ਨਵਜੋਤ ਸਿੱਧੂ ਨੇ ਕੀਤੀ ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਦੀ ਸ਼ਲਾਘਾ
ਫਰੀਦਕੋਟ, 6 ਅਗਸਤ 2021 - ਫਰੀਦਕੋਟ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਨੌਜਵਾਨ ਮਿੱਤਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨਿੰਦਰ ਘੁਗਿਆਣਵੀ ਦੀਆਂ ਸਾਹਿਤਕ ਕਿਰਤਾਂ ਦੀ ਸ਼ਲਾਘਾ ਕੀਤੀ।
ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਦੇ ਨਿਵਾਸ ਸਥਾਨ ਉਤੇ ਗੱਲਬਾਤ ਕਰਦਿਆਂ ਸਿੱਧੂ ਨੇ ਆਖਿਆ ਕਿ ਨਿੰਦਰ ਘੁਗਿਆਣਵੀ ਨੇ ਆਪਣੀ ਛੋਟੀ ਜਿਹੀ ਉਮਰ ਵਿਚ ਹੀ 52 ਤੋਂ ਵੱਧ ਕਿਤਾਬਾਂ ਲਿਖਕੇ ਦੇਸ਼ ਬਦੇਸ਼ ਵਿਚ ਵੀ ਖੂਬ ਨਾਮਣਾ ਖੱਟਿਆ ਹੈ ਤੇ ਉਹ ਖੁਦ ਉਨਾ ਦੀ ਲੇਖਣੀ ਨੂੰ ਦਿਲਚਸਪੀ ਨਾਲ ਪੜਦੇ ਹਨ।
ਸਿੱਧੂ ਨੇ ਕਿਹਾ ਕਿ ਨਿੰਦਰ ਘੁਗਿਆਣਵੀ ਦੀ ਬਹੁ ਚਰਚਿਤ ਕਿਤਾਬ (ਮੈਂ ਸਾਂ ਜੱਜ ਦੀ ਅਰਦਲੀ) ਨੇ ਉਨਾਂ ਦੀ ਸਾਹਿਤ ਜਗਤ ਵਿਚ ਪਛਾਣ ਸਥਾਪਿਤ ਕੀਤੀ। ਉਨਾਂ ਘੁਗਿਆਣਵੀ ਨੂੰ ਸੁਭ ਇਛਾਵਾਂ ਦਿੰਦਿਆਂ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ ਭਵਿੱਖ ਵਿਚ ਨਿੰਦਰ ਘੁਗਿਆਣਵੀ ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਵਿਚ ਜੁਟੇ ਰਹਿਣਗੇ। ਇਸ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਤੇ ਜੈਸੀ ਢਿਲੋਂ ਵੀ ਮੌਜੂਦ ਸਨ।