ਕ੍ਰਾਂਤੀਕਾਰੀ ਲੇਖਕ ਕਾ. ਬਾਰੂ ਸਤਵਰਗ ਦਾ ਗੀਤ 'ਹੋਕਾ' ਸਾਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਲੀਜ਼
ਦਲਜੀਤ ਕੌਰ
ਬਰਨਾਲਾ, 12 ਮਈ, 2023: ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬਰਨਾਲਾ ਵਿਖੇ ਕ੍ਰਾਂਤੀਕਾਰੀ ਲੇਖਕ ਅਤੇ ਕਾਰਕੁੰਨ ਕਾਮਰੇਡ ਬਾਰੂ ਸਤਵਰਗ ਜੀ ਦਾ ਇਨਕਲਾਬੀ ਗੀਤ 'ਹੋਕਾ' ਲੋਕ ਅਰਪਣ ਲੋਕ ਕੀਤਾ ਗਿਆ। ਇਸ ਗੀਤ ਦੇ ਬੋਲਾਂ ਨੂੰ ਰੋਹਲੀ ਅਵਾਜ਼ ਜਗਸੀਰ ਮਹਿਰਾਜ ਨੇ ਅਤੇ ਸੰਗੀਤਕ ਲੈਅ ਸ਼੍ਰੀ ਵਿਕਾਸ ਸ਼ਰਮਾ ਜੀ ਨੇ ਦਿੱਤੀ। ਇਸ ਸਮੇਂ ਉੱਘੇ ਰੰਗਕਰਮੀ ਵਿੰਦਰ ਠੀਕਰੀਵਾਲਾ, ਅਰਮਾਨ ਭੋਤਨਾ, ਰਣਜੀਤ ਕੁਮਾਰ ਚੀਮਾ, ਲਖਵਿੰਦਰ ਲੱਖਾ, ਸੰਗੀਤਕਾਰ ਵਿਕਾਸ ਸ਼ਰਮਾ, ਮਾ. ਉੱਘੇ ਸਾਹਿਤਕਾਰ ਰਾਮ ਸਰੂਪ ਸ਼ਰਮਾ, ਮਾ.ਕਰਮਜੀਤ (ਜੱਗੀ) ਭੋਤਨਾ, ਡਾ.ਹਰਭਗਵਾਨ, ਕਵੀ ਹਾਕਮ ਸਿੰਘ ਨੂਰ, ਬਿੰਦਰ ਭੋਤਨਾ ਅਤੇ ਸੀਨੀਅਰ ਲੇਖਕ ਜਗਤਾਰ ਸਿੰਘ ਬੈਂਸ ਹਾਜ਼ਰ ਸਨ।
ਇਹ ਸਮੇਂ ਬਿੰਦਰ ਠੀਕਰੀਵਾਲਾ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ। ਇਸ ਵਡੇਰੇ ਅਤੇ ਵਧੀਆ ਕਾਰਜ ਨੂੰ ਕਰਨ ਵਾਲੀ ਮਾ.ਕਰਮਜੀਤ (ਜੱਗੀ ਭੋਤਨਾ) ਜੀ ਦੀ ਟੀਮ ਨੂੰ ਵਧਾਈ ਦਿੰਦਿਆਂ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ ਨੂਰ ਵੱਲੋਂ ਕਾ.ਬਾਰੂ ਸਤਵਰਗ ਜੀ ਦੀ ਜੀਵਨ ਸੋਚ, ਸੰਘਰਸ਼ ਅਤੇ ਸਿਦਕ ਨੂੰ ਸਲਾਮ ਕਰਦਿਆਂ ਉਹਨਾਂ ਦੁਆਰਾ ਬਤੌਰ ਇੱਕ ਸੱਚੇ-ਸੁੱਚੇ ਕਮਿਊਨਿਸਟ ਇਨਕਲਾਬੀ ਦੇ ਤੌਰ 'ਤੇ ਘਾਲੀਆਂ ਘਾਲਨਾਵਾਂ ਬਾਰੇ ਚਾਨਣਾ ਪਾਇਆ ਹੈ। ਜਗਤਾਰ ਸਿੰਘ ਬੈਂਸ ਨੇ ਬਾਰੂ ਜੀ ਦੁਆਰਾ ਲਿਖੇ ਦੁਆਰਾ ਲਿਖੇ ਸ਼ਾਹਕਾਰ ਸਾਹਿਤ ਦੇ ਮਨੋਰਥ ਨੂੰ ਲੋਕਾਂ ਨਾਲ ਸਾਂਝਾ ਕੀਤਾ ਨੂੰ ਗਿਆ। ਸ੍ਰੀ ਰਾਮ ਸਰੂਪ ਸ਼ਰਮਾ ਜੀ ਨੇ ਕਿਹਾ ਕਿ ਸਮੂਹ ਕਿਰਤੀ ਲੋਕਾਂ ਨੂੰ ਇਹ ਗੀਤ ਸੁਣਨਾ ਚਾਹੀਦਾ ਹੈ ਇਹ ਗੀਤ ਯੂ-ਟਿਊਬ ਚੈਨਲ armaan bhotna ਤੇ hoka song ਸਰਚ ਕਰਕੇ ਸੁਣ ਸਕਦੇ ਹੋ। ਆਗੂਆਂ ਕਿਹਾ ਕਿ ਗੀਤ ਦੇ ਬੋਲਾਂ
'ਜੇ ਅਣਖਾਂ ਨਾਲ ਜਿਉਣਾ ਚਾਹੁੰਨੈਂ
ਤਾਂ ਸੁਣ ਵੇ ਧਰਤ ਦਿਆ ਲੋਕਾ
ਤਾਣ ਕੇ ਸੀਨਾ ਮੁੱਕਾ ਵੱਟਕੇ
ਜੱਗ ਵਿੱਚ ਦੇ ਕੇ ਹੋਕਾ...
ਭਗਤ ਸਰਾਭਿਆਂ ਦੇ ਰਾਹ ਵੱਲ ਨੂੰ,
ਆਖਰ ਮੁੜਨਾ ਪੈਣਾ ਏ
ਇਹ ਪੰਧ ਲੰਮੇਰਾ ਮੰਜ਼ਿਲ ਦਾ,
ਕੰਡਿਆਂ 'ਤੇ ਤੁਰਨਾ ਪੈਣਾ ਏ....
ਆਪਣੇ ਆਪ ਹੀ ਨਵਾਂ ਲੋਕਪੱਖੀ ਪ੍ਰਬੰਧ ਸਿਰਜਣ ਵੱਲ ਬਹੁਤ ਕੁੱਝ ਕਹਿੰਦਾ ਹੈ। ਇਸ ਲਈ ਕਿ ਬਾਰੂ ਸਤਵਰਗ ਦੀ ਰਚਨਾ ਨੂੰ ਰਲੀਜ ਕਰਦਿਆਂ ਮਾਣ ਮਹਿਸੂਸ ਕੀਤਾ।