ਵਿਨੋਦ ਗਰਗ ਦੀ ਪਲੇਠੀ ਭਜਨਾਂ ਦੀ ਹਿੰਦੀ ਪੁਸਤਕ ਰਿਲੀਜ਼
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ ,19 ਦਸੰਬਰ 2022 : ਹਿੰਦੀ ਸਾਹਿਤ ਦੇ ਉੱਭਰਦੇ ਲੇਖਕ ਵਿਨੋਦ ਕੁਮਾਰ ਗਰਗ ਉਰਫ ਨਿੱਕਾ ਗਰਗ ਦਾ ਪਲੇਠਾ ਧਾਰਮਿਕ ਕਾਵਿ ਸੰਗ੍ਰਹਿ ਸਾਧਨਾਂ ਮੰਜਰੀ ਪ੍ਰੋ. ਨਿਰਮਲ ਕੌਸ਼ਿਕ ਜੀ ਦੀ ਪ੍ਰਧਾਨਗੀ ਹੇਠ ਬਾਬਾ ਠਾਕੁਰ ਦਾਸ ਜੀ ਦੇ ਸਥਾਨ ਤੇ ਹੋਏ ਸਾਦੇ ਸਮਾਰੋਹ ਦੌਰਾਨ ਰੀਲੀਜ਼ ਕੀਤਾ ਗਿਆ। ਇਸ ਸਮੇਂ ਬੋਲਦਿਆ ਪ੍ਰਸਿੱਧ ਸਾਹਿਤਕਾਰ ਪ੍ਰੋ. ਨਿਰਮਲ ਕੌਸ਼ਿਕ ਨੇ ਵਿਨੋਦ ਗਰਗ ਨੂੰ ਵਧਾਈ ਦਿੱਤੀ ਅਤੇ ਕਿਤਾਬ ਛਪਵਾਉਣ ਤੋਂ ਲੈ ਕੇ ਹੁਣ ਤੱਕ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਸਾਹਿਤਕਾਰ ਧਰਮ ਪ੍ਰਵਾਨਾਂ ਨੇ ਕਿਹਾ ਕਿ ਇਹ ਵਿਨੋਦ ਗਰਗ ਦਾ ਪਹਿਲਾ ਧਾਰਮਿਕ ਭਜਨਾਂ ਦਾ ਸੰਗ੍ਰਹਿ ਹੈ ਜਹਿੜਾ ਕਿ ਪੜ੍ਹਨਯੋਗ ਹੈ । ਲੇਖਕ ਨੇ ਇਹਨਾਂ ਸ਼ਬਦਾਂ ਨੂੰ ਬੜੇ ਹੀ ਸੂਝਬੂਝ ਨਾਲ ਅਲੰਕਾਰਾਂ ਨਾਲ ਪਰੋ ਕੇ ਇਹ ਸ਼ਬਦ ਲਿਖੇ ਨੇ। ਪੱਤਰਕਾਰ ਗੋਤਮ ਬਾਂਸਲ ਨੇ ਭਜਨਾਂ ਦੀ ਕਿਤਾਬ ਸਾਹਿਤ ਜਗਤ ਦੀ ਝੋਲੀ ਵਿੱਚ ਪਾਉਣ ਤੇ ਵਧਾਈ ਦਿੱਤੀ । ਪੰਡਤ ਪ੍ਰਬੋਦ ਸ਼ਰਮਾ ਨੇ ਕਿਹਾ ਕਿ ਧਰਮਿਕ ਭਜਨ ਗਾਉਣ ਵਾਲੇ ਕਲਾਕਾਰਾਂ ਲਈ ਵਰਦਾਨ ਸਾਬਿਤ ਹੋਵੇਗੀ ਕਿਉਕਿ ਪੰਜਾਬ ਵਿੱਚ ਹਿੰਦੀ ਦੇ ਕਵੀ ਬਹੁਤ ਹੀ ਘੱਟ ਹਨ । ਜਿਸ ਕਰਕੇ ਇਹਨਾਂ ਭਜਨਾਂ ਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਸੀ।
ਇਸ ਸਮਾਗਮ ਵਿੱਚ ਪ੍ਰਵੀਨ ਜੈਨ ,ਰੋਬਿਨ ਬਾਵਾ,ਗੋਰਾ, ਕੇਸਿਵ ਗਰਗ, ਜਗਦੀਸ਼ ਜੈਨ, ਕਰਮਜੀਤ ਸਿੰਘ ਬੇਦੀ, ਹਾਜ਼ਰ ਸਨ।