ਭੁਪਿੰਦਰ ਜੈਤੋ ਦੀ ਚੌਥੀ ਪੁਸਤਕ “ਮੋਤੀ” ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2024:ਅੱਜ ਜਿਲ੍ਹਾ ਭਾਸ਼ਾ ਅਫਸਰ ਬਠਿੰਡਾ ਕਿਰਪਾਲ ਸਿੰਘ ਦੀ ਅਗਵਾਈ ਹੇਠ, ਭੁਪਿੰਦਰ ਜੈਤੋ ਦੀ ਚੌਥੀ ਅਨੁਵਾਦਿਤ ਪੁਸਤਕ “ਮੋਤੀ” ਲੋਕ ਅਰਪਣ ਕੀਤੀ ਗਈ। ਸ. ਕਿਰਪਾਲ ਸਿੰਘ ਨੇ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਅਜਿਹੇ ਸਾਹਿਤ ਦੀ ਬਹੁਤ ਲੋੜ ਹੈ, ਜੋ ਸਮਾਜ ਨੂੰ ਸੱਭਿਆਚਾਰ, ਸੰਸਕ੍ਰਿਤੀ ਅਤੇ ਮੂਲ ਕਦਰਾਂ ਕੀਮਤਾ ਨਾਲ ਜੋੜਦਾ ਹੈ। ਡੀ.ਟੀ.ਐੱਫ. ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਇਸਰਖਾਨਾ ਨੇ ਕਿਹਾ, “ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਅਜਿਹੇ ਯਤਨਾਂ ਦੀ ਜਮੀਨੀ ਪੱਧਰ ਤੇ ਬਹੁਤ ਲੋੜ ਹੈ, ਤਾਂ ਜੋ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਸਕੇ। ਲੇਖਕ ਭੁਪਿੰਦਰ ਜੈਤੋ ਨੇ ਪੁਸਤਕ “ਜੈਤੋ” ਦਾ ਮੂਲ ਬਿਰਤਾਂਤ ਸਾਂਝਾ ਕੀਤਾ। ਇਸ ਸਮੇਂ ਗਗਨਦੀਪ ਸਿੰਘ ਜੇ.ਈ. ਵੀ ਹਾਜ਼ਰ ਸਨ।