ੳੁੱਤਰੀ ਅਮਰੀਕਾ, 17 ਅਗਸਤ, 2016 : ਕੇ'ਦਰੀ ਲੇਖਕ ਸਭਾ ਸਰੀ (ੳੁੱਤਰੀ ਅਮਰੀਕਾ) ਦੀ ਅਗਸਤ ਮਹੀਨੇ ਦੀ ੲਿਕੱਤਰਤਾ 13 ਤਰੀਕ ਸ਼ਨੀਵਾਰ ਨੂੰ ਸੁੱਖੀ ਬਾਠ ਮੋਟਰਜ਼ ਦੇ ਸਟੂਡਿੳੁ ਸੈਵਨ ਵਿੱਚ ਕਰਵਾੲੀ ਗੲੀ। ੲਿਸ ਮੀਟਿੰਗ ਵਿੱਚ ਖਿੱਚ ਦਾ ਕੇ'ਦਰ ਪੰਜਾਬ ਤੋ' ਅਾੲੇ ਪ੍ਸਿੱਧ ਗੀਤਕਾਰ ਹਰਵਿੰਦਰ ੳੁਹਰਪੁਰੀ ਸਨ। ੲਿਸ ਗੀਤਕਾਰ ਦੇ ਲਗਭਗ 500 ਤੋ' ਜ਼ਿਅਾਦਾ ਗੀਤ ਪ੍ਮੁੱਖ ਗਾੲਿਕ ਗਾੲਿਕਾਵਾਂ ਜਿਵੇ' ਸੁਰਜੀਤ ਬਿੰਦਰੱਖੀਅਾ,,ਨਛੱਤਰ ਗਿੱਲ, ਸਤਵਿੰਦਰ ਬਿੱਟੀ ਅਾਦਿ ਦੀਅਾਂਂ ਅਾਵਾਜ਼ਾਂ ਵਿੱਚ ਰਿਕਾਰਡ ਹੋ ਚੁੱਕੇ ਨੇ। ਸਮਾਗਮ ਦੇ ਪ੍ਧਾਨਗੀ ਮੰਡਲ ਵਿੱਚ ਸਭਾ ਦੇ ਪ੍ਧਾਨ ਚਰਨ ਵਿਰਦੀ, ਹਰਵਿੰਦਰ ੳੁਹਰਪੁਰੀ ਅਤੇ ਹਰਚੰਦ ਬਾਗੜੀ ਸ਼ਾਮਿਲ ਹੋੲੇ। ਪ੍ੋਗਰਾਮ ਦੀ ਸ਼ੂਰੂਅਾਤ ਸੁੱਖ ਗੋਹਲਵੜ ਨੇ ਅਾਪਣੀ ਰਚਨਾ ਨਾਲ ਕੀਤੀ । ਪ੍ਸਿੱਧ ਵਿਦਵਾਨ ਸੁੱਚਾ ਸਿੰਘ ਕਲੇਰ ਹੁਰਾਂ ਸਾਹਿਤਕ ਪੋ੍ਗਰਾਮਾਂ ਵਿੱਚ ਸਮੇ' ਦੀ ਪਾਬੰਦੀ ਦੇ ਮਹੱਤਵ ਦਾ ਜ਼ਿਕਰ ਕੀਤਾ। ਰੁਪਿੰਦਰ ਰੂਪੀ ਦੇ ਗੀਤ ਨੇ ਹਮੇਸ਼ਾ ਦੀ ਤਰਾਂ ਅਾਪਣਾਂ ਵਿਸ਼ੇਸ਼ ਪ੍ਭਾਵ ਛੱਡਿਅਾ । ਪੁਰਾਣੇ ਗਾੲਿਕ ਦਲਜੀਤ ਕਲਿਅਾਣਪੁਰੀ ਨੇ ਅਾਪਣੀ ਬੁਲੰਦ ਅਾਵਾਜ਼ ਵਿੱਚ ਗੀਤ ਸੁਣਾੲਿਅਾ। ਹਰਜੀਤ ਬਸੀ ਅਤੇ ਗੁਲਵੰਤ ਕੌਰ ਬਸੀ ਨੇ ਕਵਿਤਾਵਾਂ ਪੇਸ਼ ਕੀਤੀਅਾਂ । ਹਰਚੰਦ ਗਿੱਲ ਸਰੀ ਦੇ ਬੌਧਿਕ ਲੇਖਕ ਨੇ, ਅਾਪਣੀ ਰਚਨਾ ਰਾਹੀ' ੳੁਹਨਾਂ ਕੲੀ ਮਹੱਤਵਪੂਰਨ ਵਿਸ਼ੇ ਛੂਹੇ । ਰਾਣੀ ਢੱਟ ਨੇ ਗੀਤਕਾਰ ਨੂੰ ਜੀ ਅਾੲਿਅਾਂ ਅਾਖਿਅਾ। ਪ੍ਸਿਧ ਗਾੲਿਕ ਜੋਗਿੰਦਰ ਬਾਸੀ ਨੇ ਅਾਪਣੀ ਸੁਰੀਲੀ ਅਾਵਾਜ਼ ਵਿੱਚ ਹਰਵਿੰਦਰ ੳੁਹਰਪੁਰੀ ਦਾ ਗੀਤ ਗਾੲਿਅਾ ।ਬੀਬਾ ਦਵਿੰਦਰ ਜੌਹਲ ਨੇ ਅਾਪਣੇ' ਵਿਸ਼ੇਸ਼ ਅੰਦਾਜ਼ ਵਿੱਚ ਗੀਤ ਪੇਸ਼ ਕੀਤਾ ।
ੲਿਸੇ ਦੌਰਾਨ ਗੀਤਕਾਰ ੳੁਹਰਪੁਰੀ ਨੇ ਅਾਪਣੀ ਗੀਤਕਾਰੀ ਦੇ ਸਫਰ ਬਾਰੇ ਜਾਣਕਾਰੀ ਦਿੱਤੀ ਅਤੇ ਛੂਹੀਅਾਂ ਬੁਲੰਦੀਅਾਂ ਦਾ ਜ਼ਿਕਰ ਕੀਤਾ। ਕੇ' ਦਰੀ ਲੇਖਕ ਸਭਾ ਅਤੇ ਸੁੱਖੀ ਬਾਠ ਫਾੳੁ' ਡੇਸ਼ਨ ਵੱਲੋ' ੳੁਹਰਪੁਰੀ ਦਾ ਸਨਮਾਨ ਵੀ ਕੀਤਾ ਗਿਅਾ । ਦਰਸ਼ਨ ਸੰਘਾ ਨੇ ਅਜੋਕੀ ਪੰਜਾਬੀ ਗਾੲਿਕੀ ਤੇ ਗੀਤਕਾਰੀ ਦੇ ਪੱਧਰ ਬਾਰੇ ਬੋਲਦਿਅਾਂ ਮਹਿਮਾਨ ਗੀਤਕਾਰ ਦੀ ਸੁਥਰੀ ਗੀਤਕਾਰੀ ਦੀ ਸ਼ਲਾਘਾ ਕੀਤੀ । ਡਾ: ਗੁਰਮਿੰਦਰ ਸਿੱਧੂ ਨੇ ਅਾਪਣੇ' ਸਥਾਪਿਤ ਨਾਮ ਨੂੰ ਸਾਬਤ ਕਰਦਿਅਾਂ ੳੁੱਚ ਪਾੲੇ ਦੀ ਕਵਿਤਾ ਪੜੀ । ਬਲਦੇਵ ਸਿੰਘ ਖਹਿਰਾ ਅਾਪਣੀ ਮਿੰਨੀ ਕਹਾਣੀ ਲੈ ਕੇ ਹਾਜ਼ਰ ਹੋੲੇ। ਖੇਤੀ ਬਾੜੀ ਯੂਨੀ: ਤੋ' ਡਾ: ਗਿੱਲ ਨੇ ਸਰੋਤਿਅਾਂ ਨਾਲ ਕੁਝ ਕੀਮਤੀ ਗੱਲਾਂ ਸਾਂਝੀਅਾਂ ਕੀਤੀਅਾਂ। ਪ੍ਸਿੱਧ ਲੇਖਕ ਹਰਚੰਦ ਬਾਗੜੀ ਨੇ ਸੀ੍ ਸੁੱਖੀ ਬਾਠ ਦੇ ਵਿਅੱਕਤੀਤਵ ਨੂੰ ਅਾਪਣੀ ਕਵਿਤਾ ਰਾਹੀ' ਪੇਸ਼ ਕੀਤਾ। ਸੁੱਖੀ ਬਾਠ ਹੁਰਾਂ ਹਾਜ਼ਰ ਸਾਹਿਤਕਾਰਾਂ ਦਾ ਸਵਾਗਤ ਕਰਦਿਅਾਂ ਅਾੳੁਣ ਵਾਲੇ ਸਮੇ' ਵਿੱਚ ਸਟੂਡਿੳੁ ਸੈਵਨ ਨੂੰ ਛੇਤੀ ਹੀ ਨਵੇ' ਦਿੱਤੇ ਜਾ ਰਹੇ ਨਾਮ "ਪੰਜਾਬੀ ਭਵਨ" ੳੁੱਤੇ ਲੋਕ ਸੇਵਾ ਵਾਸਤੇ ਲੋਕਾਂ ਨੂੰ ਅਰਪਨ ਕਰਨ ਦੀ ਗੱਲ ਕੀਤੀ ਅਤੇ ਵਿਸ਼ਵ ਭਾੲੀਚਾਰੇ ਨੂੰ ੲਿੱਕਜੁਟ ਕਰਨ ਦਾ ਸੁਨੇਹਾ ਦਿੱਤਾ। ਸਭਾ ਦੇ ਜਨਰਲ ਸਕੱਤਰ ਪਰਮਿੰਦਰ ਗਿੱਲ ਹੁਰਾਂ ਸਟੇਜ ਸੰਚਾਲਨ ਕਰਦਿਅਾਂ ਅਾਪਣੀ ਪ੍ਪੱਕਤਾ ਦਾ ਸਬੂਤ ਦਿੱਤਾ। ਅੰਤ ਵਿੱਚ ਪ੍ਧਾਨ ਚਰਨ ਵਿਰਦੀ ਹੁਰਾਂ ਸਭ ਦਾ ਧੰਨਵਾਦ ਕੀਤਾ ਅਤੇ ਅਾਪਣੀ ਛੋਟੀਅਾਂ ਕਵਿਤਾਵਾਂ ਰਾਹੀ' ਵੱਡੀਅਾਂ ਗੱਲਾਂ ਕੀਤੀਅਾਂ।