ਦਰਸ਼ਨ ਸਿੰਘ ਬਰਾੜ ਦਾ ਕਾਵਿ ਸੰਗ੍ਰਹਿ 'ਜਗਤ ਕਾਫ਼ਲਾ' ਲੋਕ ਅਰਪਣ
ਮਨਜੀਤ ਸਿੰਘ ਢੱਲਾ
ਜੈਤੋ, 6 ਮਈ 2024 : ਦੀਪਕ ਜੈਤੋਈ ਮੰਚ (ਰਜਿ:) ਜੈਤੋ ਵੱਲੋਂ ਇਕ ਸਾਹਿਤਕ ਸਮਾਗ਼ਮ ਇੱਥੋਂ ਦੇ ਪੈਨਸ਼ਨਰਜ਼ ਭਵਨ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਸੁਰਿੰਦਰਪ੍ਰੀਤ ਘਣੀਆਂ, ਤਰਸੇਮ ਨਰੂਲਾ, ਸਾਧੂ ਰਾਮ ਸ਼ਰਮਾ, ਮੇਜਰ ਸਿੰਘ ਬਰਾੜ, ਤੇਜਾ ਸਿੰਘ ਬਰਾੜ ਤੇ ਦਰਸ਼ਨ ਸਿੰਘ ਬਰਾੜ ਸੁਸ਼ੋਭਿਤ ਸਨ। ਇਸ ਮੌਕੇ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਕਾਵਿ ਪੁਸਤਕ 'ਜਗਤ ਕਾਫ਼ਲਾ' ਲੋਕ ਅਰਪਣ ਕੀਤੀ ਗਈ।
ਉੱਘੇ ਸ਼ਾਇਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਸੁਰਿੰਦਰਪ੍ਰੀਤ ਘਣੀਆਂ ਨੇ ਪੁਸਤਕ ਬਾਰੇ ਚਰਚਾ ਕਰਦਿਆ ਕਿਹਾ ਕਿ ਦਰਸ਼ਨ ਸਿੰਘ ਬਰਾੜ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਪੱਖੋਂ ਵੰਨਗੀ ਤੇ ਨਵੀਨਤਾ ਹੈ। ਲੇਖਕ ਕੋਲ ਜ਼ਿੰਦਗੀ ਦਾ ਵਸੀਹ ਅਨੁਭਵ ਹੈ ਜਿਸ ਨੂੰ ਉਸ ਨੇ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ ਪਰ ਰੂਪਕ ਪੱਖ ਤੋਂ ਸੁਚੇਤ ਹੋਣ ਦੀ ਲੋੜ ਹੈ।
ਸੁੰਦਰ ਪਾਲ ਪ੍ਰੇਮੀ, ਤਰਸੇਮ ਨਰੂਲਾ ਤੇ ਮੇਜਰ ਸਿੰਘ ਬਰਾੜ ਨੇ ਵੀ ਪੁਸਤਕ ਬਾਰੇ ਆਪਣੀ ਰਾਇ ਸਾਂਝੀ ਕਰਦਿਆਂ ਇਸ ਨੂੰ ਲੇਖਕ ਦੀ ਚੰਗੀ ਤੇ ਨਿੱਗਰ ਸ਼ੁਰੂਆਤ ਦੱਸਿਆ।
ਪੁਸਤਕ ਦੇ ਲੇਖਕ ਦਰਸ਼ਨ ਸਿੰਘ ਬਰਾੜ ਨੇ ਕਿਤਾਬ ਬਾਰੇ ਪੇਸ਼ ਕੀਤੇ ਗਏ ਵਿਚਾਰਾਂ ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੁਲਾਰਿਆਂ ਵੱਲੋਂ ਪੇਸ਼ ਨਿੱਗਰ ਸੁਝਾਅ ਅਗਲੀ ਸਿਰਜਣਾਂ ਲਈ ਰਾਹ ਦਸੇਰਾ ਬਣਨਗੇ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮਲਕੀਤ ਕਿੱਟੀ, ਮੇਲਾ ਰਾਮ, ਸਿਕੰਦਰ ਚੰਦਭਾਨ, ਸੁਖਜਿੰਦਰ ਮੁਹਾਰ, ਹਰਭਗਵਾਨ ਕਰੀਰਵਾਲੀ, ਮੀਤ ਬਠਿੰਡਾ, ਸੁੰਦਰਪਾਲ ਪ੍ਰੇਮੀ, ਸੁੰਦਰ ਸਿੰਘ ਬਾਜਾਖ਼ਾਨਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਭੁਪਿੰਦਰ ਸਰਵੇਅਰ, ਹਰਮੇਲ ਪਰੀਤ, ਸੁਰਿੰਦਰਪ੍ਰੀਤ ਘਣੀਆਂ, ਤਰਸੇਮ ਨਰੂਲਾ ਆਦਿ ਨੇ ਵੱਖ ਵੱਖ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਮਂਚ ਵੱਲੋਂ ਸੁਰਿੰਦਰਪਾਲ ਘਣੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਹਰਮੇਲ ਪਰੀਤ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਰਾਮੇਆਣਾ, ਨਰਿੰਦਰਪਾਲ ਸਿੰਘ ਮਾਨ, ਤ੍ਰਿਲੋਕੀ ਵਰਮਾ, ਪਰਮਜੀਤ ਸਿੰਘ ਗਿੱਦੜਬਾਹਾ, ਦੌਲਤ ਸਿੰਘ ਅਨਪੜ੍ਹ, ਬਲਦੇਵ ਕਿਸ਼ਨ ਆਦਿ ਹਾਜ਼ਰ ਸਨ।