ਸਰੀ, ਕੈਨੇਡਾ, 3 ਅਕਤੂਬਰ 2018 -
ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਲਿਖਾਰੀ ਸਭਾ ਦੇ ਸਰਪ੍ਰਸਤ ਅਤੇ ਪ੍ਰਸਿੱਧ ਗਜ਼ਲਗੋ ਸ੍ਰ: ਹਰਭਜਨ ਸਿੰਘ ਬੈਂਸ ਹੁਰਾਂ ਦੇ ਗ੍ਰਹਿ (ਓਮੈਕ ਵਾਸ਼ਿੰਗਟਨ ) ਵਿਖੇ ਇੱਕ ਬਹੁਤ ਹੀ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ | ਇਸ ਕਵੀ ਦਰਬਾਰ ਵਿਚ ਬੈਂਸ ਸਾਹਿਬ ਨੂੰ ਉਹਨਾਂ ਦੀਆਂ ਆਜੀਵਨ ਸਾਹਿਤ ਸੇਵਾਵਾਂ ਲਈ "ਸ਼੍ਰੀ ਅਰਦਮਨ ਸਿੰਘ ਦਿਲਬਰ ਨੂਰਪੁਰੀ ਅਵਾਰਡ 2019" ਨਾਲ ਸਨਮਾਨਿਤ ਕੀਤਾ |
ਇਸ ਸਨਮਾਨ ਵਿੱਚ 1100 ਡਾਲਰ ਨਕਦ, ਇੱਕ ਲੋਈ ਅਤੇ ਇੱਕ ਬਹੁਤ ਹੀ ਸ਼ਾਨਦਾਰ ਸਨਮਾਨ ਚਿੰਨ ਸ਼ਾਮਿਲ ਹੈ | ਇਹ ਸਨਮਾਨ ਸ਼ਾਇਰ ਇੰਦਰਜੀਤ ਸਿੰਘ ਧਾਮੀ ਅਤੇ ਪਰਿਵਾਰ ਵਲੋਂ ਆਪਣੇ ਪਿਤਾ ਜੀ ਪ੍ਰਸਿੱਧ ਗਜ਼ਲਗੋ ਸ਼੍ਰੀ ਅਰਦਮਨ ਸਿੰਘ ਦਿਲਬਰ ਜੀ ਦੀ ਯਾਦ ਵਿੱਚ ਪੰਜਾਬ ਭਵਨ ਸਰੀ ਅਤੇ ਸਾਹਿਤ ਸਭਾ ਸਰੀ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਂਦਾ ਹੈ ਜੋਂ ਇਸ ਸਾਲ ੳੁਨ੍ਹਾਂ ਨੇ ਕਨੇਡਾ ਤੋਂ ਅਮਰੀਕਾ ਆ ਕੇ ਬੈਂਸ ਹੁਰਾਂ ਦੇ ਗ੍ਰਹਿ ਵਿਖੇ ਦਿੱਤਾ।
ਇਸ ਮੌਕੇ ਇੰਦਰਜੀਤ ਸਿੰਘ ਧਾਮੀ ਹੁਰਾਂ ਦੇ ਨਾਲ ਕੈਨੇਡਾ ਤੋਂ ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ, ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ, ਭੈਣਜੀ ਬਿੰਦੂ ਮਠਾਰੂ, ਬਲਦੇਵ ਸਿੰਘ ਸੀਹਰਾ, ਕੋਈ ਪੰਜ ਘੰਟੇ ਦਾ ਪਹਾੜੀ ਰਾਸਤੇ ਦਾ ਪੈਂਡਾ ਕੱਢ ਕੇ ਬੈਂਸ ਸਾਹਿਬ ਦੇ ਘਰ ਵਿਸੇ਼ਸ਼ ਤੌਰ ਤੇ ਪਹੁੰਚੇ।
ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਮਨਜੀਤ ਕੌਰ ਗਿੱਲ ਪ੍ਰਧਾਨ, ਬਲਿਹਾਰ ਸਿੰਘ ਲੇਹਲ ਸਹਾਇਕ ਸੱਕਤਰ, ਵਾਸਦੇਵ ਸਿੰਘ ਪਰਹਾਰ, ਹਰਦਿਆਲ ਸਿੰਘ ਚੀਮਾ ,ਦਲਜੀਤ ਕੌਰ ਚੀਮਾ,ਅਵਤਾਰ ਸਿੰਘ ਆਦਮਪੁਰੀ,ਸੁਰਿੰਦਰ ਕੌਰ, ਲਾਲੀ ਸੰਧੂ, ਪ੍ਰਿਤਪਾਲ ਸਿੰਘ ਢੀਂਡਸਾ, ਪ੍ਰਿਤਪਾਲ ਸਿੰਘ ਟਿਵਾਣਾ, ਅਤੇ ਜਸਵਿੰਦਰ ਕੌਰ ਲੇਹਲ ਕੋਈ ਚਾਰ ਘੰਟੇ ਦਾ ਸਫ਼ਰ ਤੈਅ ਕਰ ਕੇ ਓਮੈਕ ਪਹੁੰਚੇ। ਹਾਜਰ ਕਵੀਆਂ ਵਲੋਂ ਬਹੁਤ ਹੀ ਸ਼ਾਨਦਾਰ ਕਵੀ ਦਰਬਾਰ ਕੀਤਾ ਗਿਆ। ਸਟੇਜ ਦੀ ਸੇਵਾ ਬਲਿਹਾਰ ਸਿੰਘ ਲੇਹਲ ਵਲੋਂ ਨਿਭਾਈ ਗਈ | ਸ੍ਰ: ਗਗਨਦੀਪ ਸਿੰਘ ਬੈਂਸ ਨੇ ਆਏ ਲੇਖਕਾਂ ਦਾ ਪਰਿਵਾਰ ਵੱਲੋਂ ਸ਼ੁਕਰੀਆ ਅਦਾ ਕੀਤਾ। ਬਲਿਹਾਰ ਸਿੰਘ ਲਹਿਲ ਨੇ ਇਹ ਸੂਚਨਾ ਘੱਲੀ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਤੇ ਪੰਜਾਬੀ ਗ਼ਜ਼ਲ ਤੇ ਗੀਤ ਸਿਰਜਣਾ ਦੇ ਉਸਤਾਦ ਸਿਰਜਕ ਸ: ਹਰਭਜਨ ਸਿੰਘ ਬੈਂਸ ਦੀਆਂ ਆਜੀਵਨ ਸਾਹਿਤਕ ਪ੍ਰਾਪਤੀਆਂ ਲਈ ਸ: ਅਰਿਦਮਨ ਸਿੰਘ ਦਿਲਬਰ ਯਾਦਗਾਰੀ ਪੁਰਸਕਾਰ ਦੀਆਂ ਗੁਰਭਜਨ ਗਿੱਲ,ਪ੍ਰੋ: ਰਵਿੰਦਰ ਭੱਠਲ, ਜਸਵੰਤ ਜਫ਼ਰ,ਡਾ: ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਸਰਦਾਰ ਪੰਛੀ ,ਮਨਜਿੰਦਰ ਧਨੋਆ ਸਮੇਤ ਪੰਜਾਬ ਦੇ ਸਭ ਲੇਖਕ ਦੋਸਤਾਂ ਵੱਲੋਂ ਮੁਬਾਰਕਾਂ।
ਸ: ਬੈਂਸ ਦਿਲ ਦਰਿਆ ਸਿਰਜਕ ਹਨ ਜਿੰਨ੍ਹਾਂ ਨੂੰ ਮਿਲ ਕੇ, ਸੁਣ ਕੇ , ਪੜ੍ਹ ਕੇ ਹਮੇਸ਼ਾਂ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ।
ਸੁੱਖੀ ਬਾਠ , ਜਰਨੈਲ ਸਿੰਘ ਆਰਟਿਸਟ,ਇੰਦਰਜੀਤ ਸਿੰਘ ਧਾਮੀ ਦਾ ਸਿਆਟਲ ਪੁੱਜ ਕੇ ਸਨਮਾਨਣਾ ਹੋਰ ਵੀ ਚੰਗਾ ਸ਼ਗਨ ਹੈ।
ਸਭ ਨੂੰ ਮੁਬਾਰਕਾਂ।