ਪੰਜਾਬੀ ਸਾਹਿਤ ਅਕਾਡਮੀ ਵਲੋਂ ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ ਵਿਸ਼ੇ 'ਤੇ ਸਮਾਗਮ ਕਰਨ ਦਾ ਐਲਾਨ
ਲੁਧਿਆਣਾ, 15 ਜੂਨ 2022 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 'ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ' ਵਿਸ਼ੇ 'ਤੇ 26 ਜੂਨ, 2022 ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਸਮਾਗਮ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਕੈਨੇਡਾ ਨਿਵਾਸੀ ਸ.ਰਵਿੰਦਰ ਸਿੰਘ ਕੰਗ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜ ਰਹੇ ਹਨ। ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ ਪ੍ਰੋਗਰਾਮ ਦੇ ਇੰਚਾਰਜ ਡਾ.ਸ਼ਿਆਮ ਸੁੰਦਰ ਦੀਪਤੀ ਨੇ ਇਸ ਪ੍ਰੋਗਰਾਮ ਦਾ ਬਿਉਰਾ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਪੰਜਾਬੀ ਵਿਚ ਮਿੰਨੀ ਕਹਾਣੀ ਲਿਖਣ ਵਾਲੇ ਬਹੁਤ ਸਾਰੇ ਲੇਖਕ ਇਸ ਵਿਚ ਪੁੱਜ ਰਹੇ ਹਨ ਜਿਨ੍ਹਾਂ ਵਿਚ ਹਰਭਜਨ ਸਿੰਘ ਖੇਮਕਰਨੀ, ਸ਼ਿਆਮ ਸੁੰਦਰ ਅਗਰਵਾਲ, ਬਿਕਰਮ ਜੀਤ ਨੂਰ, ਨਿਰੰਜਨ ਬੋਹਾ, ਜਸਵੀਰ ਢੰਡ, ਡਾ.ਨਾਇਬ ਸਿੰਘ ਮੰਡੇਰ, ਡਾ.ਕਰਮਜੀਤ ਸਿੰਘ ਨਡਾਲਾ, ਦਰਸ਼ਨ ਬਰੇਟਾਂ, ਜਗਦੀਸ਼ ਰਾਏ ਕੁਲਰੀਆਂ, ਹਰਪ੍ਰੀਤ ਸਿੰਘ ਰਾਣਾ, ਸਤਪਾਲ ਖੁੱਲਾ, ਵਿਵੇਕ, ਕਰਮਵੀਰ ਸਿੰਘ ਸੂਰੀ, ਕੁਲਵਿੰਦਰ ਕੌਸ਼ਲ, ਗੁਰਸੇਵਕ ਸਿੰਘ ਰੌੜਨੀ, ਸੀਮਾ ਵਰਮਾ, ਸੁਖਦਰਸ਼ਨ ਗਰਗ, ਬੀਰਇੰਦਰ ਬਨਭੌਰੀ, ਰਣਜੀਤ ਆਜ਼ਾਦ ਕਾਂਝਲਾ, ਗੁਰਪ੍ਰੀਤ ਕੌਰ, ਮਹਿੰਦਰਪਾਲ ਅਤੇ ਸੁਰਿੰਦਰਦੀਪ ਆਦਿ ਨਾਮ ਸ਼ਾਮਲ ਹਨ।
ਇਸ ਸਮਾਗਮ ਦੇ ਕਨਵੀਨਰ ਸੁਰਿੰਦਰ ਕੈਲੇ ਹੋਰਾਂ ਦੱਸਿਆਂ ਕਿ ਇਸ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿਚ ਵੰਡਿਆਂ ਗਿਆ ਹੈ – ਪਹਿਲੇ ਹਿੱਸੇ ਵਿਚ ਮਿੰਨੀ ਕਹਾਣੀ ਲੇਖਕ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ ਅਤੇ ਦੂਜੇ ਹਿੱਸੇ ਵਿਚ ਦੋ ਵਿਸ਼ੇਸ਼ਗ ਡਾ. ਕੁਲਦੀਪ ਸਿੰਘ ਦੀਪ ਅਤੇ ਪ੍ਰੋ. ਗੁਰਦੀਪ ਸਿੰਘ ਢਿੱਲੋਂ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ਲੇਸ਼ਣ ਕਰਨਗੇ। ਇਸ ਸਮਾਗਮ ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇਕ ਮੋਰਚਾ ਇਹ ਵੀ' ਸੰਪਾਦਿਕਾ ਸਤਿੰਦਰ ਕੌਰ ਕਾਹਲੋਂ ਦਾ ਲੋਕ ਅਰਪਣ ਕੀਤਾ ਜਾਏਗਾ ਅਤੇ ਨਾਲ ਹੀ 'ਅਣੂ' ਦੇ ਸਤੰਬਰ 22 ਅੰਕ ਨੂੰ ਵੀ ਲੋਕ ਅਰਪਣ ਕੀਤਾ ਜਾਏਗਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਹੋਰਾਂ ਦੱਸਿਆਂ ਕਿ ਅਕਾਡਮੀ ਵਲੋਂ ਕਵਿਤਾ, ਕਹਾਣੀ, ਨਾਟਕ, ਕੋਮਲ ਕਲਾਵਾਂ ਆਦਿ 'ਤੇ ਵਰਕਸ਼ਾਪ ਤੇ ਸੈਮੀਨਾਰ ਦਾ ਆਯੋਜਿਨ ਵੀ ਆਉਣ ਵਾਲੇ ਸਮੇਂ ਵਿਚ ਯੋਜਨਾਬੱਧ ਕੀਤਾ ਗਿਆ ਹੈ।
ਸਮੂਹ ਅਹੱਦੇਦਾਰਾਂ ਵਲੋਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਲੋਂ ਇਸ ਸਮਾਗਮ ਵਿਚ ਸ਼ਾਮੂਲੀਅਤ ਲਈ ਸਾਹਿਤ ਪ੍ਰੇਮੀਆਂ ਨੂੰ ਸੱਦਾ ਹੈ ਕਿ ਉਹ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਉਣ।