ਕੈਨੇਡਾ 'ਚ ਸਤੀਸ਼ ਗੁਲਾਟੀ ਦੇ ਕਿਤਾਬੀ-ਅੱਡੇ ਤੇ ਹੋਈ ਉੱਜਲ ਦੋਸਾਂਝ ਦੀ ਜੀਵਨੀ ਦੀ ਘੁੰਡ-ਚੁਕਾਈ
ਸਰੀ , 22 ਜੂਨ, 2018 : ਕੈਨੇਡਾ ਦੇ ਬੀ ਸੀ ਸੂਬੇ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਫੈਡਰਲ ਮਨਿਸਟਰ ਉੱਜਲ ਦੋਸਾਂਝ ਦੀ ਜੀਵਨੀ ਦੇ ਪੰਜਾਬੀ ਵਿਚ ਛਪੇ ਅਨੁਵਾਦ " ਇਸਪਾਤੀ ਮਨੁੱਖ-ਉੱਜਲ ਦੋਸਾਂਝ " ਦੀ ਘੁੰਡ ਚੁਕਾਈ 21 ਜੂਨ ਨੂੰ ਸਰੀ ਵਿਚ ਸਤੀਸ਼ ਗੁਲਾਟੀ ਦੇ ਪੁਸਤਕ -ਅੱਡੇ ਤੇ ਹੋਈ . ਡਗ ਵੈਲਬੈਨਕਸ ਵੱਲੋਂ 'ਅਨਬਰੇਕਏਬਲ-ਉੱਜਲ ਦੋਸਾਂਝ' ਦੇ ਟਾਈਟਲ ਹੇਠ ਪ੍ਰਕਾਸ਼ਿਤ ਹੋਈ ਇਸ ਕਿਤਾਬ ਦੇ ਪੰਜਾਬੀ ਰੂਪ ਨੂੰ ਜਾਰੀ ਕਰਨ ਵੇਲੇ ਉੱਜਲ ਦੀ ਪਤਨੀ ਰੰਮੀ ਦੋਸਾਂਝ, ਚੇਤਨਾ ਪ੍ਰਕਾਸ਼ ਨੇ ਬਾਨੀ ਨਾਮੀ ਪਬਲਿਸ਼ਰ ਸਤੀਸ਼ ਗੁਲਾਟੀ , ਦਿੱਲੀ ਯੂਨੀਵਰਸਿਟੀ ਤੋਂ ਰਵੇਲ ਸਿੰਘ ,ਸਾਹਿਤ ਅਕਾਦਮੀ ਇਨਾਮ ਜੇਤੂ ਸਾਹਿਤਕਾਰ ਨਛੱਤਰ ਸਿੰਘ, ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ਬਲਜੀਤ ਬੱਲੀ , ਕੈਨੇਡਾ ਦੇ ਨਾਮੀ ਲੇਖਕ ਮੋਹਨ ਗਿੱਲ,ਇੰਦਰਜੀਤ ਕੌਰ , ਗੁਰਬਾਜ਼ ਬਰਾੜ , ਜਰਨੈਲ ਸੇਖਾ , ਸ੍ਰੀਮਤੀ ਅੰਜੂ ਗੁਲਾਟੀ , ਨਵਲਪ੍ਰੀਤ ਰੰਗੀ ਸੁਰਿੰਦਰ ਚੌਹਾਨ ਕਮਲਜੀਤ ,ਡਾ ਤਨਵੀਰ ਅਤੇ ਹੋਰ ਲੇਖਕ ਅਤੇ ਪੱਤਰਕਾਰ ਵੀ ਮੌਜੂਦ ਸਨ .
ਕੇ ਐਲ ਗਰਗ ਵੱਲੋਂ ਅਨੁਵਾਦ ਇਸ ਜੀਵਨੀ ਨੂੰ ਗੁਲਾਟੀ ਦੇ ਚੇਤਨਾ ਪ੍ਰਕਾਸ਼ਨ ਵੱਲੋਂ ਪਬਲਿਸ਼ ਕੀਤਾ ਗਿਆ ਹੈ .
ਚੇਤੇ ਰਹੇ ਕਿ ਇਸ ਜਗਾ ਤੇ ਗੁਲਾਟੀ ਨੇ ਹਰ ਸਾਲ ਵਾਂਗ ਇਸ ਵਾਰ ਵੀ ਕਿਤਾਬਾਂ ਦੀ ਸੇਲ-ਨੁਮਾਇਸ਼ ਲਾਈ ਹੋਈ ਹੈ ਜੋ ਕਿ ਜੁਲਾਈ ਮਹੀਨੇ ਤੱਕ ਚੱਲੇਗੀ . ਇਸ ਵਿਚ ਮੁੱਖ ਰੂਪ ਵਿਚ ਪੰਜਾਬੀ ਪੁਸਤਕਾਂ ਦਾ ਭੰਡਾਰ ਮੌਜੂਦ ਹੈ .