ਸ੍ਗੁਰਮੁੱਖ ਨਿਹਾਲ ਸਿੰਘ ਦੀ ਪੁਸਤਕ "ਰਾਜਨੀਤੀ ਵਿਗਿਆਨ ਅਤੇ ਸੰਗਠਨ ਦੇ ਮੂਲ ਸਿਧਾਂਤ" ਦੀ ਕੀਤੀ ਗਈ ਸਮੀਖਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਅਕਤੂਬਰ ,2024 : ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸਾਂ ਤੇ ਪ੍ਰਿੰਸੀਪਲ ਵਨੀਤਾ ਅਨੰਦ ਦੀ ਅਗਵਾਈ ਵਿਚ ਬੀ.ਏ/ ਬੀ.ਕਾਮ ਭਾਗ ਪਹਿਲਾ, ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਲਈ ਸ੍ਰੀ ਗੁਰਮੁਖ ਨਿਹਾਲ ਸਿੰਘ ਦੀ ਪੁਸਤਕ ਰਾਜਨੀਤੀ ਵਿਗਿਆਨ ਅਤੇ ਸੰਗਠਨ ਦੇ ਮੂਲ ਸਿਧਾਂਤ ਦੀ ਸਮੀਖਿਆ ਕੀਤੀ ਗਈ । ਇਸ ਪੁਸਤਕ ਸਮੀਖਿਆ ਵਿਚ ਪ੍ਰੋ: ਵਿਪਨ ਕੁਮਾਰ ਅਤੇ ਡਾ: ਦਿਲਰਾਜ ਕੌਰ ਨੇ ਵਿਦਿਆਰਥੀਆਂ ਨੂੰ ਰਾਜਨੀਤੀ ਵਿਗਿਆਨ ਦਾ ਅਰਥ , ਪ੍ਰਕ੍ਰਿਤੀ , ਖੇਤਰ , ਉਸ ਦੀਆਂ ਅਧਿਐਨ ਪੱਧਤੀਆਂ ,ਉਸ ਦੇ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧਾਂ ,ਪ੍ਰਭੂਸੱਤਾ ਕਾਨੂੰਨ , ਰਾਜ , ਨਾਗਰਿਕਤਾ , ਅਧਿਕਾਰ , ਕਰਤੱਵ, ਰਾਜ ਅਤੇ ਸ਼ਾਸਨ ਦੇ ਵਰਗੀਕਰਨ ਬਾਰੇ ਵਿਸਥਾਰ ਵਿਚ ਦੱਸਿਆ। ਪ੍ਰੋ: ਬੋਬੀ ਅਤੇ ਪ੍ਰੋ: ਅਮਿਤ ਕੁਮਾਰ ਯਾਦਵ ਨੇ ਵਿਦਿਆਰਥੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਪਾਲਿਕਾ ਦੇ ਕਾਰਜਾਂ ,ਸ਼ਾਸਨ ਪ੍ਰਣਾਲੀ ਦੇ ਤੁਲਨਾਤਮਕ ਅਧਿਐਨ , ਸ਼ਕਤੀਆਂ ਦੀ ਅਲਹਿਦਗੀ ਅਤੇ ਰਾਜਨੀਤਿਕ ਦਲਾਂ, ਦਬਾਬ ਸਮੂਹਾਂ ਅਤੇ ਹਿੱਤ ਸਮੂਹਾਂ ਬਾਰੇ ਵਿਸਥਾਰ ਵਿਚ ਦੱਸਿਆ। ਪ੍ਰੋ : ਸ਼ਰਨਦੀਪ ਅਤੇ ਪ੍ਰੋ: ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਥਾਨਕ ਸਵੈ ਸ਼ਾਸਨ , ਜਨਮਤ, ਸਾਮਰਾਜਵਾਦ, ਉਪਨਿਵੇਸ਼ਵਾਦ , ਨਵ ਉਪ ਨਿਵੇਸ਼ਵਾਦ ਅਤੇ ਸਾਂਝੀ ਵਿਸਵ ਵਿਵਸਥਾ ਬਾਰੇ ਵਿਸਥਾਰ ਵਿੱਚ ਦੱਸਿਆ l ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ਵਿਚ ਕਿਹਾ ਕਿ ਰਾਜਨੀਤੀ ਵਿਗਿਆਨ ਬਹੁਤ ਹੀ ਦਿਲਚਸਪ ਅਤੇ ਗਿਆਨ ਵਧਾਊ ਵਿਸ਼ਾ ਹੈ ਅਤੇ ਹਰੇਕ ਵਿਦਿਆਰਥੀ ਨੂੰ ਇਸ ਵਿਸ਼ੇ ਦੀਆਂ ਪੁਸਤਕਾਂ ਪੜਨੀਆ ਚਾਹੀਦੀਆ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿਹਲੇ ਸਮੇਂ ਦੌਰਾਨ ਲਾਇਬ੍ਰੇਰੀ ਵਿਚ ਪੜ੍ਹਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸ੍ਰੀ ਬਲਜੀਤ ਸਿੰਘ (ਜੂਨੀਅਰ ਸਹਾਇਕ) ਅਤੇ ਬੀ .ਏ / ਬੀ. ਕਾਮ ਭਾਗ ਪਹਿਲਾ , ਦੂਜਾ ਅਤੇ ਤੀਜਾ ਦਾ ਯੋਗਦਾਨ ਸਲਾਘਾਯੋਗ ਸੀ ।