ਕਵਿੰਦਰ" ਚਾਂਦ" (ਸਰੀ), 28 ਮਾਰਚ, 2017 : ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾੲਿਅਾ ਹੁੰਦੇ ਨੇ । ੲਿਹਨਾਂ ਦੀਅਾਂ ਸ਼ਹਾਦਤ ਅਤੇ ਖੂਨ ਦੀ ਗ਼ਰਮੀ ਗੁਲਾਮੀ ਦੀਅਾਂ ਫੌਲਾਦੀ ਜ਼ੰਜੀਰਾਂ ਨੂੰ ਵੀ ਢਾਲ ਦਿੰਦੀ ਹੈ । ਸ਼ਹੀਦਾਂ ਦੀ ਕੋੲੀ ਜ਼ਾਤ ਨਹੀ ਹੁੰਦੀ । ੲਿਹਨਾਂ ਦੀ ਜ਼ਾਤ ਦੇਸ਼ ਅਤੇ ਦੇਸ਼ ਭਗਤੀ ਹੁੰਦੀ ਹੈ । ੲਿਸੇ ਵਿਚਾਰ ਨੂੰ ਮੁੱਖ ਰੱਖਦੇ ਹੋੲੇ ਅਤੇ ਅਾਪਣੇ ਮਾਸਿਕ ਪੋ੍ਗਰਾਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋੲੇ ,ਪੰਜਾਬ ਭਵਨ ਸਰੀ ਕਨੇਡਾ ਵੱਲੋ' 23 ਮਾਰਚ ਦੇ ਸਿਰਮੌਰ ਸ਼ਹੀਦਾਂ ਭਗਤ ਸਿੰਘ, ਸੁਖਦੇਵ ਥਾਪਰ, ਰਾਜਗੁਰੂ ਦੇ ਨਾਲ ਨਾਲ ੲਿਹਨਾਂ ਮਹੀਨਿਅਾਂ ਵਿੱਚ ਹੀ ਜੰਗੇ ਅਾਜ਼ਾਦੀ ਵਿੱਚ ਜਾਨਾਂ ਵਾਰਨ ਵਾਲੇ ਕੁਝ ਮਸਲਿਮ ਸ਼ਹੀਦਾਂ ਨੂੰ ਵੀ ਯਾਦ ਕਰਨ ਲੲੀ 25 ਮਾਰਚ ਨੂੰ ੲਿੱਕ ਵਿਸ਼ਲ ਸਮਾਗਮ ਰਚਾੲਿਅਾ ਗਿਅਾ। ਪੋ੍ਗਰਾਮ ਦੇ ਅਾਰੰਭ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸ਼ਮਾਂ ਰੌਸ਼ਨ ਕਰਨ ਦੀ ਰਸਮ ਮਹਿਮਾਨ ਸ: ਦਵਿੰਦਰ ਸਿੰਘ ਹੁੰਦਲ,ਸੀ੍ ਸੁੱਖੀ ਬਾਠ,ਸੀ੍ ਅਮਰੀਕ ਪਲਾਹੀ ਅਤੇ ਕਵਿੰਦਰ "ਚਾਂਦ" ਨੇ ਨਿਭਾੲੀ।
ਪੰਜਾਬ ਭਵਨ ਦੇ ਸੰਸਥਾਪਕ ਸੀ੍ ਸੁੱਖੀ ਬਾਠ ਨੇ ਵਿਦਵਾਨ ਬੁਲਾਰਿਅਾਂ ਅਤੇ ਸਭ ਮਹਿਮਾਨਾਂ ਨੂੰ ਜੀ ਅਾੲਿਅਾਂ ਅਾਖਿਅਾ ਅਤੇ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇ'ਟ ਕੀਤੇ । ਬੁਲਾਰਿਅਾਂ ਵਿੱਚ ਸ਼ਾਮਿਲ ਪੋ੍: ਪਿ੍ਥੀਪਾਲ ਸਿੰਘ ਸੋਹੀ, ਡਾ: ਗੁਰਬਾਜ ਬਰਾੜ, ਡਾ: ਹੁਮਾ ਮੀਰ, ਸੀ੍ ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਜਨਾਬ ਸ਼ਾਹਜ਼ਾਦ ਨਜ਼ੀਰ ਖਾਨ, ਸੀ੍ ਪਿ੍ਤਪਾਲ ਗਿੱਲ,ਡਾ: ਪਰਗਟ ਸਿੰਘ ਭੁਰਜੀ, ਜਗਤਾਰ ਸਿੰਘ ਸੰਧੂ ਅਤੇ ਕਵੀ ੲਿੰਦਰਜੀਤ ਧਾਮੀ ਹੁਰਾਂ ਸ਼ਹਾਦਤ ਦੇ ਸੰਕਲਪ ਬਾਰੇ ਅਾਪੋ ਅਾਪਣੇ' ਵਡਮੁਲੇ ਵਿਚਾਰ ਸਾਂਝੇ ਕਰਦਿਅਾਂ ੲਿਸ ਸ਼ਹੀਦੀ ਸਮਾਗਮ ਨੂੰ ੲਿੱਕ ਵਿਲੱਖਣ ਰੂਪ ਪਰਦਾਨ ਕੀਤਾ ਅਤੇ ੲਿਤਿਹਾਸ ਦੇ ਪੰਨਿਅਾਂ ਵਿੱਚ ਪੲੀਅਾਂ ਕੲੀ ਪਰਤਾਂ ਸਰੋਤਿਅਾਂ ਸਾਹਵੇ' ਖੋਲੀਅਾਂ। ਪੰਜਾਬ ਭਵਨ ਵੱਲੋ ਸਭ ਬੁਲਾਰਿਅਾਂ ਦੇ ਸਨਮਾਨ ਪਿੱਛੋ'ਸੀ੍ ਅਮਰੀਕ ਪਲਾਹੀ ਨੇ ਸਭ ਦਾ ਧੰਨਵਾਦ ਕੀਤਾ ।
ਸਟੇਜ ਸੰਚਾਲਨ ਕਰ ਰਹੇ ਕਵਿੰਦਰ "ਚਾਂਦ" ਨੇ ਅਾਂੳੁਦੇ 29 ਅਪਰੈਲ ਨੂੰ ਪੰਜਾਬ ਭਵਨ ਵੱਲੋ ਕਰਵਾੲੇ ਜਾ ਰਹੇ ਨਾਰੀ ਚੇਤਨਾ ਦਿਵਸ ਅਤੇ ਨਾਰੀ ਕਵੀ ਦਰਬਾਰ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਹਰ ਕਿਸੇ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ।