ਗੁਰਭਜਨ ਗਿੱਲ
ਲੁਧਿਆਣਾ, 7 ਨਵੰਬਰ 2018 - ਸਮੁੱਚੀ ਜ਼ਿੰਦਗੀ ਕਿਰਤ ਤੇ ਕਲਮ ਨੂੰ ਪਰਣਾਏ ਪੰਜਾਬੀ ਕਵੀ ਪ੍ਰੀਤਮ ਚੰਦ ਤੰਗ ਦੇ ਦੇਹਾਂਤ ਦੀ ਖ਼ਬਰ ਪਰਿਵਾਰ ਤੋਂ ਮਿਲੀ ਹੈ।
ਬੜਾ ਅਫ਼ਸੋਸ ਹੈ।
ਉਹ ਸਾਦ ਮੁਰਾਦੇ ਇਹਸਾਸ ਦਾ ਕਵੀ ਸੀ।
ਲਾਲੜੀਆਂ ਦਾ ਘਰ ਕਾਵਿ ਸੰਗ੍ਰਹਿ ਨਾਲ ਉਹ ਪੰਜਾਬੀ ਸਾਹਿੱਤ ਜਗਤ ਚ ਸ਼ਾਮਿਲ ਹੋਏ ਸਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸਨ ਤੰਗ ਜੀ।
ਪਰਿਵਾਰ ਵੱਲੋਂ ਭੇਜੀ ਇਹ ਤਸਵੀਰ ਉਨ੍ਹਾਂ ਦੀ ਕਿਤਾਬ ਦੇ ਲੋਕ ਅਰਪਨ ਵੇਲੇ ਦੀ ਹੈ, ਜਿਸ ਚ ਇੰਦਰਜੀਤ ਹਸਨਪੁਰੀ
ਸਰਦਾਰ ਪੰਛੀ ਜੀ ਤੇ ਮੈਂ ਗਲ ਚ ਹਾਰਾਂ ਵਾਲੇ ਪ੍ਰੀਤਮ ਚੰਦ ਤੰਗ ਨਾਲ ਖਲੋਤੇ ਹਾਂ।
ਗੁਰਦਾਸਪੁਰ ਦੇ ਪਿੰਡ ਚੰਦਰਭਾਨ ਚ ਪੈਦਾ ਹੋਏ ਪ੍ਰੀਤਮ ਪਿਆਰੇ ਨੇ ਸਾਰੀ ਉਮਰ ਲੁਧਿਆਣਾ ਚ ਹੀ ਗੁਜ਼ਾਰੀ।
ਅਲਵਿਦਾ ਸ਼ਾਇਰ ਦੋਸਤਾ।