ਪੰਜਾਬ ਸਾਹਿਤ ਅਕਾਦਮੀ ਵੱਲੋਂ ਮਹੀਨੇਵਾਰ ਪ੍ਰੋਗਰਾਮ ਬੰਦਨਵਾਰ ਹੋਇਆ
ਨਿੰਦਰ ਘੁਗਿਆਣਵੀ
ਚੰਡੀਗੜ੍ਹ, 3 ਸਤੰਬਰ 2021 - ਪੰਜਾਬ ਸਾਹਿਤ ਅਕਾਦਮੀ ਵਲੋਂ ਜ਼ੂਮ ਰਾਹੀਂ ਮਾਸਿਕ ਪ੍ਰੋਗਰਾਮ ਬੰਦਨਾ ਕਰਵਾਇਆ ਗਿਆ। ਇਸ ਵਾਰ ਦਾ ਥੀਮ 'ਲੋਕ ਲਹਿਰਾਂ ਦੀ ਸ਼ਾਇਰੀ ਸੀ। ਇਸ ਪ੍ਰੋਗਰਾਮ ਦੇ ਤਹਿਤ ਡਾ. ਸਰਬਜੀਤ ਸਿੰਘ ਨੇ ਇਸ ਵਿਸ਼ੈ ਤੇ ਆਪਣਾ ਵਰਚੁਅਲ ਰਿਸਰਚ ਪੇਪਰ ਪ੍ਰਸਤੁਤ ਕੀਤਾ। ਇਪਟਾ ਦੇ ਮੋਢੀਆਂ ਵਿਚੱਚੋਂ ਇਕ ਰਾਜਵੰਤ ਕੌਰ ਪ੍ਰੀਤ ਨੇ ਲੋਕ ਲਹਿਰ ਇਪਟਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦਾ ਆਗਾਜ਼ ਡਾ. ਸਰਬਜੀਤ ਕੌਰ ਸੋਹਲ ਦੇ ਸੁਆਗਤੀ ਲਫਜ਼ਾਂ ਨਾਲ ਹੋਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ ਸਰਬਜੀਤ ਸਿੰਘ ਨੇ ਕਿਹਾ ਲੋਕ ਲਹਿਰਾਂ ਦੀ ਸ਼ਾਇਰੀ ਦਾ ਆਪਣਾ ਕਾਵਿ ਸ਼ਾਸਤਰ ਹੈ ਇਸ ਨੂੰ ਕਿਸੇ ਵੀ ਹੋਰ ਕਵਿਤਾ ਨਾਲ ਤੁਲਨਾਇਆ ਨਹੀਂ ਜਾ ਸਕਦਾ। ਰਾਜਵੰਤ ਕੌਰ ਪ੍ਰੀਤ ਮਾਨ ਨੇ ਇਪਟਾ ਦੀਆਂ ਯਾਦਾਂ ਸਾਂਝਾ ਕਰਦੇ ਹੋਏ ਅਮਨ ਲਹਿਰ ਦੇ ਸਰੋਕਾਰਾਂ ਤੇ ਚਰਚਾ ਕੀਤੀ ਅਤੇ ਦੱਸਿਆ ਕਿ ਉਸ ਲਹਿਰ ਨੇ ਉਸ ਦੌਰ ਦੇ ਵੱਡੇ ਸ਼ਾਇਰਾਂ ਦੀ ਕਵਿਤਾ ਨੂੰ ਨਵੀਂ ਦਿਸ਼ਾ ਦਿੱਤੀ।
ਪ੍ਰੋਗਰਾਮ ਦੇ ਕਨਵੀਨਰ ਅਤੇ ਸੰਚਾਲਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਸ ਵੇਲੇ ਭਾਰਤ ਦਾ ਅਵਾਮ ਸੰਘਰਸ਼ ਦੇ ਰੰਗ ਵਿਚ ਰੰਗਿਆ ਹੈ ਤੇ ਇਸੇ ਲਈ ਸਾਡੀ ਕਵਿਤਾ ਤੇ ਵੀ ਸੰਘਰਸ਼ ਦਾ ਰੰਗ ਚੜ੍ਹਿਆ ਹੈ। ਇਸ ਪ੍ਰੋਗਰਾਮ ਵਿਚ ਲੋਕਪੱਖੀ ਸ਼ਾਇਰੀ ਦੇ ਪ੍ਰਤੀਨਿਧ ਕਵੀਆਂ ਜਗਰਾਜ ਧੌਲਾ, ਜੋਰਾ ਸਿੰਘ ਨਸਰਾਲੀ, ਸੁੱਖਵਿੰਦਰ ਅਮਰੀਕਾ, ਸੁਰਿੰਦਰ ਗਿੱਲ ਜੈਦੀਪ, ਅਰਵਿੰਦਰ ਕਾਕੜਾ ਹੋਰਾਂ ਨੇ ਆਪਣੀ ਕਵਿਤਾਵਾਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਅਜਾਇਬ ਸਿੰਘ ਚੱਠਾ, ਡਾ. ਅਮਰਜੀਤ ਸਿੰਘ, ਜਸਪਾਲ ਮਾਨਖੈੜਾ, ਡਾ. ਸਾਕ ਮੁਹੰਮਦ ਆਦਿ ਸ਼ਾਮਿਲ ਸਨ।