ਰੋਮਾਣਾ ਅਲਬੇਲ ਸਿੰਘ ਸਕੂਲ ਦਾ ਪਲੇਠਾ ਮੈਗਜ਼ੀਨ “ਵਿੱਦਿਆ ਦਾ ਚਾਨਣ” ਰਿਲੀਜ਼ ਕੀਤਾ ਗਿਆ
ਮਨਜੀਤ ਸਿੰਘ ਢੱਲਾ
ਜੈਤੋ, 2 ਮਾਰਚ 2023 - ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ (ਫ਼ਰੀਦਕੋਟ) ਵਿਖੇ ਅੱਜ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਚਿਤਰਾ ਕੁਮਾਰੀ ਦੀ ਯੋਗ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ‘ਮੈਗਜ਼ੀਨ ਰਿਲੀਜ਼ ਸਮਾਰੋਹ’ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਰੀਦਕੋਟ ਸ੍ਰ ਮਨਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰਮੋਦ ਧੀਰ ਕੰਪਿਊਟਰ ਅਧਿਆਪਕ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਪਣੀਆਂ ਮੌਲਿਕ ਰਚਨਾਵਾਂ ਲਿਖ ਕੇ ਸਕੂਲ ਦਾ ਪਲੇਠਾ ਮੈਗਜ਼ੀਨ “ਵਿੱਦਿਆ ਦਾ ਚਾਨਣ” ਤਿਆਰ ਕੀਤਾ ਗਿਆ। ਇਸ ਮੈਗਜ਼ੀਨ ਦਾ ਉਦਘਾਟਨ ਮਾਨਯੋਗ ਡੀ.ਈ.ਓ (ਸੈ.ਸਿ) ਫਰੀਦਕੋਟ ਮਨਪ੍ਰੀਤ ਸਿੰਘ ਵੱਲੋਂ ਕੀਤਾ ਗਿਆ।
ਇਸ ਮੈਗਜ਼ੀਨ ਵਿੱਚ ਮੈਡਮ ਸਵਿਤਾ ਪੰੰਜਾਬੀ ਮਿਸਟ੍ਰੈਸ ਨੇ ਸਹਾਇਕ ਸੰਪਾਦਕ, ਵਿਦਿਆਰਥੀਆਂ ਵਿੱਚੋਂ ਰੁਪਿੰਦਰ ਕੌਰ ਨੇ ਪੰਜਾਬੀ ਸੈਕਸ਼ਨ ਦੀ ਸਹਿ ਸੰਪਾਦਕ, ਤਾਨੀਆ ਨੇ ਹਿੰਦੀ ਦੀ ਸਹਿ ਸੰਪਾਦਕ, ਸੁਖਪ੍ਰੀਤ ਕੌਰ ਨੇ ਅੰਗਰੇਜੀ ਸੈਕਸ਼ਨ ਦੀ ਸਹਿ ਸੰਪਾਦਕ ਦੇ ਤੌਰ ਤੇ ਭੂਮਿਕਾ ਨਿਭਾਈ। ਮੰਚ ਸੰਚਾਲਨ ਕਰਦੇ ਹੋਏ ਕੰਪਿਊਟਰ ਅਧਿਆਪਕ ਪ੍ਰਮੋਦ ਧੀਰ ਨੇ ਦੱਸਿਆ ਕਿ ਸਕੂਲ ਦੇ ਲਗਭਗ ਸਾਰੇ ਵਿਦਿਆਰਥੀਆਂ ਨੂੰ ਟਾਈਪਿੰਗ ਆਉਂਦੀ ਹੈ ਤੇ ਇਸ ਮੈਗਜ਼ੀਨ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਵੀ ਰਚਨਾਵਾਂ ਲਿਖੀਆਂ ਹਨ ਉਨ੍ਹਾਂ ਨੇ ਖੁਦ ਹੀ ਲਿਖੀਆਂ ਹਨ ਅਤੇ ਖੁਦ ਹੀ ਟਾਈਪ ਕੀਤੀਆਂ ਹਨ।
ਉਹਨਾਂ ਦੱਸਿਆ ਕਿ ਇਸ ਮੈਗਜ਼ੀਨ ਨੂੰ ਤਿਆਰ ਕਰਨ ਲਈ ਸਕੂਲ ਦਾ ਕੋਈ ਪੈਸਾ ਖਰਚ ਨਹੀਂ ਕੀਤਾ ਗਿਆ ਸਾਰਾ ਕੰਮ ਸਕੂਲ ਦੀ ਕੰਪਿਊਟਰ ਲੈਬ ਵਿੱਚ ਹੀ ਮੁਕੰਮਲ ਕੀਤਾ ਗਿਆ। ਇਸ ਮੌਕੇ ਅਮਨਦੀਪ ਦਿਉੜਾ ਸਾਇੰਸ ਮਾਸਟਰ ਘਣੀਏ ਵਾਲਾ, ਐਸ ਐਮ ਸੀ ਚੇਅਰਮੈਨ ਮਨਜੀਤ ਸਿੰਘ, ਮੈਂਬਰ ਗੁਰਮੇਲ ਸਿੰਘ, ਜਸਪਾਲ ਸਿੰਘ ਬਰਾੜ ਐਸ ਐਮ ਸੀ ਚੇਅਰਮੈਨ ਪ੍ਰਾਇਮਰੀ ਸਕੂਲ, ਸਟਾਫ਼ ਮੈਂਬਰ ਅਮ੍ਰਿਤਪਾਲ ਸਿੰਘ, ਰਾਮ ਕ੍ਰਿਸ਼ਨ, ਜਗਦੀਪ ਸਿੰਘ, ਸ਼ਵੇਤਾ, ਰੋਮਿਕਾ, ਪਰਮਜੀਤ ਕੌਰ, ਸਪਨਾ ਅਤੇ ਸੇਵਾਦਾਰ ਸੋਮਾ ਦੇਵੀ ਆਦਿ ਹਾਜ਼ਰ ਸਨ।