ਨਵੀਂ ਦਿੱਲੀ, 3 ਜਨਵਰੀ 2019 - ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 5 ਜਨਵਰੀ, 2019 ਤੋਂ ਵਿਸ਼ਵ ਪੁਸਤਕ ਮੇਲਾ ਲੱਗੇਗਾ ਜੋ ਕਿ 13 ਜਨਵਰੀ ਤੱਕ ਚੱਲੇਗਾ।ਪੁਸਤਕ ਮੇਲਾ ਐਨ. ਬੀ. ਟੀ. ਵਲੋਂ ਕਰਵਾਇਆ ਜਾਵੇਗਾ। ਬਰੇਲ ਲਿੱਪੀ ’ਚ ਐਨ. ਬੀ. ਟੀ. ਦੀਆਂ 20 ਤੋਂ ਜ਼ਿਆਦਾ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਕਈ ਤਰ੍ਹਾਂ ਦੀਆਂ ਕਿਤਾਬਾਂ ਹੋਣਗੀਆਂ । ਮੇਲੇ ’ਚ ਇਸ ਵਾਰ ਦੋ ਆਥਰਸ ਕੋਨੇ ਹੋਣਗੇ ਜਿਥੇ ਕਿ ਭਾਰਤੀ ਪ੍ਰਕਾਸ਼ਕ, ਲੇਖਕ, ਪੁਸਤਕ ਪ੍ਰੇਮੀਆਂ ਦੀ ਪੈਨਲ ਚਰਚਾ ਪੁਸਤਕਾਂ ਦੀ ਘੁੰਡ ਚੁਕਾਈ ਤੇ ਸੰਵਾਦ ਦੇ ਪ੍ਰੋਗਰਾਮ ਹੋਣਗੇ ਤੇ ਨਾਲ ਹੀ ਲੇਖਕ ਪਾਠਕਾਂ ਦੇ ਨਾਲ ਆਪਣੇ ਤਜ਼ਰਬੇ ਸਾਂਝੇ ਕਰਨਗੇ। ਮੇਲੇ ’ਚ ਈ-ਬੁੱਕ ਕਾਰਨਰ ਵੀ ਰੱਖਿਆ ਜਾਵੇਗਾ ਜਿਥੇ ਕਿ ਪਾਠਕ ਈ-ਬੁੱਕਸ ਨੂੰ ਪੜ੍ਹ ਸਕਣਗੇ ਤੇ ਮਨਪਸੰਦ ਕਿਤਾਬਾਂ ਦੀ ਖਰੀਦਦਾਰੀ ਕਰ ਸਕਣਗੇ। ਵਿਦੇਸ਼ੀ ਤੇ ਭਾਰਤੀ ਪ੍ਰਕਾਸ਼ਕਾਂ ਦੀ ਗਿਣਤੀ ਪਹਿਲੇ ਸਾਲਾਂ ਤੋਂ ਘੱਟ ਹੋਵੇਗੀ।