਆਣਾ, 10 ਸਤੰਬਰ 2018 - ਸ੍ਵ: ਕਰਤਾਰ ਸਿੰਘ ਸ਼ਮਸ਼ੇਰ ਦੀ ਕਾਵਿ ਪੁਸਤਕ ਜੀਵਨ ਤਰੰਗਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਅੱਜ ਸ਼ਾਮ ਪੰਜਾਬੀ ਭਵਨ ਵਿਖੇ ਲੋਕ ਅਰਪਣ ਕੀਤਾ ਗਿਆ।
ਪੁਸਤਕਾਂ ਨੀਲੀ ਤੇ ਰਾਵੀ ਤੋਂ ਇਲਾਵਾ ਬਾਰ ਦੇ ਢੋਲੇ ਨਾਮੀ ਲੋਕ ਸਾਹਿੱਤ ਵੰਨਗੀਆਂ ਦੇ ਸੰਭਾਲਕਾਰ ਕਰਤਾਰ ਸਿੰਘ ਸ਼ਮਸ਼ੇਰ ਦੇ ਵੱਡੇ ਸਪੁੱਤਰ ਸ: ਜਗਰਾਜ ਸਿੰਘ ਗਰੇਵਾਲ ਨੇ ਪੰਜਾਬੀ ਸੀਹਿੱਤ ਅਕਾਡਮੀ ਨੂੰ ਚਾਰ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਜਿਸ ਦੇ ਵਿਆਜ ਨਾਲ ਹਰ ਸਾਲ ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ।
ਸਾਬਕਾ ਪ੍ਰਧਾਨ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸੀਨੀ: ਮੀਤ ਪ੍ਰਧਾਨ ਸੁਰਿੰਦਰ ਕੈਲੇ ਤੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਸੰਬੋਧਨ ਕੀਤਾ। ਹਰਪ੍ਰੀਤ ਸਿੰਘ ਮੋਗਾ, ਵਿਸ਼ਵ,ਤੇ ਅਜੀਤਪਾਲ ਮੋਗਾ ਨੇ ਗ਼ਜ਼ਲਾਂ ਪੇਸ਼ ਕੀਤੀਆਂ।
ਇਸ ਪੁਸਤਕ ਨੂੰ ਪੰਜਾਬੀ ਸਾਹਿੱਤ ਅਕਾਡਮੀ ਨੇ ਪ੍ਰਕਾਸ਼ਿਤ ਕੀਤਾ ਹੈ।