ਗੁਰਭਜਨ ਸਿੰਘ ਗਿੱਲ
- ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਪਰਵਾਸੀ ਭਾਰਤੀਆਂ ਦਾ ਅਹਿਮ ਯੋਗਦਾਨ : ਐਸ ਡੀ ਐਮ ਗੁਰਸਿਮਰਨ ਸਿੰਘ
- ਸਰਕਾਰੀ ਸਕੂਲਾਂ ਨੂੰ ਹਰ ਤਰ੍ਹਾਂ ਦੀਆ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ : ਬਾਬਾ ਰਜਿੰਦਰ ਸਿੰਘ ਬੇਦੀ
ਡੇਰਾ ਬਾਬਾ ਨਾਨਕ, 03 ਮਾਰਚ 2020 - ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਤੇ ਵਧੀਆਂ ਮਾਹੋਲ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਸਿੱਖਿਆ ਦਾ ਆਧੁਨਿਕ ਕਰਨ ਕਰਦੇ ਹੋਏ ਈ ਕੰਨਟੈਟ ਦੁਆਰਾ ਪੜ੍ਹਾਈ ਕਰਾਈ ਜਾਂਦੀ ਹੈ। ਇਸ ਦੇ ਨਾਲ ਨਾਲ ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਬੱਚਿਆ ਨੂੰ ਵਧੀਆਂ ਢੰਗ ਨਾਲ ਪੜ੍ਹਾਈ ਕਰਵਾਉਣ ਲਈ ਪ੍ਰੋਜੈਕਟਰ ਦਿੱਤੇ ਗਏ ਹਨ। ਪਰਵਾਸੀ ਭਾਰਤੀਆ ਵੱਲੋ ਵੀ ਆਪਣਾ ਯੋਗਦਾਨ ਪਾਉਦੇ ਹੋਏ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ , ਜਿਸ ਸਦਕਾ ਸਰਕਾਰੀ ਸਕੂਲ ਹਰ ਪੱਖੋਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਅੱਜ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੇਰਾ ਬਾਬਾ ਨਾਨਕ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਸ ਡੀ ਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿਲੋਂ ਮੁੱਖ ਮਹਿਮਾਨ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਬੀਰ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਪਰਵਾਸੀ ਭਾਰਤੀ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ 35 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਆਧੁਨਿਕ ਆਈਡੋਟੋਰੀਅਮ ਦੀਆ ਚਾਬੀਆਂ ਸਕੂਲ ਪ੍ਰਿੰਸੀਪਲ ਮੈਡਮ ਜੋਤੀ ਨੂੰ ਭੇਟ ਕੀਤੀਆਂ।
ਇਸ ਦੌਰਾਨ ਬੋਲਦਿਆਂ ਐਸ ਡੀ ਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿਲੋਂ ਨੇ ਕਿਹਾ ਕਿ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਿਹਨਤ ਨਾਲ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਪੜ੍ਹਾਈ ਉੱਚ ਦਰਜੇ ਦੀ ਹੋਈ ਹੈ। ਉਨ੍ਹਾਂ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਏ. ਸੀ. ਆਈਡੋਟੋਰੀਅਮ ਤਿਆਰ ਕਰਕੇ ਮਿਸਾਲ ਕਾਇਮ ਕੀਤੀ ਹੈ , ਤੇ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੈ ਜਿਸ ਵਿੱਚ ਅਜਿਹਾ ਆਈਡੀਟੋਰੀਅਮ ਮੌਜੂਦ ਹੈ। ਇਸ ਮੌਕੇ ਬੋਲਦਿਆਂ ਉਦੈਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਉਸ ਅਜਿਹਾ ਆਧਨਿਕ ਪਹਿਲਾ ਆਈਡੋਟੋਰੀਅਮ ਹੈ ਜਿੱਥੇ ਸਾਰੀਆਂ ਸੁਵਿਧਾਵਾਂ ਮੌਜੂਦ ਹਨ ਜੋ ਕਿ ਕਿਸੇ ਵਿਦੇਸ਼ੀ ਥੀਏਟਰ ਦਾ ਭੁਲੇਖਾ ਪਾਉਦਾ ਹੈ। ਇਸ ਦੌਰਾਨ ਬਾਬਾ ਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਸਰਕਾਰੀ ਸਕੂਲਾਂ ਨੂੰ 51 ਵਾਟਰ ਕੂਲਰ , 20 ਐਲ ਈ ਡੀ ਤੇ 4 ਪ੍ਰੋਜੈਕਟਰ ਦਿੱਤੇ ਹਨ ਤੇ ਅੱਜ 19 ਸਕੂਲਾਂ ਨੂੰ ਹੋਰ ਵਾਟਰ ਕੂਲਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧੁਨਿਕ ਆਈਡੋਟੋਰੀਅਮ ਸਕੂਲ ਨੂੰ ਸਮਰਪਿਤ ਕਰਕੇ ਮਨ ਨੂੰ ਸ਼ਾਂਤੀ ਮਿਲੀ ਹੈ ਤੇ ਆਉਣ ਵਾਲੇ ਸਮੇ ਵਿੱਚ ਉਹ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰ ਸਕੂਲ ਨੂੰ ਬਾਥਰੂਮ ਬਣਾ ਕੇ ਦੇਣਗੇ। ਇਸ ਦੌਰਾਨ ਡੀ ਈ ਓ ਵਿਨੋਦ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਨਾਲ ਨਾਲ ਪਰਵਾਸੀ ਭਾਰਤੀ ਤੇ ਦਾਨੀ ਸੱਜਣਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਬਾ ਰਜਿੰਦਰ ਸਿੰਘ ਬੇਦੀ ਬਾਕੀਆਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਿੱਖਿਆ ਵਿਭਾਗ ਤੇ ਪ੍ਪਰਵਾਸੀ ਭਾਰਤੀ ਆਪਸ ਵਿੱਚ ਮਿਲ ਕੇ ਇੱਕ ਕੜੀ ਦੇ ਤਹਿਤ ਕੰਮ ਕਰ ਰਹੇ ਹਨ। ਉਹਨਾਂ ਬਾਬਾ ਰਜਿੰਦਰ ਸਿੰਘ ਵੱਲੋ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰਿੰਸੀਪਲ ਮੈਡਮ ਜੋਤੀ ਵੱਲੋ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਰੱਸਟ ਤੇ ਬਾਬਾ ਰਜਿੰਦਰ ਸਿੰਘ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋ ਭੇਜੇ ਗਏ ਈ ਕੰਨਟੈਟ ਨੂੰ ਚਲਾਉਣ ਲਈ ਇਹ ਆਈਡੋਟੋਰੀਅਮ ਕਾਰਗਰ ਸਾਬਿਤ ਹੋਵੇਗਾ। ਇਸ ਦੌਰਾਨ ਮੈਡਮ ਅਨਾਮਿਕਾ ਵੱਲੋ ਸਵਾਗਤੀ ਭਾਸ਼ਣ ਨਾਲ ਸਾਰਿਆ ਨੂੰ ਜੀ ਆਇਆਂ ਕਿਹਾ। ਇਸ ਮੌਕੇ ਆਤਮਜੀਤ ਕੌਰ ਬੇਦੀ , ਤਹਿਸੀਲਦਾਰ ਨਵਕੀਰਤ ਸਿੰਘ ਰੰਧਾਵਾ , ਦਵਿੰਦਰਪਾਲ ਸਿੰਘ ਬੇਦੀ , ਤਰਲੋਚਨ ਸਿੰਘ ਐਮ ਸੀ , ਮਾਸਟਰ ਜੁਗਲ ਕਿਸ਼ੋਰ , ਪ੍ਰਿਸੀਪਲ ਤਜਿੰਦਰ ਕੌਰ , ਉੱਘੇ ਲੇਖਕ ਦਵਿੰਦਰ ਦੇਦਾਰ , ਰਿਟਾਇਰਡ ਅਧਿਆਪਕ ਬਲਵੰਤ ਸਿੰਘ , ਰਜਿੰਦਰ ਸਿੰਘ ਬਾਜਵਾ , ਪ੍ਰਦੀਪ ਕੁਮਾਰ , ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ , ਰਵਿੰਦਰ ਸਿੰਘ ਬਾਜਵਾ , ਪਲਵਿੰਦਰ ਸਿੰਘ ਬੀ ਐਮ ਆਦਿ ਹਾਜ਼ਰ ਸਨ।