ਲੁਧਿਆਣਾ, 3 ਮਈ 2017 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਯੂਨੀਵਰਸਿਟੀ ਦੁਆਰਾ ਵਿਕਸਿਤ ਬੈਂਗਣ ਹਾਈਬ੍ਰਿਡ ਪੀ ਬੀ ਐਚ ਆਰ-42 ਅਤੇ ਪੇਠੇ ਦੇ ਦੋ ਵਿਕਸਿਤ ਬੀਜ ਹਾਈਬ੍ਰਿਡ ਪੀ ਪੀ ਐਚ-1 ਅਤੇ ਪੀ ਪੀ ਐਚ-2 ਦੀ ਪੂਰੇ ਭਾਰਤ ਵਿੱਚ ਵਿਕਰੀ ਅਤੇ ਪੈਦਾਵਾਰ ਕਰਨ ਸੰਬੰਧੀ ਵੀ ਐਨ ਆਰ ਸੀਡਜ਼ ਪ੍ਰਾਈਵੇਟ ਲਿਮਿਟਡ, ਰਾਏਪੁਰ ਛੱਤੀਸਗੜ• ਨਾਲ ਸਮਝੌਤਾ ਸਹੀਬੱਧ ਕੀਤਾ । ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਨਿਰਦੇਸ਼ਕ ਖੋਜ ਪੀਏਯੂ ਡਾ. ਅਸ਼ੋਕ ਕੁਮਾਰ ਅਤੇ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਵਿਮਲ ਛਾਵੜਾ ਦੁਆਰਾ ਸਮਝੌਤੇ ਤੇ ਸਹੀ ਪਾਈ ਗਈ।
ਡਾ. ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਸਿਫ਼ਾਰਸ਼ ਕੀਤੀਆਂ ਹੋਈਆਂ ਕਿਸਮਾਂ ਦੇ ਬੀਜਾਂ ਦੇ ਉਤਪਾਦਨ ਕਰਨ ਅਤੇ ਮਿਆਰੀ ਸਪਲਾਈ ਕਰਨ ਵਿੱਚ ਰੁੱਝੀ ਹੋਈ ਹੈ । ਉਨ•ਾਂ ਦੱਸਿਆ ਕਿ ਯੂਨੀਵਰਸਿਟੀ, ਬੀਜ ਉਤਪਾਦਕਾਂ ਨਾਲ ਸਬਜ਼ੀ ਦੀਆਂ ਫ਼ਸਲਾਂ ਦੀਆਂ ਅਲੱਗ-ਅਲੱਗ ਕਿਸਮਾਂ ਦੇ ਉਤਪਾਦਨ ਅਤੇ ਇਸਦੇ ਮੰਡੀਕਰਨ ਸੰਬੰਧੀ ਸੰਬੰਧ ਸਥਾਪਤ ਕਰਨ ਦੀ ਇਛੁੱਕ ਹੈ ।
ਡਾ. ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਖੇਤੀਬਾੜੀ, ਸਬਜ਼ੀਆਂ ਅਤੇ ਫ਼ਲਦਾਰ ਫ਼ਸਲਾਂ ਦੀਆਂ ਉਚ ਪੱਧਰੀ ਕਿਸਮਾਂ ਅਤੇ ਹਾਈਬ੍ਰਿਡ ਬੀਜਾਂ ਦੀ ਖੋਜ ਅਤੇ ਵਿਕਾਸ ਵਿੱਚ ਰੁੱਝੀ ਹੋਈ ਹੈ । ਇਸ ਸਮਝੌਤੇ ਦੇ ਤਹਿਤ ਯੂਨੀਵਰਸਿਟੀ ਬੀਜਾਂ ਨੂੰ ਵਿਕਸਿਤ ਕਰੇਗੀ ਅਤੇ ਵੀ ਐਨ ਆਰ ਸੀਡਜ਼ ਪ੍ਰਾਈਵੇਟ ਲਿਮਿਟਡ ਦੁਆਰਾ ਮੰਡੀਕਰਨ ਕਰਕੇ ਹੀ ਪੂਰੇ ਦੇਸ਼ ਵਿੱਚ ਭੇਜਿਆ ਜਾਵੇਗਾ ।
ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ ਏ ਐਸ ਢੱਟ ਨੇ ਕਿਹਾ ਗੂੜ•ੇ ਜਾਮਣੀ ਰੰਗ ਦਾ ਬੈਂਗਣ ਹਾਈਬ੍ਰਿਡ ਭੱੜਥੇ ਦੀ ਸਬਜ਼ੀ ਬਨਾਉਣ ਲਈ ਬਹੁਤ ਹੀ ਵਧੀਆ ਸਾਬਤ ਹੋਇਆ ਹੈ । ਇਸ ਤੋਂ ਇਲਾਵਾ ਪੇਠੇ ਦੀ ਹਾਈਬ੍ਰਿਡ ਕਿਸਮ ਬਹੁਤ ਹੀ ਜਲਦੀ ਪੱਕਣ ਵਾਲੀ ਹੈ ਅਤੇ ਇਸ ਦੇ ਨਾਲ ਹੀ ਇਸ ਤੋਂ ਛੋਟੇ ਆਕਾਰ ਦਾ ਫ਼ਲ ਮਿਲਦਾ ਹੈ । ਇਹਨਾਂ ਦੋਵਾਂ ਨੂੰ ਪੀਏਯੂ ਦੁਆਰਾ ਵਿਕਸਿਤ ਕੀਤਾ ਗਿਆ ਹੈ ।
ਤਕਨੀਕੀ ਮੰਡੀਕਰਨ ਅਤੇ ਆਈ ਪੀ ਆਰ ਸੈਲ ਦੇ ਨਿਰਦੇਸ਼ਕ ਡਾ. ਐਸ ਐਸ ਚਾਹਲ ਨੇ ਕਿਹਾ ਕਿ 2012 ਤੋਂ ਯੂਨੀਵਰਸਿਟੀ ਨੇ 31 ਤਕਨੀਕਾਂ ਜਿਨ•ਾਂ ਵਿੱਚ ਫ਼ਸਲਾਂ ਦੇ ਹਾਈਬ੍ਰਿਡ ਬੀਜ, ਬਾਇਓ ਖਾਦਾਂ, ਸ਼ਹਿਦ ਦੀ ਫਿਲਟਰਿੰਗ ਮਸ਼ੀਨ, ਮਲਟੀਗ੍ਰੇਨ ਆਟਾ ਅਤੇ ਦਲੀਆ, ਪੌਲੀ ਨੈਟਹਾਊਸ ਅਤੇ ਸਬਜ਼ੀਆਂ ਧੋਣ ਵਾਲੀ ਮਸ਼ੀਨ ਦੀ ਪੂਰੇ ਦੇਸ਼ ਵਿੱਚ ਵਪਾਰੀਕਰਨ ਕਰ ਰਹੀ ਹੈ ।
ਸ੍ਰੀ ਛਾਬੜਾ ਨੇ ਕਿਹਾ ਕਿ ਉਹਨਾਂ ਦੀ ਕੰਪਨੀ 1990 ਤੋਂ ਬੀਜਾਂ ਦੀ ਖੋਜ, ਉਤਪਾਦਕਤਾ ਅਤੇ ਮੰਡੀਕਰਨ ਕਰ ਰਹੀ ਹੈ । ਉਹਨਾਂ ਦੱਸਿਆ ਕਿ ਪੀਏਯੂ ਦੁਆਰਾ ਵਿਕਸਿਤ ਬੈਂਗਣ ਹਾਈਬ੍ਰਿਡ ਅਤੇ ਪੇਠਾ ਹਾਈਬ੍ਰਿਡ ਦੀ ਉਤਪਾਦਕਤਾ ਅਤੇ ਵਿਕਰੀ ਪੂਰੇ ਭਾਰਤ ਵਿੱਚ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਹਨਾਂ ਨੇ ਆਉਣ ਵਾਲੇ ਭਵਿੱਖ ਵਿੱਚ ਪੀਏਯੂ ਨਾਲ ਹੋਰ ਸਮਝੌਤੇ ਸਹੀਬੱਧ ਕਰਨ ਦੀ ਉਮੀਦ ਵੀ ਜਿਤਾਈ ।
ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ, ਅਪਰ ਨਿਰਦੇਸ਼ਕ ਖੋਜ (ਬਾਗਬਾਨੀ) ਡਾ. ਐਮ ਐਸ ਧਾਲੀਵਾਲ, ਖੋਜ ਅਤੇ ਵਿਕਾਸ (ਸਬਜ਼ੀਆਂ) ਵੀ ਐਨ ਆਰ, ਸੀਡਜ਼ ਪ੍ਰਾਈਵੇਟ ਲਿਮ: ਦੇ ਮੁਖੀ ਡਾ. ਪਰਾਗ ਅਗਰਵਾਲ ਅਤੇ ਪੀਏਯੂ ਦੇ ਹੋਰ ਸਬਜ਼ੀ ਵਿਗਿਆਨੀ ਵੀ ਹਾਜ਼ਰ ਸਨ ।