ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਪ੍ਰੋਗਰਾਮ 13 ਮਾਰਚ ਨੂੰ
ਹਰਦਮ ਮਾਨ
ਸਰੀ, 5 ਮਾਰਚ 2022-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਇਸ ਮਹੀਨੇ ਦਾ ਪ੍ਰੋਗਰਾਮ 13 ਮਾਰਚ (ਦਿਨ ਐਤਵਾਰ) ਨੂੰ ਕੈਨੇਡਾ ਸਮੇਂ ਅਨੁਸਾਰ ਸਵੇਰੇ 10 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਦੱਸਿਆ ਹੈ ਕਿ ਪੰਜਾਬ ਸਾਹਿਤ ਅਕਾਦਮੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਿਹਾ ਇਹ ਪ੍ਰੋਗਰਾਮ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਹੋਵੇਗਾ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਕਰਨਗੇ।
ਜ਼ੂਮ ਰਾਹੀਂ ਔਨ-ਲਾਈਨ ਹੋ ਰਹੇ ਇਸ ਪ੍ਰੋਗਰਾਮ ਵਿਚ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਸ਼ਾਮਲ ਹੋ ਰਹੀਆਂ ਹਨ। ਪ੍ਰੋਗਰਾਮ ਪਹਿਲੇ ਸੈਸ਼ਨ ਵਿਚ “ਨਾਰੀ ਅਸਤਿਤਵ : ਵਰਤਮਾਨ ਅਤੇ ਭਵਿੱਖ” ਵਿਸ਼ੇ ਤੇ ਵਿਚਾਰ ਚਰਚਾ ਹੋਵੇਗੀ ਜਿਸ ਨੂੰ ਡਾਕਟਰ ਸਰਬਜੀਤ ਕੌਰ ਸੋਹਲ ਹੋਸਟ ਕਰਨਗੇ। ਦੂਸਰਾ ਸੈਸ਼ਨ ਕਾਵਿ ਮਿਲਣੀ ਦਾ ਹੋਵੇਗਾ, ਜਿਸ ਵਿਚ ਪ੍ਰਸਿੱਧ ਕਵੀ ਤੇ ਗੀਤਕਾਰ ਕਵਿਤਾ, ਗੀਤ ਤੇ ਗ਼ਜ਼ਲ ਦੀ ਪੇਸ਼ਕਾਰੀ ਕਰਨਗੇ। ਇਸ ਸੈਸ਼ਨ ਨੂੰ ਰਿੰਟੂ ਭਾਟੀਆ ਹੋਸਟ ਕਰਨਗੇ ।
ਇਹ ਪ੍ਰੋਗਰਾਮ ਕੈਨੇਡਾ ਤੋਂ ਜੀ ਟੀ ਏ, ਦੇਸ਼ ਵਿਦੇਸ਼ ਟਾਈਮਜ਼ ਟੀ ਵੀ ਅਤੇ ਫ਼ੇਸਬੁੱਕ ਉਪਰ ਲਾਈਵ ਹੋਵੇਗਾ। ਪ੍ਰੋਗਰਾਮ ਸੰਬੰਧੀ ਹੋਰ ਜਾਣਕਾਰੀ ਲਈ ਰਮਿੰਦਰ ਰਮੀ ਨਾਲ ਫੋਨ ਨੰਬਰ +16479199023 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਨ: +1 604 308 6663
ਈਮੇਲ : maanbabushahi@gmail.com