ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਮਾਗਮ 10 ਅਕਤੂਬਰ ਨੂੰ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 09 ਅਕਤੂਬਰ 2021- ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅੱਜ 10 ਅਕਤੂਬਰ,2021 ਦਿਨ ਐਤਵਾਰ ਨੂੰ ਸਵੇਰੇ ਠੀਕ 9.30 ਵਜੇ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਜਨਰਲ ਸਕੱਤਰ ਬਾਬੂ ਸਿੰਘ ਰੈਹਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਮਾਗਮ ਵਿਚ ਨੌਜਵਾਨ ਲੇਖਕ ਨਰਿੰਦਰ ਸਿੰਘ ਤੇਜਾਂ ਦੀ ਪੁਸਤਕ ‘ਮਨੁੱਖੀ ਜੀਵਨ ਅਤੇ ਧਰਮ ਦਾ ਫ਼ਲਸਫ਼ਾ* ਦਾ ਲੋਕਅਰਪਣ ਕੀਤਾ ਜਾਵੇਗਾ।
ਇਸ ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਚੇਅਰ ਦੇ ਚੇਅਰਮੈਨ ਅਤੇ ਉਘੇ ਪੰਜਾਬੀ ਲੇਖਕ ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਹੋਣਗੇ ਅਤੇ ਪ੍ਰਧਾਨਗੀ ਡਾ. ਜਰਨੈਲ ਸਿੰਘ ਕਾਲੇਕੇ,ਡਾਇਰੈਕਟਰ,ਐਸ.ਸੀ.ਈ.ਆਰ.ਟੀ.,ਪੰਜਾਬ,ਚੰਡੀਗੜ੍ਹ ਕਰਨਗੇ।ਇਸ ਤੋਂ ਇਲਾਵਾ ਡੀ.ਪੀ.ਆਈ.(ਕਾਲਜਾਂ) ਪੰਜਾਬ,ਚੰਡੀਗੜ੍ਹ ਦੇ ਡਾਇਰੈਕਟਰ ਡਾ. ਸ਼ਵਿੰਦਰ ਸਿੰਘ ਰੇਖੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਇੰਜੀ. ਅਮਰਜੀਤ ਸਿੰਘ, ਡਾ. ਗੁਰਬਚਨ ਸਿੰਘ ਰਾਹੀ ਅਤੇ ਸ੍ਰੀਮਤੀ ਮਨਵਿੰਦਰ ਕੌਰ ਭੁੱਲਰ ਵਿਸ਼ੇਸ਼ ਮਹਿਮਾਨ ਹੋਣਗੇ।ਪੁਸਤਕ ਚਰਚਾ ਵਿਚ ਪ੍ਰੋਫੈਸਰ ਬਲਬੀਰ ਸਿੰਘ ਬੱਲੀ,ਡਾ. ਜਤਿੰਦਰ ਕੁਮਾਰ ਸ਼ਰਮਾ ਅਤੇ ਡਾ. ਪਰਮਿੰਦਰ ਕੌਰ ਭਾਗ ਲੈਣਗੇ। ਇਸ ਦੌਰਾਨ ਵੱਖ ਵੱਖ ਲੇਖਕ ਵੀ ਆਪਣੀਆਂ ਕਾਵਿ—ਰਚਨਾਵਾਂ ਦਾ ਪਾਠ ਕਰਨਗੇ।