ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬੀ ਸਹਿਤ ਅਕਾਦਮੀ ਦੇ ਸਹਿਯੋਗ ਨਾਲ ਬਹੁ -ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ
ਰਵੀ ਜੱਖੂ
ਚੰਡੀਗੜ੍ਹ 10 ਦਸੰਬਰ 2023 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਇੱਕ ਬਹੁ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਆਪਣੇ ਸੁਆਗਤੀ ਸ਼ਬਦਾਂ ਵਿਚ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਕਵਿਤਾ ਦੇ ਮਾਧਿਅਮ ਨਾਲ ਆਪਣੇ ਸੂਖਮ ਅਨੁਭਵ ਸਹਿਜੇ ਜ਼ਾਹਿਰ ਕੀਤੇ ਜਾ ਸਕਦੇ ਹਨ।
ਕਵੀ ਦਰਬਾਰ ਦਾ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਵਿਤਾ ਦੀ ਆਮਦ ਕੁਦਰਤ ਦੀ ਅਨਮੋਲ ਬਖਸ਼ਿਸ਼ ਹੈ ਜੋ ਮੀਂਹ ਦੀਆਂ ਕਣੀਆਂ ਵਾਂਗੂੰ ਆ ਉਤਰਦੀ ਹੈ।
ਜਿਨ੍ਹਾਂ ਉੱਘੇ ਕਵੀਆਂ ਨੇ ਇਸ ਮੌਕੇ ਖੂਬਸੂਰਤ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲੁਆਈ ਉਹਨਾਂ ਵਿੱਚ ਸੁਰਜੀਤ ਕੌਰ ਬੈਂਸ, ਰਾਜਿੰਦਰ ਕੌਰ, ਜਤਿਨ ਸਲਵਾਨ, ਡਾ. ਗੁਰਮਿੰਦਰ ਸਿੱਧੂ, ਸਿਰੀ ਰਾਮ ਅਰਸ਼, ਰਮਨ ਸੰਧੂ, ਸੁਰਿੰਦਰ ਬਾਂਸਲ,ਮਨਜੀਤ ਕੌਰ ਮੀਤ, ਮਨਜੀਤ ਕੌਰ ਮੁਹਾਲੀ, ਸਿਮਰਜੀਤ ਕੌਰ ਗਰੇਵਾਲ, ਡਾ. ਨੀਨਾ ਸੈਣੀ, ਲਿੱਲੀ ਸਵਰਨ, ਸੁਨੈਨੀ ਸ਼ਰਮਾ, ਬਬੀਤਾ ਸਾਗਰ, ਗੁਰਨੀਤ ਕੌਰ, ਸੁਖਵਿੰਦਰ ਸਿੰਘ ਸਿੱਧੂ, ਸ਼ੀਨੂ ਵਾਲੀਆ, ਜਗਦੀਪ ਕੌਰ ਨੂਰਾਨੀ, ਸੋਹਣ ਸਿੰਘ ਬੈਨੀਵਾਲ, ਸਤਪਾਲ ਸਿੰਘ, ਰਜਿੰਦਰ ਕੌਰ ਸਰਾਓ, ਸੁਰਜੀਤ ਸਿੰਘ ਧੀਰ, ਰਜਿੰਦਰ ਸਿੰਘ ਧੀਮਾਨ, ਪਾਲ ਅਜਨਬੀ, ਪ੍ਰੋ: ਕਮਲਜੀਤ ਸਿੰਘ, ਧਿਆਨ ਸਿੰਘ ਕਾਹਲੋਂ, ਪਰਮਜੀਤ ਕੌਰ ਪਰਮ, ਸੁਰਿੰਦਰ ਕੁਮਾਰ, ਪਰਮਿੰਦਰ ਸੋਨੀ, ਸ਼ਾਇਰ ਭੱਟੀ, ਵਰਿੰਦਰ ਸਿੰਘ ਚੱਠਾ, ਨਵਨੀਤ ਕੌਰ ਮਠਾੜੂ, ਚੇਤਨਾ ਗਿੱਲ, ਅਸ਼ਵਨੀ, ਡਾ਼ ਸੁਰਿੰਦਰ ਗਿੱਲ, ਇੰਦਰਜੀਤ, ਗੋਰਾ ਹੁਸ਼ਿਆਰਪੁਰੀ, ਸੁਖਵਿੰਦਰ ਸਿੰਘ, ਬਾਬੂ ਰਾਮ ਦੀਵਾਨਾ, ਤਿਲਕ ਸੇਠੀ, ਹਰਭਜਨ ਕੌਰ ਢਿੱਲੋਂ, ਮਲਕੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਇੰਦਰਜੀਤ ਸਿੰਘ, ਦਰਸ਼ਨ ਤਿਊਣਾ, ਲਾਭ ਸਿੰਘ ਲਹਿਲੀ ਤੇ ਹੋਰਨਾਂ ਨੇ ਖੂਬ ਰੰਗ ਬਨ੍ਹਿਆ।
ਪ੍ਰਸਿੱਧ ਗਾਇਕਾ ਰਿੰਕੂ ਕਾਲੀਆ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ 'ਯਾਰੜਿਆ ਵੇ ਰੱਬ ਕਰਕੇ' ਆਪਣੀ ਖੂਬਸੂਰਤ ਆਵਾਜ਼ ਵਿਚ ਗਾ ਕੇ ਵਧੀਆ ਮਾਹੌਲ ਸਿਰਜਿਆ। ਪ੍ਰਧਾਨਗੀ ਮੰਡਲ ਵਿਚ ਮੋਜੂਦ ਉੱਘੇ ਹਿੰਦੀ ਕਵੀ ਬਾਲ ਕ੍ਰਿਸ਼ਨ ਗੁਪਤਾ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਪਣੀ ਕਵਿਤਾ ਸੁਣਾਈ।
ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸੁਭਾਸ਼ ਭਾਸਕਰ ਨੇ ਭਗਤ ਸਿੰਘ ਬਾਰੇ ਆਪਣੀ ਕਵਿਤਾ ਸੁਣਾਂਉਦਿਆਂ ਕਿਹਾ ਕਿ ਇਹੋ ਜਿਹੇ ਮੰਚ ਚੰਗੀ ਕਵਿਤਾ ਰਚਨ ਵਾਲਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ।
ਉਰਦੂ ਦੇ ਉੱਘੇ ਸ਼ਾਇਰ ਸ਼ਮਸ ਤਬਰੇਜ਼ੀ ਨੇ ਬਹੁਤ ਖੂਬਸੂਰਤ ਸ਼ਿਅਰਾਂ ਦੇ ਹਵਾਲੇ ਨਾਲ ਸ਼ਾਇਰੀ, ਅਲਫ਼ਾਜ਼ ਤੇ ਅਦਬ ਦੀ ਗੱਲ ਕੀਤੀ ਕਿ ਕਿਵੇਂ ਚੰਗੀ ਲੇਖਣੀ ਸਾਡੀ ਸ਼ਖ਼ਸੀਅਤ ਨੂੰ ਬਦਲਣ ਦੇ ਸਮਰੱਥ ਹੁੰਦੀ ਹੈ।
ਆਪਣੇ ਧੰਨਵਾਦੀ ਸ਼ਬਦਾਂ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਇਸ ਸਮਾਗਮ ਨੂੰ ਵਿਲੱਖਣ ਦੱਸਿਆ।
ਇਸ ਮੌਕੇ ਸ਼ਾਮਿਲ ਹੋਰ ਅਦਬ ਦੇ ਕਦਰਦਾਨਾਂ ਵਿਚ ਪ੍ਰੋ: ਦਿਲਬਾਗ ਸਿੰਘ, ਅਮਰਜੀਤ ਸਿੰਘ, ਐਸ. ਐਸ. ਸਵਰਨ, ਡਾ. ਬਲਦੇਵ ਸਿੰਘ ਖਹਿਰਾ, ਜੋਗਿੰਦਰ ਸਿੰਘ ਜੱਗਾ, ਊਸ਼ਾ ਰਾਣੀ, ਪ੍ਰੀਤਮ ਸਿੰਘ ਰੁਪਾਲ, ਡਾ. ਹਰਬੰਸ ਕੌਰ ਗਿੱਲ, ਡਾ਼ ਗੁਰਦੇਵ ਸਿੰਘ ਗਿੱਲ, ਅਜਾਇਬ ਸਿੰਘ ਔਜਲਾ, ਪ੍ਰਦੀਪ ਸ਼ਰਮਾ, ਕੁਲਦੀਪ ਅੱਤਰੀ, ਸਤੀਸ਼ ਕੁਮਾਰ ਤੇ ਸੋਹਣ ਲਾਲ ਮੋਜੂਦ ਸਨ।