ਨੀ ਦਿਵਾਲੀਏ, ਕਰਮਾਂ ਵਾਲੀਏ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ .........
ਜੋ ਰੁੱਸੇ ਨੇ ਉਹ ਮੰਨ ਜਾਵਣ,
ਹਰ ਵਿਛੜੇ ਨੂੰ ਮਿਲਾਈਂ ਤੂੰ ...............
ਕੋਈ ਢਿੱਡੋਂ ਭੁੱਖਾ ਨਾ ਰਵ੍ਹੇ,
ਹਰ ਮੂੰਹ ਨਿਵਾਲਾ ਪਾਈਂ ਤੂੰ ..............
ਜੋ ਰੱਜੇ ਨੇ, ਬੇਕਦਰੇ ਨੇ,
ਉਹ ਢਿੱਡ ਦੀ ਭੁੱਖ ਨੂੰ ਕੀ ਜਾਨਣ,
ਜੇ ਵਾਕਿਆ ਹੀ ਮਾਂ ਲੱਛਮੀ ਏਂ,
ਭੁੱਖਿਆਂ ਘਰ ਫੇਰਾ ਪਾਈਂ ਤੂੰ ...........
ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ .........