ਪਟਿਆਲਾ, 26 ਜੁਲਾਈ 2019 - ਪੰਜਾਬੀ ਮਾਂ ਬੋਲੀ, ਪੰਜਾਬੀ ਵਿਰਸੇ ਨਾਲ ਸੰਬੰਧਿਤ ਰਚਨਾਵਾਂ ਲਿਖਣ ਵਾਲੇ ਬੂਟਾ ਗੁਲਾਮੀ ਵਾਲਾ ਅਤੇ ਇੰਜੀ.ਸਤਨਾਮ ਸਿੰਘ ਮੱਟੂ ਪਟਿਆਲਾ ਵਾਲਿਆਂ ਵੱਲੋ ਤਿਆਰ ਸਾਂਝਾ ਕਾਵਿ ਸੰਗ੍ਰਹਿ "ਕਲਮਾਂ ਬੋਲਦੀਆਂ" ਜਿਸ ਵਿੱਚ ਇਕੱਤੀ ਲੇਖਕਾਂ ਦੀਆਂ ਰਚਨਾਵਾਂ ਹਨ, 28 ਜੁਲਾਈ ਨੂੰ ਪਟਿਆਲਾ ( ਨੇੜੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ) ਪਟਿਆਲਾ ਤਰਕਸ਼ੀਲ ਹਾਲ ਵਿਖੇ ਰਿਲੀਜ਼ ਕੀਤੀ ਜਾਵੇਗੀ।
ਇਸ ਮੌਕੇ ਡਾ.ਦਰਸ਼ਨ ਸਿੰਘ ਆਸ਼ਟ ਸਟੇਟ ਐਵਾਰਡੀ, ਉੱਘੇ ਲੋਕ ਗਾਇਕ ਹਾਕਮ ਬਖਤੜੀ ਵਾਲਾ ਅਤੇ ਨੌਜਵਾਨ ਗਾਇਕ ਲੱਕੀ ਦੁਰਗਾਪੁਰੀਆ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕਰਨਗੇ। ਸਾਹਿਤਕਾਰ ਆਪਣੀਆਂ ਰਚਨਾਵਾਂ ਨਾਲ ਕਾਵਿ ਮਹਿਫਲ ਸਜਾਉਣਗੇ।