ਕੈਨੇਡਾ: ਹਰਭਜਨ ਸਿੰਘ ਚੀਮਾ ਦੀ ਪੁਸਤਕ “ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਬਾਤਾਂ” ਦਾ ਰਿਲੀਜ਼ ਸਮਾਗਮ
ਹਰਦਮ ਮਾਨ
ਸਰੀ, 27 ਜਨਵਰੀ 2023- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ, ਜਿਸ ਵਿੱਚ ਲੇਖਕ ਹਰਭਜਨ ਸਿੰਘ ਚੀਮਾ ਦੀ ਪੁਸਤਕ “ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਬਾਤਾਂ” ਲੋਕ ਅਰਪਣ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸੰਘਾ ਅਤੇ ਮੋਤਾ ਸਿੰਘ ਝੀਤਾ ਨੇ ਕੀਤੀ। ਇਹ ਮੀਟਿੰਗ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਕੀਤੀ ਗਈ।
ਮੀਟਿੰਗ ਦੇ ਆਗਾਜ਼ ਵਿਚ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰੋ: ਕਰਮਜੀਤ ਸਿੰਘ ਗਿੱਲ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਪੁਸਤਕ ਬਾਰੇ ਪ੍ਰਿਤਪਾਲ ਗਿੱਲ, ਬਲਬੀਰ ਸਿੰਘ ਸੰਘਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ : ਕਸ਼ਮੀਰਾ ਸਿੰਘ ਗਿੱਲ ਅਤੇ ਮੋਤਾ ਸਿੰਘ ਝੀਤਾ ਨੇ ਪਰਚੇ ਪੜ੍ਹੇ। ਸਾਰੇ ਬੁਲਾਰਿਆਂ ਨੇ ਇਸ ਨੂੰ ਇਕ ਖ਼ੋਜ ਆਧਾਰਤ ਨਿਵੇਕਲੀ ਪੁਸਤਕ ਕਿਹਾ। ਪੁਸਤਕ ਰਿਲੀਜ਼ ਰਸਮ ਉਪਰੰਤ ਲੇਖਕ ਹਰਭਜਨ ਸਿੰਘ ਚੀਮਾ ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ ਨੂੰ ਪੁਸਤਕ ਭੇਂਟ ਕੀਤੀ ਗਈ।
ਅੰਤ ਵਿਚ ਹੋਏ ਕਵੀ ਦਰਬਾਰ ਵਿੱਚ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਮਾਧੋਪੁਰੀ, ਦਰਸ਼ਨ ਸੰਘਾ, ਇੰਦਰਪਾਲ ਸਿੰਘ ਸੰਧੂ, ਹਰਸ਼ਰਨ ਕੌਰ, ਕਵਿੰਦਰ ਚਾਂਦ, ਅਮਰੀਕ ਪਲਾਹੀ, ਇੰਦਰਜੀਤ ਧਾਮੀ, ਕ੍ਰਿਸ਼ਨ ਭਨੋਟ, ਬਿੱਕਰ ਸਿੰਘ ਖੋਸਾ, ਦਵਿੰਦਰ ਜੌਹਲ, ਕਰਮ ਸਿੰਘ, ਬਲਬੀਰ ਸਿੰਘ ਸੰਘਾ, ਗੁਰਮੀਤ ਕਾਲਕਟ, ਦਵਿੰਦਰ ਸਿੰਘ ਮਾਂਗਟ, ਕ੍ਰਿਸ਼ਨ ਬੈਕਟਰ, ਹਰਚੰਦ ਸਿੰਘ ਗਿੱਲ, ਪਾਲ ਵੜੈਚ, ਖੁਸ਼ਹਾਲ ਸਿੰਘ ਗਲੋਟੀ, ਹਰਪਾਲ ਸਿੰਘ ਬਰਾੜ, ਸੁਖਦੇਵ ਸਿੰਘ ਦਰਦੀ, ਬਲਬੀਰ ਸਿੰਘ ਮਾਂਗਟ, ਅਮਰਜੀਤ ਮਾਂਗਟ, ਗੁਰਮੇਲ ਧਾਲੀਵਾਲ, ਤਾਰਾ ਸਿੰਘ ਜੱਸਲ, ਕਿਰਪਾਲ ਸਿੰਘ ਗਰਚਾ, ਮਨਜਿੰਦਰ ਸਿੰਘ ਰਾਏ, ਜਸਵੀਰ ਕੌਰ ਕਾਹਲੋਂ,ਪਵਨਵੀਰ ਕਾਹਲੋਂ, ਰਾਜਵੰਤ ਚਿਲਾਣਾ,ਕਮਿਕਰਜੀਤ ਜੌਹਲ, ਮਲਕੀਤ ਸਿੰਘ, ਰਣਧੀਰ ਢਿੱਲੋਂ, ਨਰਿੰਦਰ ਸਿੰਘ ਪੰਨੂ, ਕਰਮ ਸਿੰਘ ਹਕੀਰ, ਜਿਲ ਸਿੰਘ, ਡਾ. ਰਣਜੀਤ ਸਿੰਘ ਪੰਨੂ ਨੇ ਸ਼ਿਰਕਤ ਕੀਤੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com