ਨਿਸ਼ਾਨ ਲਿਖਾਰੀ ਦੀ ਰਚਨਾ
ਮੇਰੇ ਮੋਢਿਆਂ ਉੱਤੇ ਰੱਖ ਹਥਿਆਰ ਚਲਾਉਂਦੇ ਨੇ ,
ਕਈ ਸੱਜਣ ਜੋ ਪਿੱਠ ਪਿੱਛੇ ਖੜ੍ਹ ਵਾਰ ਚਲਾਉਂਦੇ ਨੇ ,
ਕੀ ਲੈਣਾ ਤੇ ਸੁੱਤੀ ਯਾਰ ਜ਼ਮੀਰ ਜਗਾ ਕੇ ,
ਬੀਬੇ ਬੰਦੇ ਚੁੱਪ ਕਰਕੇ ਪਰਿਵਾਰ ਚਲਾਉਂਦੇ ਨੇ ,
ਭਲਾ ਦੇਸ਼ ਦਾ ਕੀ ਹੋਣਾ ਇਹ ਜਿਸ ਅੰਦਰ ,
ਸਾਧ, ਚੋਰ, ਕਾਤਿਲ ਰਲ ਕੇ ਸਰਕਾਰ ਚਲਾਉਂਦੇ ਨੇ ,
ਹਰ ਇੱਕ ਚੀਜ਼ ਵਿਕਾਊ ਹੈ ਵਿੱਚ ਮੀਡੀਆ ਵੀ ,
ਜੋ ਸਮੇਂ ਦੇ ਉਲਟਾ ਟੀ ਵੀ ਤੇ ਸਮਾਚਾਰ ਚਲਾਉਂਦੇ ਨੇ ,
ਰੀਸ ' ਨਿਸ਼ਾਨ ' ਨਹੀਂ ਹੌਣੀ ਤੈਥੋਂ ਯੋਧਿਆਂ ਦੀ ,
ਕੌਮ ਦੀ ਖਾਤਿਰ ਜੋ ਲਹੂ ਦੀ ਧਾਰ ਚਲਾਉਂਦੇ ਨੇ ,
...........ਨਿਸ਼ਾਨ ਲਿਖਾਰੀ
9781045672