ਧਰਮ ਦੀਆਂ ਸਿੱਖਿਆਵਾਂ ਤੇ ਬਾਣੀ ਨਾਲ ਜੁੜਣ ਦੀ ਲੋੜ - ਕੁਲਤਾਰ ਸਿੰਘ ਸੰਧਵਾਂ, ਤਿੰਨ ਖੋਜ ਪੁਸਤਕਾਂ ਲੋਕ ਅਰਪਣ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ
ਅੰਮ੍ਰਿਤਸਰ, 10 ਫਰਵਰੀ, 2023 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ “ਸੂਰਬੀਰਤਾ ਤੇ ਸਿਦਕ ਦੀ ਲਾਸਾਨੀ ਦਾਸਤਾਨ : ਚਾਰ ਸਾਹਿਬਜਾਦਿਆਂ ਦੀ ਸ਼ਹਾਦਤ’’ ਵਿਸ਼ੇ ਤੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ ਅਤੇ ਇਸ ਮੌਕੇ ਕੇਂਦਰ ਵੱਲੋਂ ਪ੍ਰਕਾਸ਼ਿਤ ਤਿੰਨ ਖੋਜ ਪੁਸਤਕਾਂ ਵੀ ਲੋਕ ਅਪਰਣ ਕੀਤੀਆਂ ਗਈਆਂ।
ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ, ਸ. ਕੁਲਤਾਰ ਸਿੰਘ ਸੰਧਵਾਂ ਇਸ ਮੌਕੇ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਮੌਕੇ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ ਵਿਧਾਨ ਸਭਾ, ਪੰਜਾਬ ਨੇ ਸ੍ਰੀ ਗੁਰੂ ਗੋੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨ, ਅੰਮ੍ਰਿਤ ਵੇਲੇ ਦੀ ਸੰਭਾਲ ਅਤੇ ਗੁਰਬਾਣੀ ਦੇ ਲੜ੍ਹ ਲੱਗਣ ਲਈ ਪ੍ਰੇਰਿਆ।
ਆਰੰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਅਮਰਜੀਤ ਸਿੰਘ ਨੇ ਸੈਮੀਨਾਰ ਬਾਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਦਘਾਟਨੀ ਸ਼ਬਦ ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਵੱਲੋਂ ਪੇਸ਼ ਕੀਤੇ ਗਏ। ਉਹਨਾਂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਨੈਕ ਵਲੋਂ ਯੂਨੀਵਰਸਿਟੀ ਨੂੰ ਦੇਸ਼ ਭਰ ਵਿਚੋਂ ਦੂਜਾ ਸਥਾਨ ਹਾਸਲ ਹੋਇਆ ਹੈ ਤੇ ਮਾਕਾ ਟਰਾਫੀ 24ਵੀਂ ਵਾਰ ਜਿੱਤ ਕੇ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿਚ ਵੀ ਕੀਰਤੀਮਾਨ ਸਥਾਪਿਤ ਕੀਤਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਯੂਨੀਵਰਸਿਟੀ ਦੀ ਸੁਯੋਗ ਅਗਵਾਈ ਕਰ ਰਹੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੂੰ ਜਾਂਦਾ ਹੈ।
ਸੈਮੀਨਾਰ ਦੇ ਪਹਿਲੇ ਬੁਲਾਰੇ ਡਾ. ਪ੍ਰਭਜੋਤ ਕੌਰ (ਚੰਡੀਗੜ੍ਹ) ਸਾਬਕਾ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ ਨੇ ਅੱਲਾ ਯਾਰ ਖਾਂ ਜੋਗੀ ਅਤੇ ਦੁੰਨਾ ਸਿੰਘ ਹੰਡੂਰੀਆ ਦੇ ਭਾਵਪੂਰਤ ਹਵਾਲਿਆਂ ਨਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਪ੍ਰਸੰਗ ਨੂੰ ਪੇਸ਼ ਕੀਤਾ। ਦੂਸਰੇ ਬੁਲਾਰੇ ਪ੍ਰੋ. (ਡਾ.) ਜਸਬੀਰ ਸਿੰਘ ਸਾਬਰ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਇਤਿਹਾਸਕ ਮਹੱਤਤਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਇਸ ਉਪਰੰਤ ਸਪੀਕਰ ਵਿਧਾਨ ਸਭਾ ਪੰਜਾਬਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ਿਤ ਤਿੰਨ ਖੋਜ ਪੁਸਕਤਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਦੇ ਦਰਸ਼ਨ’ ਭਾਗ ਦੂਜਾ (ਪ੍ਰੋ. ਅਮਰ ਸਿੰਘ), 1947 ਦੇ ਪੰਜਾਬ ਬਟਵਾਰੇ ਦੇ ਅੱਖੀਂ ਡਿੱਠੇ ਵਾਕਿਆਤ- ਚਸ਼ਮਦੀਦਾਂ ਦੀ ਜ਼ੁਬਾਨੀ, ਭਾਗ ਪਹਿਲਾ (ਡਾ. ਸੁਖਪਾਲ ਸਿੰਘ, ਡਾ ਹਰਜੀਤ ਸਿੰਘ, ਚਰਨਜੀਤ ਸਿੰਘ), ਭਾਈ ਗੁਰਦਾਸ ਐਨ ਇੰਗਲਿਸ ਅਡੈਪਟੇਸ਼ਨ ਆਫ ਹਿਜ਼ ਵਾਰਜ਼ - ਵੌਲ.1 (ਭਹੳ ਿਘੁਰਦੳਸ ਅਨ ਓਨਗਲਸਿਹ ਅਦੳਪਟੳੋਿਨ ੋਡ ੍ਹਸਿ ੜੳਰਸ- ੜੋਲ. ੀ) (ਪ੍ਰੋ.ਧਰਮ ਸਿੰਘ ਪਟਿਆਲਾ) ਨੂੰ ਲੋਕ ਅਪਰਨਕੀਤਾ।
ਇਸ ਤੋਂ ਇਲਾਵਾ ਸੰਧਵਾਂ ਸਾਹਿਬ ਨੇ ਕੇਂਦਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ `ਸ੍ਰੀ ਗੁਰੂ ਤੇਗ ਬਹਾਦਰ ਜੀ: ਟਰੈਵਲਜ਼ ਐਂਡ ਰੈਲਿਕਜ਼` (ਸ਼ਰ ਿਘੁਰੁ ਠੲਗਹ ਭੳਹੳਦੁਰ ਜ:ਿ ਠਰੳਵੲਲਸ ਅਨਦ ੍ਰੲਲਚਿਸ) ਪੁਸਤਕ ਦੀ ਲੋਕ ਅਰਪਨ ਕਰਨ ਦੀ ਰਸਮ ਮੌਕੇ ਕੇਂਦਰ ਨੂੰ ਐਲਾਨੀ ਪੰਜ ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈੱਕ ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਨੂੰ ਭੇਂਟ ਕੀਤਾ।
ਇਸ ਉਪਰੰਤ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਂ, ਡਾ. ਜਸਬੀਰ ਸਿੰਘ ਸਾਬਰ ਅਤੇ ਡਾ. ਪ੍ਰਭਜੋਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।