ਅਸ਼ੋਕ ਚਟਾਨੀ ਦੀ ਪੁਸਤਕ " ਰੁੱਤ ਉਦਾਸ ਹੈ" ਲੋਕ ਹਵਾਲੇ ਤੇ ਕਵੀ ਦਰਬਾਰ
ਗਿਆਨ ਸਿੰਘ
ਮੋਗਾ 16 ਮਈ 2023 - ਕੁਦਰਤਵਾਦੀ ਸਰਬਸਾਂਝਾ ਮੰਚ ਅਤੇ ਪ੍ਰਗਤੀਸੀਲ ਲੇਖਕ ਸੰਘ ਮੋਗਾ ਵਲੋੰ ਕਹਾਣੀਕਾਰ,ਕਵੀ ਤੇ ਪਰੰਪਰਾਵਾਦੀ ਲੇਖਕ ਸ੍ਰੀ ਅਸੋਕ ਚਟਾਨੀ ਦੇ ਕਾਵਿ ਸੰਗ੍ਰਹਿ " ਰੁੱਤ ਉਦਾਸ ਹੈ" ਲੋਕ ਅਰਪਣ ਕਰਨ ਲਈ ਫਰੀਡਮ ਫਾਈਟਰ ਭਵਨ ਮੋਗਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਉਘੇ ਸਾਹਿਤਕਾਰ ਡਾ ਸੁਰਜੀਤ ਬਰਾੜ, ਕੈਪਟਨ ਜਸਵੰਤ ਸਿੰਘ ਸ੍ਰੀ ਅਸੋਕ ਚਟਾਨੀ ਅਤੇ ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਸ ਗੁਰਚਰਨ ਸਿੰਘ ਸੰਘਾ ਸਾਮਲ ਸਨ।
ਪ੍ਰੋਗਰਾਮ ਦਾ ਆਰੰਭ ਮਾਸਟਰ ਪ੍ਰੇਮ ਦੇ ਗੀਤ ਨਾਲ ਹੋਇਆ ਤੇ ਮਗਰੋ ਅਵਤਾਰ ਸਮਾਲਸਰ ਨੇ ਗੀਤ ਰਾਂਹੀ ਹਾਜਰੀ ਲਗਵਾਈ। ਕਾਵਿ ਸੰਗ੍ਰਿਹ "ਰੁੱਤ ਉਦਾਸ ਹੈ" ਬਾਰੇ ਵਿਚਾਰ ਚਰਚਾ ਸੁਰੂ ਕਰਦਿਆਂ ਡਾਕਟਰ ਸੁਰਜੀਤ ਬਰਾੜ ਨੇ ਕਿਹਾ ਕਿ ਬਦਲ ਰਹੀਆਂ ਸਥਿਤੀ ਵਿਚ ਵਾਤਾਵਰਣ ਅਤੇ ਹੋਰ ਮਸਲਿਆਂ ਨਾਲ ਸਬੰਧਤ ਕਵਿਤਾਵਾਂ ਲਿਖ ਕੇ ਨਵੇਕਲੀ ਪਿਰਤ ਪਾਈ। ਉਹਨਾਂ ਕਿਹਾ ਲੇਖਕਾਂ ਨੂੰ ਲਿਖਣ ਸਮੇ ਸਮਾਜਿਕ ਮਸਲਿਆਂ ਦੀ ਆਵਾਜ਼ ਨੂੰ ਕਲਮਬੰਦ ਕੀਤਾ ਜਾਵੇ। ਉਹਨਾਂ ਕਿਹਾ ਚਟਾਨੀ ਦੀਆਂ ਕਵਿਤਾਵਾਂ ਦੀ ਗੁਣਵੱਤਾ ਬਿਆਨ ਕਰਨ ਲਈ ਸਮਾਂ ਲਗੇਗਾ।
ਡਾ ਬਰਾੜ ਨੇ ਕਿਹਾ ਕਿ ਚਟਾਨੀ ਦੀਆਂ ਪਹਿਲੀਆਂ ਪੁਸਤਕਾਂ ਅਜੋਕੇ ਸਮੇ ਅਤੇ ਹਾਲਾਤਾਂ ਦੀ ਤਰਜਮਾਨੀ ਕਰਨ ਵਾਲੀਆਂ ਹਨ। ਗੁਰਚਰਨ ਸਿੰਘ ਸੰਘਾ,ਕੈਪਟਨ ਜਸਵੰਤ ਸਿੰਘ, ਮਾਸਟਰ ਗੁਰਚਰਨ ਸਿੰਘ ਢੁੱਡੀਕੇ, ਹਰਪ੍ਰੀਤ ਸਿੰਘ ਢੁੱਡੀਕੇ ਨੇ ਚਟਾਨੀ ਦੀ ਲਿਖਣ ਕਲਾ ਦੀ ਤਾਰੀਫ ਕੀਤੀ। ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਚਟਾਨੀ ਵਲੋ ਹਰ ਖੇਤਰ ਨਾਲ ਸਬੰਧਤ ਰਚਨਾਵਾਂ ਲਿਖੀਆਂ ਹਨ।
ਉਹਨਾਂ ਕਿਹਾ ਕਿ ਸਮਾਜਿਕ ਮੁੱਦਿਆਂ ਬਾਰੇ ਚਟਾਨੀ ਦੀ ਬੁਲੰਦ ਆਵਾਜ ਹੈ।ਇਸ ਮੌਕੇ ਹੋਏ ਕਵੀ ਦਰਬਾਰ ਵਿਚ ਬੇਅੰਤ ਕੌਰ ਗਿੱਲ, ਡਾ ਸਰਬਜੀਤ ਕੌਰ ਬਰਾੜ, ਪਰਮਜੀਤ ਸਿੰਘ ਚੂਹੜਚੱਕ, ਭੁਪਿੰਦਰ ਸਿੰਘ ਜੋਗੇਵਾਲਾ, ਕੈਪਟਨ ਜਸਵੰਤ ਸਿੰਘ ਧਰਮਕੋਟ, ਡਾ ਹਰਭਜਨ ਨਾਗਰਾ, ਦਿਲਬਾਗ ਬੁੱਕਣਵਾਲਾ, ਜੰਗੀਰ ਖੋਖਰ, ਡਾ ਮਨੋਜ ਫਗਵਾੜਵੀ, ਨਰਿੰਦਰ ਰੋਹੀ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਸਮਾਗਮ ਵਿੱਚ ਰਛਪਾਲ ਸਿੰਘ ਚੰਨੂਵਾਲਾ, ਤਰਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਸੂਬੇਦਾਰ ਮੰਗਲ ਸਿੰਘ ਤੇ ਸੁਖਮੰਦਰ ਤਾਰੇਵਾਲਾ ਵੀ ਸਾਮਲ ਸਨ। ਮੰਚ ਦਾ ਸੰਚਾਲਨ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਅਤੇ ਮਾਸਟਰ ਪ੍ਰੇਮ ਨੇ ਬਾਖੂਬੀ ਕੀਤਾ।