ਅੰਤਰਰਾਸ਼ਟਰੀ ਸਮਾਜਿਕ ਨਿਆਂ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 22 ਫਰਵਰੀ 2022- ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ਼ ਅਤੇ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਨੇ ਸਥਾਨਕ ਮਿਉਂਸਪਲ ਪਾਰਕ ਵਿਖੇ ਸਾਂਝੇ ਤੌਰ ’ਤੇ ਅੰਤਰਰਾਸ਼ਟਰੀ ਸਮਾਜਿਕ ਨਿਆਂ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਪ੍ਰਮੁੱਖ ਬੁਲਾਰੇ ਵਜੋਂ ਪੁੱਜੇ ਗੁਰਿੰਦਰ ਸਿੰਘ ਮਹਿੰਦੀਰੱਤਾ ਉੁਘੇ ਵਿਸ਼ਲੇਸ਼ਕਾਰ ਨੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਬਾਬਤ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਉਨਾ ਦੱਸਿਆ ਕਿ ਡਾ ਅੰਬੇਦਕਰ ਦੇ ਯਤਨਾਂ ਸਦਕਾ ਸਾਨੂੰ ਵੋਟ ਦਾ ਅਧਿਕਾਰ ਮਿਲਿਆ, ਇਕ ਵੋਟ ਦੇਸ਼ ਦੀ ਤਕਦੀਰ ਬਦਲਣ ਦਾ ਸਬੱਬ ਬਣ ਸਕਦੀ ਹੈ ਪਰ ਸ਼ਰਾਬ ਜਾਂ ਪੈਸੇ ਪਿੱਛੇ ਵੋਟ ਵੇਚਣ ਅਤੇ ਖਰੀਦਣ ਵਾਲਿਆਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਬਜਾਇ ਕਮਜੋਰ ਕਰਕੇ ਰੱਖ ਦਿੱਤਾ ਹੈ।
ਰਾਜਿੰਦਰ ਸਿੰਘ ਸਰਾਂ ਡੀਸੀਐੱਸ (ਪੀ), ਗੁਰਦੀਪ ਸਿੰਘ ਪ੍ਰਧਾਨ ਅਤੇ ਸੁਰਿੰਦਰ ਸਿੰਘ ਸਦਿਓੜਾ ਨੇ ਵੀ ਹੱਕਾਂ, ਅਧਿਕਾਰਾਂ, ਫਰਜਾਂ ਅਤੇ ਸਮਾਜਿਕ ਨਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੁੱਡ ਮੋਰਨਿੰਗ ਵੈੱਲਫੇਅਰ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਨਾਲ-ਨਾਲ ਹਰਿੰਦਰ ਸਿੰਘ ਚੋਟਮੁਰਾਦਾ ਜ਼ੋਨ ਚੇਅਰਮੈਨ, ਭੁਪਿੰਦਰ ਸਿੰਘ ਮੱਕੜ ਰੀਜਨ ਚੇਅਰਮੈੱਨ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਇੰਸ. ਨਛੱਤਰ ਸਿੰਘ, ਅਸ਼ੋਕ ਸੇਠੀ, ਦਰਸ਼ਨ ਸਿੰਘ ਢੱਲਾ, ਵਿਜੇ ਕੁਮਾਰ ਟੀਟੂ ਛਾਬੜਾ, ਰਵਿੰਦਰਪਾਲ ਕੋਛੜ, ਨਰਜਿੰਦਰ ਸਿੰਘ ਖਾਰਾ ਆਦਿ ਵੀ ਹਾਜਰ ਸਨ। ਅੰਤ ’ਚ ਸੁਰਜੀਤ ਸਿੰਘ ਘੁਲਿਆਣੀ ਡੀਡੀਜੀ (ਆਰ) ਨੇ ਸਾਰਿਆਂ ਦਾ ਧੰਨਵਾਦ ਕੀਤਾ।